ਇਸ ਸਿਤਾਰੇ ਨੇ ਬਚਪਨ ਦੀ ਤਸਵੀਰ ਸਾਂਝੀ ਕਰ ਕਿਹਾ 'ਕਦੇ ਸੋਚਿਆ ਨਹੀਂ ਸੀ ਸਿੰਗਰ ਬਣਾਂਗਾ', ਕੀ ਤੁਸੀਂ ਪਹਿਚਾਣਿਆ ?
ਇਸ ਸਿਤਾਰੇ ਨੇ ਬਚਪਨ ਦੀ ਤਸਵੀਰ ਸਾਂਝੀ ਕਰ ਕਿਹਾ 'ਕਦੇ ਸੋਚਿਆ ਨਹੀਂ ਸੀ ਸਿੰਗਰ ਬਣਾਂਗਾ', ਕੀ ਤੁਸੀਂ ਪਹਿਚਾਣਿਆ ?
ਸੋਸ਼ਲ ਮੀਡੀਆ ਬਚਪਨ ਦੀਆਂ ਯਾਦਾਂ ਦੇ ਵਰਕੇ ਫਰੋਲਣ ਦਾ ਸਭ ਤੋਂ ਵੱਡਾ ਸਾਧਨ ਬਣ ਚੁੱਕਿਆ ਹੈ। ਹਰ ਰੋਜ਼ ਹੀ ਕਿਸੇ ਨਾ ਕਿਸੇ ਸਿਤਾਰੇ ਦੀਆਂ ਅਣਦੇਖਿਆ ਅਤੇ ਬਚਪਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਕਿ ਉਹਨਾਂ ਵੱਲੋਂ ਖੁਦ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਅਜਿਹੀ ਹੀ ਤਸਵੀਰ ਪੰਜਾਬ ਦੇ ਨਾਮੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਸਾਂਝੀ ਕੀਤੀ ਹੈ। ਰਣਜੀਤ ਬਾਵਾ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਕਾਮਯਾਬੀ ਲਈ ਦਰਸ਼ਕਾਂ ਅਤੇ ਆਪਣੇ ਉਸਤਾਦ ਦਾ ਧੰਨਵਾਦ ਕੀਤਾ ਹੈ।
ਰਣਜੀਤ ਬਾਵਾ ਨੇ ਲਿਖਿਆ,''ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਵਿਚ ਕਿ ਸਿੰਗਰ ਬਣਾਂਗਾ ਕਿਉਂਕਿ ਇਹ ਸੁਫ਼ਨਾ ਬਹੁਤ ਵੱਡਾ ਲੱਗਦਾ ਸੀ ਅਤੇ ਮਿਡਲ ਕਲਾਸ ਫੈਮਿਲੀ ਵਿਚ ਰਹਿ ਕੇ ਕਈ ਵਾਰ ਸੁਫ਼ਨੇ ਵੀ ਵੱਡੇ ਨਹੀਂ ਲਏ ਜਾਂਦੇ। ਹਾਂ ਪਰ ਉਸਤਾਦ ਜੀ ਨੇ ਏਨਾ ਜ਼ਰੂਰ ਕਿਹਾ ਸੀ ਮਿਹਨਤ ਨਾ ਛੱਡੀਂ। ਇਹ ਫੋਟੋ 2000-2001 ਦੀ ਹੋਵੇਗੀ ਬਸ ਪਹਿਲੇ ਦਿਨ ਤੋਂ ਅੱਜ ਤੱਕ ਮਿਹਨਤ ਨਾਲ ਤੇ ਇਮਾਨਦਾਰੀ ਨਾਲ ਆਪਣੇ ਆਪ ਨੂੰ ਹਮੇਸ਼ਾ ਨੀਵਾਂ ਰਹਿਣ ਦੀਆਂ ਅਰਦਾਸਾਂ ਬੇਨਤੀਆਂ ਕੀਤੀਆਂ। ਸੋ ਉਸਤਾਦ ਮਾਸਟਰ ਮੰਗਲ ਸਿੰਘ ਅਤੇ ਬਾਬਾ ਜੀ ਦੀ ਕਿਰਪਾ ਅਤੇ ਤੁਹਾਡੇ ਸਭ ਦੇ ਪਿਆਰ ਨੇ ਅੱਜ ਏਥੇ ਤੱਕ ਲੈ ਕੇ ਆਂਦਾ। ਪਿਆਰ ਬਣਾਈ ਰੱਖਿਓ ਅਤੇ ਮਿਹਨਤ ਨਾ ਛੱਡਣਾ ਕਦੇ ਵੀ ਜਿਸ ਵੀ ਕੰਮ ਵਿਚ ਲੱਗੇ ਹੋ"।
ਹੋਰ ਵੇਖੋ :ਰਣਜੀਤ ਸਿੰਘ ਬਾਜਵਾ ਉਰਫ ਰਣਜੀਤ ਬਾਵਾ ਹੋਏ 30 ਸਾਲਾਂ ਦੇ, ਦੁਨੀਆਂ ਦਿਖਾਉਣ ਵਾਲੀ ਮਾਂ ਦਾ ਕੀਤਾ ਇਸ ਤਰਾਂ ਧੰਨਵਾਦ
View this post on Instagram
TARA MIRA 11 OCT ??RAB sukh rakhe bhut pasand aau film ??? sukar baba ji da
ਰਣਜੀਤ ਬਾਵਾ ਜਿੰਨ੍ਹਾਂ ਨੇ ਗਾਇਕੀ ਤੋਂ ਸ਼ੁਰੂਆਤ ਕਰ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਨਾਲ ਵੀ ਵੱਖਰੀ ਪਹਿਚਾਣ ਬਣਾਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਆਉਣ ਵਾਲੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ 2' ਦਾ ਸ਼ੂਟ ਚੱਲ ਰਿਹਾ ਹੈ ਜਿਸ ਰਣਜੀਤ ਬਾਵਾ ਜੱਸੀ ਗਿੱਲ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
