ਰੇਸ਼ਮ ਸਿੰਘ ਅਨਮੋਲ ਨੇ ਸਾਂਝੀ ਕੀਤੀ ਸਕੂਲ ਜਾਣ ਵਾਲੀ ਕੁੜੀ ਦੀ ਚਿੱਕੜ ਨਾਲ ਲਿੱਬੜੀ ਤਸਵੀਰ, ਕਿਹਾ 'ਗੱਡੀਆਂ ਵਾਲਿਓ, ਪੈਦਲ ਚੱਲਣ ਵਾਲੇ ਵੀ ਇਨਸਾਨ ਹੁੰਦੇ ਆ, ਧਿਆਨ ਰੱਖਿਆ ਕਰੋ'
ਰੇਸ਼ਮ ਸਿੰਘ ਅਨਮੋਲ ਨੇ ਸਾਂਝੀ ਕੀਤੀ ਸਕੂਲ ਜਾਣ ਵਾਲੀ ਕੁੜੀ ਦੀ ਚਿੱਕੜ ਨਾਲ ਲਿੱਬੜੀ ਤਸਵੀਰ, ਕਿਹਾ 'ਗੱਡੀਆਂ ਵਾਲਿਓ, ਪੈਦਲ ਚੱਲਣ ਵਾਲੇ ਵੀ ਇਨਸਾਨ ਹੁੰਦੇ ਆ, ਧਿਆਨ ਰੱਖਿਆ ਕਰੋ'
ਰੇਸ਼ਮ ਸਿੰਘ ਅਨਮੋਲ (Resham Singh Anmol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਇੱਕ ਸਕੂਲ ਵਿਦਿਆਰਥਣ ਸਕੂਲ ਦੀ ਡ੍ਰੈੱਸ ‘ਚ ਨਜ਼ਰ ਆ ਰਹੀ ਹੈ ।ਪਰ ਉਸ ਦੀ ਵਰਦੀ ਬੁਰੀ ਤਰ੍ਹਾਂ ਚਿੱਕੜ ਦੇ ਨਾਲ ਲਿੱਬੜੀ ਹੋਈ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਕੂਲ ਵਿਦਿਆਰਥਣ ਬਹੁਤ ਹੀ ਪ੍ਰੇਸ਼ਾਨ ਨਜ਼ਰ ਆ ਰਹੀ ਹੈ।
image From instagram
ਹੋਰ ਪੜ੍ਹੋ : ‘ਨੀ ਪੁੱਤ ਜੱਟਾਂ ਦਾ ਹੱਲ ਵਾਹੁੰਦਾ ਵੱਡੇ ਤੜਕੇ ਦਾ’, ਰੇਸ਼ਮ ਸਿੰਘ ਅਨਮੋਲ ਖੇਤਾਂ ‘ਚ ਵਹਾ ਰਹੇ ਖੂਬ ਪਸੀਨਾ, ਵੇਖੋ ਵੀਡੀਓ
ਕਿਉਂਕਿ ਉਹ ਸਕੂਲ ਜਾਣ ਦੇ ਲਈ ਘਰੋਂ ਤਿਆਰ ਹੋ ਕੇ ਆਈ ਸੀ । ਪਰ ਰਸਤੇ ‘ਚ ਉਸ ਦੀ ਕਿਸੇ ਗੱਡੀ ਵਾਲੇ ਨੇ ਜ਼ੋਰਦਾਰ ਸਪੀਡ ਨਾਲ ਗੱਡੀ ਲੰਘਾਈ ਤਾਂ ਸੜਕ ‘ਤੇ ਪਏ ਚਿੱਕੜ ਤੋਂ ਜਦੋਂ ਇਹ ਗੱਡੀ ਲੰਘੀ ਤਾਂ ਸਾਰਾ ਚਿੱਕੜ ਇਸ ਕੁੜੀ ‘ਤੇ ਪੈ ਗਿਆ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ ਕਿ ‘ਗੱਡੀਆਂ ਵਾਲਿਓ, ਪੈਦਲ ਚੱਲਣ ਵਾਲੇ ਵੀ ਇਨਸਾਨ ਹੀ ਹੁੰਦੇ ਆ, ਧਿਆਨ ਰੱਖਿਆ ਕਰੋ’।
image from instagram
ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਗੱਡੀ ਵਾਲੇ ਦੇ ਖਿਲਾਫ ਵੀ ਗੁੱਸਾ ਜ਼ਾਹਿਰ ਕਰ ਰਹੇ ਹਨ । ਰੇਸ਼ਮ ਸਿੰਘ ਅਨਮੋਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।
image From instagram
ਉਹ ਜ਼ਮੀਨ ਨਾਲ ਜੁੜੇ ਕਲਾਕਾਰ ਹਨ ਅਤੇ ਅਕਸਰ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕਰਦੇ ਰਹਿੰਦੇ ਹਨ । ਰੇਸ਼ਮ ਸਿੰਘ ਅਨਮੋਲ ਜਿੱਥੇ ਇੱਕ ਵਧੀਆ ਗਾਇਕ ਹਨ, ਉੱਥੇ ਹੀ ਇੱਕ ਕਾਮਯਾਬ ਕਿਸਾਨ ਵੀ ਹਨ ।ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਆਖਿਰਕਾਰ ਉਹ ਪੰਜਾਬੀ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰਨ ‘ਚ ਕਾਮਯਾਬ ਰਹੇ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
