Advertisment

ਲਹਿੰਬਰ ਹੁਸੈਨਪੁਰੀ ਦੀ ਪਤਨੀ ਅਤੇ ਬੱਚਿਆਂ ਨਾਲ ਹੋਈ ਸੁਲ੍ਹਾ, ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਨੇ ਜਤਾਈ ਖੁਸ਼ੀ

author-image
By Shaminder
New Update
ਲਹਿੰਬਰ ਹੁਸੈਨਪੁਰੀ ਦੀ ਪਤਨੀ ਅਤੇ ਬੱਚਿਆਂ ਨਾਲ ਹੋਈ ਸੁਲ੍ਹਾ, ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਨੇ ਜਤਾਈ ਖੁਸ਼ੀ
Advertisment
ਲਹਿੰਬਰ ਹੁਸੈਨਪੁਰੀ ਦਾ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਚੱਲ ਰਿਹਾ ਵਿਵਾਦ ਬੀਤੇ ਦਿਨ ਖਤਮ ਹੋ ਗਿਆ । ਜਿਸ ਨੂੰ ਲੈ ਕੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਖੁਸ਼ੀ ਜਤਾਈ ਹੈ । ਗਾਇਕ
Advertisment
ਸੁਖਵਿੰਦਰ ਸੁੱਖੀ ਨੇ ਵੀ ਗਾਇਕ ਦੇ ਵਿਵਾਦ ਸੁਲਝ ਜਾਣ ‘ਤੇ ਖੁਸ਼ੀ ਜਤਾਈ ਹੈ ।ਸੁਖਵਿੰਦਰ ਸੁੱਖੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਹਿੰਬਰ ਹੁਸੈਨਪੁਰੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਪ੍ਰਮਾਤਮਾ ਲਹਿੰਬਰ ਹੁਸੈਨਪੁਰੀ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ । ਬਹੁਤ ਖੁਸ਼ੀ ਹੈ ਕਿ ਪਰਿਵਾਰ ਫਿਰ ਤੋਂ ਇੱਕ ਹੋ ਗਿਆ’। sukhwinder sukhi Image From sukhwinder sukhi instagram ਹੋਰ ਪੜ੍ਹੋ : ਸਾਈਕਲਿੰਗ ਦੇ ਹਨ ਬਹੁਤ ਸਾਰੇ ਫਾਇਦੇ, ਸਾਈਕਲਿੰਗ ਦੇ ਨਾਲ ਕਈ ਬਿਮਾਰੀਆਂ ‘ਚ ਮਿਲਦੀ ਹੈ ਰਾਹਤ
Advertisment
lehmber-hussainpuri Image From  instagram ਜਲੰਧਰ ਦੇ ਦਿਉਲ ਨਗਰ 'ਚ ਰਹਿਣ ਵਾਲੇ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ 'ਤੇ ਉਸ ਦੀ ਪਤਨੀ, ਬੱਚਿਆਂ ਤੇ ਸਾਲੀ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸੀ।ਪੰਜਾਬੀ ਗਾਇਕ ਦੇ ਘਰ ਬਾਹਰ ਕਰੀਬ ਦੋ ਘੰਟੇ ਹੰਗਾਮਾ ਹੋਇਆ ਸੀ, ਇਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਮੌਕੇ 'ਤੇ ਪਹੁੰਚੇ। ਉਨ੍ਹਾਂ ਬੱਚਿਆਂ ਤੇ ਪਤਨੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਸੀ। lehmber Image From instagram ਉਧਰ, ਲਹਿੰਬਰ ਹੁਸੈਨਪੁਰੀ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਉਸ ਦੀ ਪਤਨੀ ਉਸ ਦੀ ਸਾਲੀ ਦੀਆਂ ਗੱਲਾਂ 'ਚ ਆ ਕੇ ਝਗੜਾ ਕਰਦੀ ਹੈ।
ਲਹਿੰਬਰ ਦੀ ਸਾਲੀ ਮੁਤਾਬਕ ਝਗੜਾ ਘਰ ਵਿੱਚ ਕਿਰਾਏਦਾਰ ਰੱਖਣ ਨੂੰ ਲੈ ਕੇ ਹੋਇਆ ਸੀ। ਉਸ ਨੇ ਇਲਜ਼ਾਮ ਲਾਏ ਸੀ ਕਿ ਲਹਿੰਬਰ ਆਪਣੇ ਸਾਥੀਆਂ ਨੂੰ ਲੈ ਕੇ ਆਇਆ ਸੀ ਤੇ ਸਾਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਸੀ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment