ਸਾਡੇ ਵੀਰੇ ਦੀ ਵੈਡਿੰਗ ਫਿਕਸ ਹੋ ਗਈ ਹੈ ਆਉਣਾ ਜ਼ਰੂਰ - ਸੋਨਮ ਕਪੂਰ

Reported by: PTC Punjabi Desk | Edited by: PTC Buzz  |  October 26th 2017 10:32 AM |  Updated: October 26th 2017 10:34 AM

ਸਾਡੇ ਵੀਰੇ ਦੀ ਵੈਡਿੰਗ ਫਿਕਸ ਹੋ ਗਈ ਹੈ ਆਉਣਾ ਜ਼ਰੂਰ - ਸੋਨਮ ਕਪੂਰ

ਚੱਲੋ ਬਈ ਤਿਆਰ ਹੋ ਜਾਓ ਸੋਨਮ ਕਪੂਰ ਅਤੇ ਕਰੀਨਾ ਕਪੂਰ ਦੇ "ਵੀਰੇ ਦੀ ਵੈਡਿੰਗ" ਲਈ | ਅਰੇ ਇਸਨੂੰ ਮਜ਼ਾਕ ਨਾ ਸਮਝੋ ਸੱਚ-ਮੁੱਚ ਤਾਰੀਕ ਕੱਢ ਦਿੱਤੀ ਗਈ ਹੈ, 18 ਮਈ 2018 ਨੂੰ ਵੀਰੇ ਦੀ ਵੈਡਿੰਗ ਤੇ ਸੱਭ ਨੂੰ ਸੋਨਮ ਕਪੂਰ ਨੇ ਸੱਦਿਆ ਹੈ |

ਜੀ ਹਾਂ ਅਸਲ 'ਚ Sonam Kapoor ਅਤੇ ਕਰੀਨਾ ਕਪੂਰ ਦੀ ਫ਼ਿਲਮ ਆ ਰਹੀ ਹੈ ਜਿਸਦਾ ਨਾਮ ਹੈ "ਵੀਰੇ ਦੀ ਵੈਡਿੰਗ" | ਸੋਨਮ ਕਪੂਰ ਨੇ ਅੱਜ ਹੀ ਇਸ ਫ਼ਿਲਮ ਦੇ ਇਕ ਪੋਸਟਰ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸਾਂਝਾ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ ਸਾਡੇ ਵੀਰੇ ਦੀ ਵੈਡਿੰਗ ਫਿਕਸ ਹੋ ਗਈ ਹੈ ਆਉਣਾ ਜ਼ਰੂਰ | ਪੋਸਟਰ 'ਚ ਸੋਨਮ ਕਪੂਰ, ਕਰੀਨਾ ਕਪੂਰ, ਸਵਾਰਾ ਭਾਸਕਰ ਅਤੇ ਸ਼ਿਖਾ ਤਾਲਸਨਿਆ ਸੱਭ ਬਰਾਤੀ ਬਣ ਕੇ ਨੱਚਦੇ ਵਿਖਾਈ ਦੇ ਰਹੇ ਨੇ | ਹੋ ਨਾ ਹੋ ਪੋਸਟਰ ਦੇਖ ਕੇ ਤਾਂ ਲੱਗਦਾ ਹੈ ਕਿ ਫ਼ਿਲਮ ਮਜ਼ੇਦਾਰ ਹੋਵੇਗੀ, ਚੱਲੋ ਫਿਰ ਸੱਭ ਮਿਲ ਕੇ ਕਰਦੇ ਹਾਂ ਇੰਤਜ਼ਾਰ "ਵੀਰੇ ਦੀ ਵੈਡਿੰਗ" ਦਾ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network