ਰਣਵੀਰ ਸਿੰਘ ਸਟਾਰਰ ਫ਼ਿਲਮ ਜਯੇਸ਼ਭਾਈ ਜੋਰਦਾਰ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ, ਰਣਵੀਰ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਰਣਵੀਰ ਸਿੰਘ ਸਟਾਰਰ ਫ਼ਿਲਮ ਜਯੇਸ਼ਭਾਈ ਜੋਰਦਾਰ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ, ਰਣਵੀਰ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਮਸ਼ਹੂਰ ਬਾਲੀਵੁੱਡ ਅਦਾਕਾਰਾ ਰਣਵੀਰ ਸਿੰਘ (Ranveer Singh) ਫ਼ਿਲਮ 83 ਤੋਂ ਬਾਅਦ ਮੁੜ ਆਪਣੀ ਨਵੀਂ ਫ਼ਿਲਮ ਜਯੇਸ਼ਭਾਈ ਜੋਰਦਾਰ (JAYESHBHAI JORDAAR) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਰਣਵੀਰ ਸਿੰਘ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਨੂੰ ਫ਼ਿਲਮ ਦੇ ਰਿਲੀਜ਼ ਹੋਣ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਹੈ। ਰਣਬੀਰ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਨਾਲ ਸਬੰਧਤ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਫ਼ਿਲਮ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਦੇ ਰਹੇ ਹਨ।
image From Instagram
ਰਣਵੀਰ ਨੇ ਵੀਡੀਓ ਦੇ ਨਾਲ ਕੈਪਸ਼ਨ ਦਿੰਦੇ ਹੋਏ ਲਿਖਿਆ, ", "ਨਾਮ ਹੈ ਜਯੇਸ਼ਭਾਈ... ਅਤੇ ਕੰਮ ਹੈ ਜੋਰਦਾਰ!!! ਰਿਲੀਜ਼ ਡੇਟ ਲਈ ਵੀਡੀਓ ਦੇਖੋ। ਯਸ਼ਰਾਜ ਦੇ ਨਾਲ ਜਯੇਸ਼ਭਾਈ ਜੋਰਦਾਰ 13 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।"
ਰਣਵੀਰ ਚਾਹੁੰਦੇ ਹਨ ਕਿ ਹਰ ਉਮਰ ਵਰਗ ਦੇ ਦਰਸ਼ਕ ਇਸ ਫ਼ਿਲਮ ਨੂੰ ਦੇਖਣ। ਉਹ ਮਹਿਸੂਸ ਕਰਦੇ ਹਨ ਕਿ ਜਯੇਸ਼ਭਾਈ ਜੋਰਦਾਰ ਦੀ ਪ੍ਰੇਰਨਾਦਾਇਕ ਕਹਾਣੀ ਹਰ ਕਿਸੇ ਦੇ ਦਿਲ ਨੂੰ ਛੂਹ ਲਵੇਗੀ। ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ, ਰਣਵੀਰ ਕਹਿੰਦੇ ਹਨ, “ਜਯੇਸ਼ ਇੱਕ ਹੀਰੋ ਨਹੀਂ ਹੈ, ਪਰ ਕਹਾਣੀ ਦੇ ਦੌਰਾਨ ਉਹ ਜੋ ਕਰਦਾ ਹੈ ਉਹ ਯਕੀਨੀ ਤੌਰ 'ਤੇ ਬਹਾਦਰੀ ਦਾ ਕੰਮ ਹੈ ਤੇ ਇਹੀ ਕਾਰਨ ਹੈ ਕਿ ਮੈਂ ਇਸ ਫਿਲਮ ਲਈ ਹਾਂ ਕਿਹਾ।
image From Instagram
ਹੋਰ ਪੜ੍ਹੋ : ਰਣਵੀਰ ਸਿੰਘ ਨੇ ਪਤਨੀ ਦੀਪਿਕਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ, ਫੈਨਜ਼ ਨੂੰ ਆ ਰਹੀ ਹੈ ਪਸੰਦ
ਦੂਜੇ ਪਾਸੇ, ਯਸ਼ਰਾਜ ਫਿਲਮਜ਼ ਨੇ ਇੱਕ ਟਵੀਟ ਵਿੱਚ ਲਿਖਿਆ, "ਸਾਰੇ ਹੀਰੋਜ਼ ਏਕ ਤਰਫ, ਅਤੇ ਜਯੇਸ਼ਭਾਈ ਜੋਰਦਾਰ ਇੱਕ ਤਰਫ! ਯਸ਼ਰਾਜ ਦੇ ਨਾਲ ਜਯੇਸ਼ਭਾਈ ਜੋਰਦਾਰ 13 ਮਈ ਨੂੰ ਤੁਹਾਡੇ ਨੇੜੇ ਦੇ ਸਿਨੇਮਾਘਰਾਂ ਵਿੱਚ ਆ ਰਹੇ ਹਨ।"
image From Instagram
ਯਸ਼ਰਾਜ ਫਿਲਮਜ਼ ਨੇ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਜਯੇਸ਼ਭਾਈ ਜੋਰਦਾਰ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਮਹਾਮਾਰੀ ਕਾਰਨ ਲਾਈਆਂ ਗਈਆਂ ਪਾਬੰਦੀਆਂ ਕਾਰਨ ਇਹ ਫ਼ਿਲਮ ਲਗਾਤਾਰ ਟਾਲਦੀ ਜਾ ਰਹੀ ਸੀ, ਹਾਲਾਂਕਿ ਹੁਣ ਰਣਵੀਰ ਸਿੰਘ ਸਿਨੇਮਾਘਰਾਂ 'ਚ ਆਪਣਾ ਜਾਦੂ ਬਿਖੇਰਨ ਲਈ ਤਿਆਰ ਹਨ। ਯਸ਼ਰਾਜ ਫਿਲਮਜ਼ ਦੇ ਅਧਿਕਾਰਤ ਟਵੀਟ ਦੇ ਮੁਤਾਬਕ ਦੀ ਇਹ ਫਿਲਮ 13 ਮਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
