Ranbir Kapoor-Alia Bhatt Wedding updates : ਅੱਜ ਹਲਦੀ ਦੀ ਰਸਮ ਪੂਰੀ ਕਰਨ ਮਗਰੋਂ ਵਿਆਹ ਬੰਧਨ 'ਚ ਬੱਝ ਜਾਣਗੇ ਆਲਿਆ ਤੇ ਰਣਬੀਰ
Ranbir Kapoor-Alia Bhatt Wedding updates : ਅੱਜ ਹਲਦੀ ਦੀ ਰਸਮ ਪੂਰੀ ਕਰਨ ਮਗਰੋਂ ਵਿਆਹ ਬੰਧਨ 'ਚ ਬੱਝ ਜਾਣਗੇ ਆਲਿਆ ਤੇ ਰਣਬੀਰ
ਰਣਬੀਰ ਕਪੂਰ ਤੇ ਆਲਿਆ ਭੱਟ ਦੇ ਵਿਆਹ ਨੂੰ ਲੈ ਕੇ ਬੀ-ਟਾਊਨ 'ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਅੱਜ ਇਹ ਵਿਆਹ ਬੰਧਨ ਵਿੱਚ ਬੱਝ ਜਾਵੇਗੀ। ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਤੋਂ 12 ਵਜੇ ਦੇ ਦਰਮਿਆਨ ਇਸ ਜੋੜੀ ਦੀ ਹਲਦੀ ਦੀ ਰਸਮ ਹੋਵੇਗੀ।

ਹਲਦੀ ਦੀ ਰਸਮ ਵਿੱਚ ਦੋਹਾਂ ਦੇ ਕਰੀਬੀ ਦੋਸਤ ਤੇ ਪਰਿਵਾਰਕ ਮੈਂਬਰ ਸ਼ਾਮਲ ਹੋਣਗੇ। ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਤੇ ਭੈਣ ਰਿਧਿਮਾ ਕਪੂਰ ਹਲਦੀ ਦੀ ਰਸਮ ਵਿੱਚ ਪਹੁੰਚ ਚੁੱਕੇ ਹਨ।
ਇਸ ਜੋੜੀ ਦੀ ਹਲਦੀ ਰਸਮ ਵਿੱਚ ਹੋਰਨਾਂ ਸੈਲੇਬਸ ਅਤੇ ਪਰਿਵਾਰਕ ਮੈਂਬਰ ਵੀ ਹੌਲੀ-ਹੌਲੀ ਪਹੁੰਚ ਰਹੇ ਹਨ। ਇਨ੍ਹਾਂ ਸੈਲੇਬਸ ਨੂੰ ਪਪਰਾਜ਼ੀਸ ਵੱਲੋਂ ਕਪੂਰ ਖਾਨਦਾਨ ਦੇ ਘਰ ਵਾਸਤੂ ਦੇ ਬਾਹਰ ਸਪਾਟ ਕੀਤਾ ਗਿਆ।

ਇਸ ਜੋੜੀ ਦਾ ਵਿਆਹ ਪੰਜਾਬੀ ਰੀਤੀ ਰਿਵਾਜ਼ਾਂ ਦੇ ਨਾਲ ਹੋਵੇਗਾ। ਇਸ ਵਿਆਹ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸ ਦੇ ਨਾਲ ਇਸ ਵਿਆਹ ਸਮਾਗਮ ਨੂੰ ਬੇਹੱਦ ਨਿੱਜੀ ਰੱਖਿਆ ਗਿਆ ਹੈ। ਇਸ ਜੋੜੀ ਦੇ ਵਿਆਹ ਸਮਾਗਮ ਨੂੰ ਲੈ ਕੇ ਕੜੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਅਜਿਹੇ 'ਚ ਰਣਬੀਰ ਅਤੇ ਆਲਿਆ ਦੇ ਫੈਨਜ਼ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਫੈਨਜ਼ ਇਸ ਜੋੜੀ ਦੇ ਵਿਆਹ ਦੌਰਾਨ ਇੱਕ ਝਲਕ ਪਾਉਣ ਨੂੰ ਬੇਤਾਬ ਹਨ।

ਇਸ ਜੋੜੀ ਦੇ ਵਿਆਹ ਵਿੱਚ ਸੰਜੇ ਲੀਲਾ ਭੰਸਾਲੀ, ਵਰੁਣ ਧਵਨ, ਅਯਾਨ ਮੁਖਰਜੀ, ਜ਼ੋਇਆ ਅਖਤਰ, ਅਰਜੁਨ ਕਪੂਰ, ਮਸਾਬਾ ਗੁਪਤਾ, ਕਰਨ ਜੌਹਰ, ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਆਦਿ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
