ਲਾਲ ਮਿਰਚ ਵੀ ਹੈ ਗੁਣਾਂ ਨਾਲ ਭਰਪੂਰ, ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ

written by Shaminder | November 19, 2020

ਘਰਾਂ ‘ਚ ਅਸੀਂ ਆਮਤੌਰ ‘ਤੇ ਹਰੀ ਮਿਰਚ ਵਰਤਣ ਨੂੰ ਤਰਜੀਹ ਦਿੰਦੇ ਹਾਂ। ਅਕਸਰ ਲਾਲ ਮਿਰਚ ਨੂੰ ਅਣਗੌਲਿਆ ਜਾਂਦਾ ਹੈ । ਪਰ ਇੱਕ ਰਿਸਰਚ ‘ਤੇ ਗੌਰ ਕੀਤਾ ਜਾਵੇ ਤਾਂ ਇਸ ਦੇ ਕਈ ਫਾਇਦੇ ਹਨ । ਲਾਲ ਮਿਰਚ ਨੂੰ ਖਾਣੇ ‘ਚ ਅਪਣਾ ਕੇ ਤੁਸੀਂ ਲੰਮੀ ਜ਼ਿੰਦਗੀ ਭੋਗ ਸਕਦੇ ਹੋ । ਸੁਣਨ ‘ਚ ਸਾਡੀ ਇਹ ਗੱਲ ਸ਼ਾਇਦ ਤੁਹਾਨੂੰ ਅਜੀਬ ਲੱਗੇ ਪਰ ਇਹ ਹੈ ਬਿਲਕੁਲ ਸੱਚ । ਜੀ ਹਾਂ ਅਮਰੀਕਨ ਹਾਰਟ ਐਸੋਸੀਏਸ਼ਨ ਦੀ ਰਿਸਰਚ ‘ਤੇ ਗੌਰ ਕਰੀਏ ਤਾਂ ਲਾਲ ਮਿਰਚ ਗੁਣਾਂ ਨਾਲ ਭਰਪੂਰ ਹੈ। red chilli ਜੇਕਰ ਕਿਸੇ ਨੇ ਲੰਬੀ ਉਮਰ ਭੋਗਣੀ ਹੈ ਤਾਂ ਉਸ ਨੂੰ ਆਪਣੇ ਰੋਜ਼ਾਨਾ ਦੇ ਖਾਣ-ਪੀਣ ਵਿਚ ਲਾਲ ਮਿਰਚ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਖੋਜ ਵਿਚ ਇਹ ਸਿੱਟਾ ਸਾਹਮਣੇ ਆਇਆ ਹੈ। ਫਾਕਸ ਨਿਊਜ਼ ਮੁਤਾਬਕ ਏਐੱਚਏ ਨੇ ਆਪਣੀ ਪਹਿਲੀ ਖੋਜ ਰਿਪੋਰਟ ਸੋਮਵਾਰ ਨੂੰ ਇਕ ਵਰਚੂਅਲ ਕਾਨਫਰੰਸ (ਸਾਇੰਟੀਫਿਕ ਸੈਸ਼ਨਜ਼ 2020) ਵਿਚ ਪੇਸ਼ ਕੀਤੀ। ਹੋਰ ਪੜ੍ਹੋ : ਖਾਣ ਨੂੰ ਤਾਂ ਹਰੀ ਮਿਰਚ ਤਿੱਖੀ ਹੁੰਦੀ ਹੈ ਪਰ ਇਸ ਦੇ ਗੁਣ ਜਾਣ ਕੇ ਹੋ ਜਾਓਗੇ ਹੈਰਾਨ
red-chilli ਦੱਸਣਯੋਗ ਹੈ ਕਿ ਮਿਰਚ ਖਾਣਾ ਪਕਾਉਣ ਵਿਚ ਵਰਤੀਆਂ ਜਾਣ ਵਾਲੀਆਂ ਸਭ ਤੋਂ ਆਮ ਸਮੱਗਰੀਆਂ ਵਿੱਚੋਂ ਇਕ ਹੈ। ਲਾਲ ਮਿਰਚ ਵਿਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ ਜੋ ਦੂਜੇ ਮਸਾਲਿਆਂ ਦੀ ਤੁਲਨਾ ਵਿਚ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਤਿੱਖਾ ਹੋਣ ਦੇ ਬਾਵਜੂਦ ਇਹ ਸਿਹਤ ਨੂੰ ਕਈ ਤਰ੍ਹਾਂ ਨਾਲ ਫ਼ਾਇਦਾ ਪਹੁੰਚਾਉਂਦੀ ਹੈ। Red chilli ਜੇਕਰ ਲੋਕ ਆਪਣੇ ਖਾਣੇ ਵਿਚ ਲਾਲ ਮਿਰਚ ਦੀ ਰੋਜ਼ਾਨਾ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀ ਉਮਰ ਲੰਬੀ ਹੋ ਸਕਦੀ ਹੈ ਕਿਉਂਕਿ ਇਸ ਦਾ ਬੀਜ ਨਾ ਕੇਵਲ ਐਂਟੀ ਇੰਫਲੇਮੇਟਰੀ ਸੋਜਸ ਖ਼ਤਮ ਕਰਨ ਵਾਲਾ ਹੁੰਦਾ ਹੈ ਸਗੋਂ ਐਂਟੀ ਆਕਸੀਡੈਂਟ, ਐਂਟੀ ਕੈਂਸਰ ਵੀ ਹੁੰਦਾ ਹੈ। ਇਸ ਦੇ ਬੀਜ ਵਿਚ ਬਲੱਡ ਗੁਲੂਕੋਜ਼ ਨੂੰ ਵੀ ਘੱਟ ਕਰਨ ਦੇ ਗੁਣ ਹੁੰਦੇ ਹਨ। ਏਨਾ ਹੀ ਨਹੀਂ ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਮਿਰਚ ਦੇ ਇਹ ਗੁਣ ਕਿਸੇ ਵਿਅਕਤੀ ਦੀ ਬਿਮਾਰੀ ਅਤੇ ਕੈਂਸਰ ਨਾਲ ਮਰਨ ਦੇ ਜੋਖ਼ਮ ਨੂੰ ਵੀ ਘੱਟ ਕਰਦੇ ਹਨ।  

0 Comments
0

You may also like