
Brahmastra song 'Deva-Deva' teaser: ਬਾਲੀਵੁੱਡ ਦੀ ਮਸ਼ਹੂਰ ਜੋੜੀ ਰਣਬੀਰ ਕਪੂਰ ਤੇ ਆਲਿਆ ਭੱਟ ਜਲਦ ਹੀ ਆਪਣੀ ਫਿਲਮ ਬ੍ਰਹਮਾਸਤਰ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹੈ। ਇਸ ਫਿਲਮ ਦਾ ਟ੍ਰੇਲਰ ਤੇ ਇਸ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਹੁਣ ਇਸ ਫਿਲਮ ਦਾ ਇੱਕ ਹੋਰ ਗੀਤ 'ਦੇਵਾ-ਦੇਵਾ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

ਬ੍ਰਹਮਾਸਤਰ ਦੇ ਦੂਜੇ ਗੀਤ ਦੇਵਾ-ਦੇਵਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਰਣਬੀਰ ਕਪੂਰ ਆਲਿਆ ਭੱਟ ਨੂੰ ਸ਼ਕਤੀਆਂ ਬਾਰੇ ਦੱਸ ਰਹੇ ਹਨ। ਆਲਿਆ ਭੱਟ ਨੇ ਇਸ ਗੀਤ ਦੇ ਟੀਜ਼ਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ, "ਰੌਸ਼ਨੀ ਆ ਰਹੀ ਹੈ। ਇਹ ਪੂਰਾ ਗੀਤ 8 ਅਗਸਤ ਨੂੰ ਰਿਲੀਜ਼ ਹੋਵੇਗਾ।
ਫਿਲਮ 'ਕੇਸਰੀਆ' ਦਾ ਪਹਿਲਾ ਗੀਤ ਲੋਕਾਂ ਦੇ ਦਿਲਾਂ 'ਤੇ ਛਾਇਆ ਹੋਇਆ ਹੈ। ਹੁਣ ਪ੍ਰਸ਼ੰਸਕ ਇਸ ਫਿਲਮ ਦੇ ਦੂਜੇ ਗੀਤ ਦਾ ਇੰਤਜ਼ਾਰ ਕਰ ਰਹੇ ਹਨ। ਇਸ ਗੀਤ ਦੇ ਟੀਜ਼ਰ 'ਚ ਤੁਸੀਂ ਵੇਖ ਸਕਦੇ ਹੋ ਕਿ ਰਣਬੀਰ ਭਗਵਾਨ ਸ਼ਿਵ ਭਗਵਾਨ ਅੱਗੇ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ।

ਟੀਜ਼ਰ ਦੇ ਵਿੱਚ ਰਣਬੀਰ ਈਸ਼ਾ ਦਾ ਕਿਰਦਾਰ ਨਿਭਾ ਰਹੀ ਆਲਿਆ ਨੂੰ ਸ਼ਿਵ ਰੌਸ਼ਨੀ ਦਾ ਮਤਲਬ ਸਮਝਾ ਰਹੇ ਹਨ। ਸ਼ਿਵ ਈਸ਼ਾ ਨੂੰ ਦੱਸਦਾ ਹੈ ਕਿ ਰੌਸ਼ਨੀ ਸਾਡੇ ਸਾਰਿਆਂ ਦੇ ਹਨੇਰੇ ਨਾਲੋਂ ਵੱਡੀ ਸ਼ਕਤੀ ਹੈ, ਜੋ ਇਸ ਜੀਵਨ ਵਿੱਚ ਤਾਕਤ ਭਰ ਦਿੰਦੀ ਹੈ। ਫਿਰ ਈਸ਼ਾ ਸ਼ਿਵ ਨੂੰ ਪੁੱਛਦੀ ਹੈ ਕਿ ਤੁਸੀਂ ਇਹ ਰੋਸ਼ਨੀ ਕਿੱਥੇ ਲੱਭ ਰਹੇ ਹੋ? ਜਿਸ ਤੋਂ ਬਾਅਦ ਵੀਡੀਓ 'ਚ ਰਣਬੀਰ ਅੱਗ ਨਾਲ ਖੇਡਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਗੀਤ 'ਦੇਵਾ-ਦੇਵਾ' ਨੂੰ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਹੈ, ਜਿਸ ਨੂੰ ਪ੍ਰੀਤਮ ਨੇ ਕੰਪੋਜ਼ ਕੀਤਾ ਹੈ ਅਤੇ ਅਰਿਜੀਤ ਸਿੰਘ ਨੇ ਗਾਇਆ ਹੈ। ਫਿਲਮ ਕੇਸਰੀਆ ਦਾ ਪਹਿਲਾ ਗੀਤ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਸੀ। ਗੀਤ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਗਿਆ।

ਹੋਰ ਪੜ੍ਹੋ: Jee Le Zara: ਪ੍ਰਿਯੰਕਾ, ਕੈਟਰੀਨਾ ਤੇ ਆਲਿਆ ਦੀ ਫਿਲਮ 'ਚ ਇਸ ਅਦਾਕਾਰ ਦੀ ਹੋਈ ਐਂਟਰੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਨਿਰਦੇਸ਼ਕ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਰਣਬੀਰ ਕਪੂਰ ਪਹਿਲੀ ਵਾਰ ਪਤਨੀ ਆਲਿਆ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਫੈਨਜ਼ ਇਸ ਜੋੜੀ ਨੂੰ ਆਨ ਸਕ੍ਰੀਨ ਦੇਖਣ ਲਈ ਬਹੁਤ ਉਤਸ਼ਾਹਿਤ ਹਨ।