ਗਾਇਕ ਸਾਜ਼ ਨੇ ਆਪਣੇ ਨਵੇਂ ਗੀਤ ‘habibi’ ਦਾ ਪੋਸਟਰ ਕੀਤਾ ਸ਼ੇਅਰ, ਮੰਗੇਤਰ ਅਫਸਾਨਾ ਨੇ ਕੀਤਾ ਰੋਮਾਂਟਿਕ ਕਮੈਂਟ

written by Lajwinder kaur | November 29, 2021

ਪੰਜਾਬੀ ਗਾਇਕ ਸਾਜ਼  saajz ਬਹੁਤ ਜਲਦ ਆਪਣਾ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਫਰਸਟ ਲੁੱਕ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । ਉਹ ‘ਹਬੀਬੀ’ (habibi) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ। ਇਸ ਗੀਤ ‘ਚ ਸਾਜ਼ ਦੇ ਨਾਲ ਫੀਚਰਿੰਗ ਕਰਦੀ ਨਜ਼ਰ ਆਵੇਗੀ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ।

afsana khan comments on saajz post

 

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

ਗਾਇਕ ਸਾਜ਼ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇੱਕ ਹੋਰ ਗੀਤ #habibi ਬਹੁਤ ਜਲਦ’ । ਜਿਸ ਤੋਂ ਬਾਅਦ ਪ੍ਰਸ਼ੰਸਕ ਅਤੇ ਕਲਾਕਾਰ ਵੀ ਕਮੈਂਟ ਕਰਕੇ ਸਾਜ਼ ਨੂੰ ਵਧਾਈਆਂ ਦੇ ਰਹੇ ਨੇ। ਉਨ੍ਹਾਂ ਦੀ ਮੰਗੇਤਰ ਅਫਸਾਨਾ ਖ਼ਾਨ ਨੇ ਵੀ ਕਮੈਂਟ ਕਰਕੇ ਕਿਹਾ ਹੈ ‘ਵਾਹ ਜਾਨੇਮਨ’ । ਇਸ ਗੀਤ ਦੇ ਬੋਲ ਅਤੇ ਮਿਊਜ਼ਿਕ ਦਾ ਕੰਮ ਐਲਡੀ ਫਾਜ਼ਿਲਕਾ ਨੇ ਕੀਤਾ ਹੈ। ਫ਼ਿਲਹਾਲ ਗੀਤ ਦੀ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ਹੋਰ ਪੜ੍ਹੋ : ਮਨਾਲੀ ਦੀ ਖ਼ੂਬਸੂਰਤ ਵਾਦੀਆਂ ਦਾ ਲੁਤਫ ਲੈਂਦੇ ਨਜ਼ਰ ਆਏ ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ ਦੇ ਨਾਲ, ਪਿਉ-ਪੁੱਤ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਜੇ ਗੱਲ ਕਰੀਏ ਸਾਜ਼ ਦੇ ਵਰਕ ਫਰੰਟ ਦੀ ਤਾਂ ਉਹ ਕਈ ਕਮਾਲ ਦੇ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਉਹ ਅੱਲ੍ਹਾ ਖੈਰ ਕਰੇ, ਮਸ਼ਹੂਰ, ਦੁੱਖ ਕਿੰਨੂ ਕਿੰਨੂ, ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

24th feb afsana khan and saajz got married

ਦੱਸ ਦਈਏ ਅਫਸਾਨਾ ਖ਼ਾਨ ਅਤੇ ਸਾਜ਼ ਦੀ ਇਸੇ ਸਾਲ ਮੰਗਣੀ ਹੋਈ ਸੀ। ਦੋਵਾਂ ਦਾ ਵਿਆਹ ਵੀ ਇਸੇ ਸਾਲ ਹੋਣਾ ਸੀ, ਪਰ ਬਿੱਗ ਬੌਸ ਸੀਜ਼ਨ 15 ‘ਚ ਜਾਣ ਕਰਕੇ ਵਿਆਹ ਦੀ ਤਾਰੀਕ ਨੂੰ ਅੱਗੇ ਪਾ ਦਿੱਤਾ ਗਿਆ ਸੀ। ਪਰ ਅਫਸਾਨਾ ਖ਼ਾਨ ਦੇ ਵਾਪਿਸ ਆਉਣ ਕਰਕੇ ਹੋ ਸਕਦਾ ਹੈ ਕਿ ਦੋਵਾਂ ਦਾ ਵਿਆਹ ਇਸ ਸਾਲ ਦੇ ਅੰਤ ‘ਚ ਜਾ ਫਿਰ ਅਗਲੇ ਸਾਲ ਦੀ ਸ਼ੁਰੂਆਤ ‘ਚ ਹੋ ਸਕਦਾ ਹੈ। ਅਫਸਾਨਾ ਖ਼ਾਨ ਵੀ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ੂਹਰ ਗਾਇਕਾ ਹੈ।

You may also like