ਸਰਬਜੀਤ ਚੀਮਾ ਨੇ ਯੁੱਧਵੀਰ ਮਾਣਕ ਦੀ ਤਸਵੀਰ ਸਾਂਝੀ ਕਰਕੇ ਪੁਰਾਣੇ ਦਿਨਾਂ ਨੂੰ ਕੀਤਾ ਯਾਦ

Written by  Rupinder Kaler   |  March 13th 2021 11:28 AM  |  Updated: March 13th 2021 11:28 AM

ਸਰਬਜੀਤ ਚੀਮਾ ਨੇ ਯੁੱਧਵੀਰ ਮਾਣਕ ਦੀ ਤਸਵੀਰ ਸਾਂਝੀ ਕਰਕੇ ਪੁਰਾਣੇ ਦਿਨਾਂ ਨੂੰ ਕੀਤਾ ਯਾਦ

ਗਾਇਕ ਯੁੱਧਵੀਰ ਮਾਣਕ ਭਾਵੇਂ ਆਪਣੀ ਸਿਹਤ ਕਰਕੇ ਗਾਇਕੀ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਸਰਗਰਮ ਨਹੀਂ ਪਰ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਜੋ ਹਿੱਟ ਗਾਣੇ ਦਿੱਤੇ ਹਨ ਉਹਨਾਂ ਨੂੰ ਅੱਜ ਵੀ ਸੁਣਿਆ ਜਾਂਦਾ ਹੈ । ਉਹਨਾਂ ਦੇ ਅਖਾੜਿਆਂ ਨੂੰ ਯਾਦ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਸਰਬਜੀਤ ਚੀਮਾ ਯੁੱਧਵੀਰ ਮਾਣਕ ਨੂੰ ਮਿਲਣ ਲਈ ਪਹੁੰਚੇ ।

image from sarbjit cheema's instagram

ਹੋਰ ਪੜ੍ਹੋ :

ਦਿਲਜੀਤ ਦੋਸਾਂਝ ਨੇ ਫ਼ਿਲਮ ‘ਹੌਸਲਾ ਰੱਖ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਤਸਵੀਰਾਂ ਕੀਤੀਆਂ ਸਾਂਝੀਆਂ

image from sarbjit cheema's instagram

ਜਿਸ ਦੀਆਂ ਤਸਵੀਰਾਂ ਸਰਬਜੀਤ ਚੀਮਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਸਰਬਜੀਤ ਚੀਮਾ ਨੇ ਯੁੱਧਵੀਰ ਮਾਣਕ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ । ਸਰਬਜੀਤ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ ਕੱਲ ਛੋਟੇ ਵੀਰ ਯੁੱਧਵੀਰ ਨੂੰ ਮਿਲੇ ਤੇ ਬਹੁਤ ਚੰਗਾ ਲੱਗਿਆ…

image from sarbjit cheema's instagram

ਬਾਬਾ ਜੀ ਦੀ ਕਿਰਪਾ ਨਾਲ ਯੁੱਧਵੀਰ ਹੁਣ ਦਿਨ ਪਰ ਦਿਨ ਤੰਦਰੁਸਤ ਹੋ ਰਿਹਾ ਹੈ….ਯੁੱਦੀ ਨਾਲ ਅਤੇ ਮਾਣਕ ਸਾਬ ਨਾਲ 10 ਸਾਲ ਇਕੱਠਿਆਂ ਵਰਲਡ ਟੂਰ ਲਾਇਆਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ…..ਮਾਲਿਕ ਬਹੁਤ ਜਲਦੀ ਯੁੱਧਵੀਰ ਨੂੰ ਪੂਰਾ ਤੰਦਰੁਸਤ ਕਰੇ …ਆਓ ਆਪਾਂ ਦੁਆਵਾਂ ਕਰੀਏ’ । ਸਰਬਜੀਤ ਚੀਮਾ ਵੱਲੋਂ ਸਾਂਝੀ ਕੀਤੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network