ਸਰੀਰਕ ਸ਼ੋਸ਼ਣ ‘ਤੇ ਰਵੀਨਾ ਟੰਡਨ ਦਾ ਛਲਕਿਆ ਦਰਦ, ਕਿਹਾ ਪਬਲਿਕ ਟਰਾਂਸਪੋਰਟ ‘ਚ ਹੋਇਆ ਸੀ ਉਸ ਨਾਲ ਇਸ ਤਰ੍ਹਾਂ ਦਾ ਕੰਮ…

written by Shaminder | July 04, 2022

ਰਵੀਨਾ ਟੰਡਨ (Raveena Tandon) ਅਜਿਹੀ ਅਦਾਕਾਰਾ (Actress) ਹੈ । ਜਿਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ਦੀ ਬਦੌਲਤ ਉਸ ਨੇ ਬਾਲੀਵੁੱਡ ‘ਚ ਆਪਣੀ ਜਗ੍ਹਾ ਬਣਾਈ । ਆਮ ਤੌਰ ‘ਤੇ ਅਸੀਂ ਸੋਚ ਲੈਂਦੇ ਹਾਂ ਕਿ ਹੀਰੋਇਨਾਂ ਤਾਂ ਲਗਜ਼ਰੀ ਗੱਡੀਆਂ ‘ਚ ਜਾਂਦੀਆਂ ਨੇ। ਉਨ੍ਹਾਂ ਨੂੰ ਆਉਣ ਜਾਣ ਦੀ ਕਾਹਦੀ ਟੈਨਸ਼ਨ । ਪਰ ਅਜਿਹਾ ਨਹੀਂ ਹੈ ਇਨ੍ਹਾਂ ਹੀਰੋਇਨਾਂ ਦੀ ਜ਼ਿੰਦਗੀ ਅਸਲ ‘ਚ ਜਿੰਨੀ ਚਕਾਚੌਧ ਭਰੀ ਲੱਗਦੀ ਹੈ ।

Raveena Tandon, image From instagram

ਹੋਰ ਪੜ੍ਹੋ : ਭਾਰਤੀ ਸਿੰਘ, ਰਵੀਨਾ ਟੰਡਨ ਤੇ ਫਰਾਹ ਖਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਅਗਲੀ ਤਰੀਕ ਤੱਕ ਕਾਰਵਾਈ ‘ਤੇ ਲੱਗੀ ਰੋਕ

ਓਨੀਆਂ ਹੀ ਜ਼ਿਆਦਾ ਮੁਸ਼ਕਿਲਾਂ ਚੋਂ ਇਨ੍ਹਾਂ ਨੂੰ ਗੁਜ਼ਰਨਾ ਪੈਂਦਾ ਹੈ ।ਕੋਈ ਸਮਾਂ ਸੀ ਰਵੀਨਾ ਟੰਡਨ ਵੀ ਪਬਲਿਕ ਟਰਾਂਸਪੋਟ ਦਾ ਇਸਤੇਮਾਲ ਕਰਦੀ ਸੀ ।ਅਦਾਕਾਰਾ ਨੇ ਆਪਣੇ ਟੀਨਏਜ ਦੇ ਦਿਨਾਂ ਨੂੰ ਯਾਦ ਕਰਦਿਆਂ ਆਪਣੀ ਇੱਕ ਕਹਾਣੀ ਵੀ ਸਾਂਝੀ ਕੀਤੀ । ਅਦਾਕਾਰਾ ਨੇ ਇੱਕ ਟਵੀਟ ਕਰਕੇ ਇਸ ਬਾਰੇ ਖੁਲਾਸਾ ਕੀਤਾ ਹੈ ।

Raveena Tandon, image From instagram

ਹੋਰ ਪੜ੍ਹੋ : ਸੰਜੇ ਦੱਤ ਅਤੇ ਰਵੀਨਾ ਟੰਡਨ ਜੈਪੁਰ ‘ਚ Leopard Safari ਦਾ ਅਨੰਦ ਲੈਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

ਰਵੀਨਾ ਟੰਡਨ ਨੇ ਟਵੀਟ ਕਰਦਿਆਂ ਲਿਖਿਆ ਕਿ “ਟੀਨਏਜ ਦੇ ਦਿਨਾਂ ਵਿੱਚ, ਲੋਕਲ ਟਰੇਨਾਂ ਅਤੇ ਬੱਸਾਂ ਵਿੱਚ ਸਫਰ ਕੀਤਾ, ਛੇੜਛਾੜ ਦਾ ਸ਼ਿਕਾਰ ਹੋਈ ਤੇ ਉਹ ਸਭ ਕੁਝ ਹੋਇਆ ਜਿਸ ਵਿੱਚੋਂ ਜ਼ਿਆਦਾਤਰ ਔਰਤਾਂ ਲੰਘਦੀਆਂ ਹਨ। ਮੈਂ ਪਹਿਲੀ ਕਾਰ ਸਾਲ ੧੯੯੨ ਵਿੱਚ ਖਰੀਦੀ ਸੀ।

Image Source: Instagram

ਰਵੀਨਾ ਟੰਡਨ ਅਕਸਰ ਆਪਣੇ ਬਾਰੇ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਪਰਿਵਾਰ ਦੇ ਨਾਲ ਵੀ ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਰਵੀਨਾ ਟੰਡਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦੋ ਧੀਆਂ ਨੂੰ ਗੋਦ ਲਿਆ ਸੀ ।ਜਿਨ੍ਹਾਂ ਦੇ ਵਿਆਹ ਅਦਾਕਾਰਾ ਵੱਲੋਂ ਕੀਤੇ ਗਏ ਹਨ ਅਤੇ ਅਦਾਕਾਰਾ ਇੱਕ ਬੱਚੇ ਦੀ ਨਾਨੀ ਵੀ ਬਣ ਚੁੱਕੀ ਹੈ । ਉਹ ਅਕਸਰ ਆਪਣੀ ਧੀ ਰਾਸ਼ਾ ਦੇ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।

You may also like