ਗੀਤਾਂ ਦੀ ਮਸ਼ੀਨ ਕਰਨ ਔਜਲਾ ਪਹੁੰਚਿਆ ਲੁਧਿਆਣਾ ਦੀ ਜੇਲ੍ਹ, ਛਿੜੀ ਚਰਚਾ

written by Rupinder Kaler | April 09, 2021

ਗਾਣਿਆਂ ਦੀ ਮਸ਼ੀਨ ਕਹੇ ਜਾਣ ਵਾਲੇ ਗਾਇਕ ਕਰਨ ਔਜਲਾ ਲੁਧਿਆਣਾ ਜੇਲ ਪਹੁੰਚੇ । ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹ ਤਸਵੀਰਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਦੀਆਂ ਹਨ ।

ਹੋਰ ਵੇਖੋ :

ਅਭਿਸ਼ੇਕ ਬੱਚਨ ਨੇ ਆਪਣੀ ਮਾਂ ਜਯਾ ਬੱਚਨ ਨੂੰ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

karan-aujla

ਕਰਨ ਔਜਲਾ ਦੇ ਇਸ ਦੌਰੇ ਨੂੰ ਲੈ ਕੇ ਕਿਸੇ ਵੀ ਅਧਿਕਾਰੀ ਨੇ ਇਹ ਸਾਫ ਨਹੀਂ ਕੀਤਾ ਕਿ ਆਖਰ ਕਰਨ ਔਜਲਾ ਇੱਥੇ ਕਰਨ ਕੀ ਆਏ ਸੀ। ਉਧਰ ਜੇਲ੍ਹ ਪ੍ਰਸ਼ਾਸਨ ਵੀ ਇਸ ਬਾਰੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ।

 

ਕਰਨ ਔਜਲਾ ਦੀ ਜੇਲ੍ਹ ਦੀ ਇਹ ਫੇਰੀ ਦਾ ਮੁੱਖ ਮਕਸਦ ਕੀ ਹੈ, ਇਸ ਬਾਰੇ ਅਜੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਨ ਔਜਲਾ ਹਮੇਸ਼ਾ ਆਪਣੇ ਗਾਣਿਆਂ ਕਰਕੇ ਚਰਚਾ ਵਿੱਚ ਰਹਿੰਦੇ ਹਨ ।

ਪਰ ਹੁਣ ਉਹਨਾਂ ਦੀ ਇਹ ਜੇਲ੍ਹ ਫੇਰੀ ਸੁਰਖੀਆਂ ਬਣ ਰਹੀ ਹੈ । ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗਾਣਾ ਸੁਪਰ ਹਿੱਟ ਹੋਇਆ ਹੈ ।

0 Comments
0

You may also like