ਰਣਜੀਤ ਬਾਵਾ ਨੇ ਆਪਣੇ ਯੂਨੀਵਰਸਿਟੀ ਸਮੇਂ ਦਾ ਵੀਡੀਓ ਕੀਤਾ ਸਾਂਝਾ

written by Shaminder | June 21, 2021

ਅਦਾਕਾਰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਕਿ ‘ਗੁਰੂ ਨਾਨਕ ਦੇਵ ਯੂਨੀਵਰਸਿਟੀ ਐੱਮ ਏ ਮਿਊਜ਼ਿਕ (2011-13) ਡਿਗਰੀ ਲੈਣ ਵੇਲੇ ਦੀ ਇੱਕ ਯਾਦਗਾਰ ਕਲਿੱਪ ਕਲਾਸਮੇਟ ਨੇ ਭੇਜੀ। ਜਿਸ ਗਾਣੇ ਤੋਂ ਬਾਅਦ ਮੇਰਾ ਨਾਮ ਬਾਵਾ ਪੈ ਗਿਆ । 2018 ਦੀ ਵੀਡੀਓ’ … ਇਸ ਵੀਡੀਓ ਨੂੰ ਰਣਜੀਤ ਬਾਵਾ ਦੇ ਫੈਨਸ ਪਸੰਦ ਕਰ ਰਹੇ ਹਨ ਅਤੇ ਇਸ ‘ਤੇ ਲਗਾਤਾਰ ਕਮੈਂਟਸ ਦੇ ਰਹੇ ਹਨ ।

Ranjit Bawa image source-instagram

ਹੋਰ ਪੜ੍ਹੋ : ਹੇਮਾ ਮਾਲਿਨੀ ਦੀ ਗੈਰਮੌਜੂਦਗੀ ਵਿੱਚ ਈਸ਼ਾ ਦਾ ਧਰਮਿੰਦਰ ਰੱਖਦੇ ਸਨ ਖਿਆਲ, ਈਸ਼ਾ ਨੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਯਾਦਾਂ 

image source-instagram

ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਬੀਤੇ ਦਿਨੀਂ ਉਨ੍ਹਾਂ ਦਾ ਗੀਤ ਸੁੱਚਾ ਸੂਰਮਾ ਰਿਲੀਜ਼ ਹੋਇਆ ਸੀ ।

singer jasbir jassi, babbu maan and ranjit bawa in one frame image source-instagram

ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਨਵੀਂ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦਾ ਐਲਾਨ ਵੀ ਕੀਤਾ ਹੈ । ਉਨ੍ਹਾਂ ਦੇ ਫੈਨਸ ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਦੀ ਬੇਸਬਰੀ ਦੇ ਨਾਲ ਉਡੀਕ ਕਰਦੇ ਹਨ ।

 

View this post on Instagram

 

A post shared by Ranjit Bawa( Bajwa) (@ranjitbawa)

0 Comments
0

You may also like