ਆਪਣੀ ਅਦਾਕਾਰੀ ਨਾਲ ਪੰਜਾਬੀ ਗੱਭਰੂਆਂ ਨੇ 'ਮਿਸਟਰ ਪੰਜਾਬ-2019' ਦੇ ਜੱਜਾਂ ਦਾ ਜਿੱਤਿਆ ਦਿਲ 

Written by  Rupinder Kaler   |  August 21st 2019 10:49 AM  |  Updated: August 21st 2019 10:49 AM

ਆਪਣੀ ਅਦਾਕਾਰੀ ਨਾਲ ਪੰਜਾਬੀ ਗੱਭਰੂਆਂ ਨੇ 'ਮਿਸਟਰ ਪੰਜਾਬ-2019' ਦੇ ਜੱਜਾਂ ਦਾ ਜਿੱਤਿਆ ਦਿਲ 

ਪੀਟੀਸੀ ਪੰਜਾਬੀ ਤੇ ਦਿਖਾਏ ਜਾ ਰਹੇ ਸ਼ੋਅ 'ਮਿਸਟਰ ਪੰਜਾਬ-2019' ਦਾ ਮੁਕਾਬਲਾ ਬਹੁਤ ਹੀ ਫਸਵਾਂ ਹੋ ਗਿਆ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਮੁੰਡਿਆਂ ਵਿੱਚ ਆਰ ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ ਕਿਉਂਕਿ ਹੁਣ ਇਹਨਾਂ ਗੱਭਰੂਆਂ ਦੇ ਅਦਾਕਾਰੀ ਦੇ ਹੁਨਰ ਨੂੰ ਪਰਖਿਆ ਜਾ ਰਿਹਾ ਹੈ । ਅਦਾਕਾਰੀ ਦੇ ਇਸ ਮੁਕਾਬਲੇ ਵਿੱਚ ਜੱਜਾਂ ਦੀ ਪਾਰਖੀ ਨਜ਼ਰ ਉਹਨਾਂ ਮੁੰਡਿਆਂ ਨੂੰ  ਹੀ ਚੁਣੇਗੀ ਜਿਹੜੇ ਅਦਾਕਾਰੀ ਦੀਆਂ ਬਰੀਕੀਆਂ ਨੂੰ ਸਮਝਦੇ ਹਨ ।

ਜੋ ਗੱਭਰੂ ਇਸ ਟਾਸਕ ਨੂੰ ਪੂਰਾ ਕਰੇਗਾ ਉਹ ਹੀ ਅਗਲੇ ਰਾਉਂਡ ਵਿੱਚ ਪਹੁੰਚ ਸਕੇਗਾ । ਅਦਾਕਾਰੀ ਦੇ ਇਸ ਟਾਸਕ ਵਿੱਚ ਕੌਣ ਹੁੰਦਾ ਹੈ ਪਾਸ ਤੇ ਕੌਣ ਹੁੰਦਾ ਹੈ ਫੇਲ ਜਾਨਣ ਲਈ ਦੇਖੋ 'ਮਿਸਟਰ ਪੰਜਾਬ-2019' ਅੱਜ ਰਾਤ ਯਾਨੀ 21 ਅਗਸਤ, ਦਿਨ ਬੁੱਧਵਾਰ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

'ਮਿਸਟਰ ਪੰਜਾਬ-2019' ਦਾ ਹਰ ਐਪੀਸੋਡ ਤੁਸੀਂ 'ਪੀਟੀਸੀ ਪਲੇਅ' ਐਪ 'ਤੇ ਵੀ ਦੇਖ ਸਕਦੇ ਹੋ, ਪੰਜਾਬੀ ਗੱਭਰੂਆਂ ਦੇ ਇਸ ਮੁਕਾਬਲੇ ਨੂੰ ਦੇਖਣ ਲਈ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network