ਬਾਲੀਵੁੱਡ ਦੀ ਇਹ ਜੋੜੀ ਹੁਣ ਵਿਆਹ ਦੇ ਬੰਧਨ ‘ਚ ਬੱਝੇਗੀ, ਰਿਚਾ ਚੱਢਾ ਅਤੇ ਅਲੀ ਫ਼ਜ਼ਲ ਕਰਵਾਉਣਗੇ ਵਿਆਹ !

written by Shaminder | August 05, 2022

ਰਿਚਾ ਚੱਢਾ (Richa Chadha ) ਅਤੇ ਅਲੀ ਫਜ਼ਲ (Ali Fazal) ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ । ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੋਵੇਂ ਸਤੰਬਰ ‘ਚ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਮੀਡੀਆ ਰਿਪੋਰਟਸ ਮੁਤਾਬਕ ਦੋਵਾਂ ਦੇ ਵਿਆਹ ਦੀਆਂ ਦੋ ਰਿਸੈਪਸ਼ਨ ਪਾਰਟੀਆਂ ਹੋਣਗੀਆਂ ।ਇੱਕ ਪਾਰਟੀ ਦਾ ਪ੍ਰਬੰਧ ਦਿੱਲੀ ‘ਚ ਜਦੋਂਕਿ ਦੂਜੀ ਪਾਰਟੀ ਮੁੰਬਈ ‘ਚ ਰੱਖੀ ਜਾਵੇਗੀ ।

ਹੋਰ ਪੜ੍ਹੋ : ਰਿਚਾ ਚੱਢਾ ਨੇ ਅਪਰਾਧੀਆਂ ਦੀ ਸੁਰੱਖਿਆ ‘ਤੇ ਤੰਜ਼ ਕਰਦੇ ਹੋਏ ਕਿਹਾ- ‘ਮੂਸੇਵਾਲਾ ਨੂੰ 2 ਗਾਰਡ ਅਤੇ ਲਾਰੈਂਸ ਨੂੰ 10 ਗਾਰਡ’

ਪਿਛਲੇ ਕਈ ਮਹੀਨਿਆਂ ਤੋਂ ਦੋਵਾਂ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਸਨ । ਹਾਲਾਂਕਿ ਦੋਵੇਂ ੨੦੨੦ ‘ਚ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਲਾਕਡਾਊਨ ਦੇ ਚੱਲਦਿਆਂ ਦੋਵੇਂ ਵਿਆਹ ਨਹੀਂ ਸਨ ਕਰਵਾ ਸਕੇ । ਇਸ ਵਾਰ ਅਦਾਕਾਰਾ ਰਿਚਾ ਨੇ ਖੁਦ ਹੀ ਵਿਆਹ ਕਰਵਾਉਣ ਦੀ ਇੱਛਾ ਜਤਾਈ ਹੈ ।

Richa Chadha and Ali Fazal Image Source: Google

ਹੋਰ ਪੜ੍ਹੋ : ਰਿਚਾ ਚੱਢਾ ਨੇ ਕਾਰ ਦੀ ਟੈਂਕੀ ਫੁਲ ਕਰਵਾ ਕੇ ਮੋਦੀ ਸਰਕਾਰ ਤੇ ਕੀਤਾ ਕਮੈਂਟ, ਜਿਹੜਾ ਲੋਕਾਂ ਨੂੰ ਖੂਬ ਆ ਰਿਹਾ ਹੈ ਪਸੰਦ

ਦੋਵਾਂ ਦਾ ਪਿਛਲੇ ਲੰਮੇ ਸਮੇਂ ਤੋਂ ਅਫੇਅਰ ਚੱਲ ਰਿਹਾ ਹੈ ਅਤੇ ਅਕਸਰ ਦੋਵੇਂ ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਰਿਚਾ ਚੱਢਾ ਫੁਕਰੇ ਫ਼ਿਲਮ ਤੋਂ ਬਾਅਦ ਚਰਚਾ ‘ਚ ਆਈ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

Richa Chadha and Ali Fazal PICS Image Source: Google

ਅਲੀ ਫ਼ਜ਼ਲ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਦਿਖਾ ਚੁੱਕੇ ਹਨ । ਉਨ੍ਹਾਂ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ‘ਚ ਉਹ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਸਨ । ਉਨ੍ਹਾਂ ਨੇ ‘ਫੁਕਰੇ’,’ਮਿਲਨ ਟਾਕੀਜ਼’, ‘ਬੌਬੀ ਜਾਸੂਸ’ ਸਣੇ ਕਈ ਫ਼ਿਲਮਾਂ ‘ਚ ਉਹ ਕੰਮ ਕਰ ਚੁੱਕੇ ਹਨ ।

 

View this post on Instagram

 

A post shared by ali fazal (@alifazal9)

You may also like