ਸ਼ਾਹਿਦ ਕਪੂਰ ਦਾ ਨਵਾਂ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਗਲੇ 'ਚ ਦੁਪੱਟਾ ਪਾ ਕੇ ਜੰਮ ਕੇ ਠੁਮਕੇ ਲਗਾਉਂਦੇ ਆਏ ਨਜ਼ਰ

written by Lajwinder kaur | August 17, 2022

Shahid Kapoor Crazy Dance at Family Wedding: ਸ਼ਾਹਿਦ ਕਪੂਰ ਇੱਕ ਸ਼ਾਨਦਾਰ ਅਭਿਨੇਤਾ ਹੋਣ ਦੇ ਨਾਲ-ਨਾਲ ਇੱਕ ਵਧੀਆ ਡਾਂਸਰ ਵੀ ਹੈ। ਇਸੇ ਲਈ ਉਹ ਕਦੇ ਵੀ ਡਾਂਸ ਕਰਨ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦਾ ਕਿਉਂਕਿ ਸੰਗੀਤ ਦੀਆਂ ਧੁਨਾਂ  ਸੁਣਦੇ ਹੀ ਸ਼ਾਹਿਦ ਦੇ ਕਦਮ ਆਪਣੇ-ਆਪ ਥਿਰਕਣ ਲੱਗ ਜਾਂਦੇ ਹਨ।

ਹੁਣ ਸ਼ਾਹਿਦ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ 'ਰੂਪ ਤੇਰਾ ਮਸਤਾਨਾ' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀ ਡਾਂਸਿੰਗ ਪਾਰਟਨਰ ਮੀਰਾ ਰਾਜਪੂਤ ਨਹੀਂ ਸਗੋਂ ਕੋਈ ਹੋਰ ਹੈ ਅਤੇ ਦੋਵਾਂ ਦੀ ਕਮਿਸਟਰੀ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ। ਜਿਸ ਕਰਕੇ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਰਣਬੀਰ ਕਪੂਰ ਨੇ ਇਸ ਹਾਲੀਵੁੱਡ ਸਟਾਰ ਨੂੰ ਸਤਿਕਾਰ ਦਿੰਦੇ ਹੋਏ ਚੁੰਮੇ ਸੀ ਪੈਰ, ਅਨਿਲ ਕਪੂਰ ਨੇ ਦਿੱਤਾ ਅਜਿਹਾ ਸਨਮਾਨ

shahid kapoor with family pic viral on social media-min image source Instagram

ਜੇਕਰ ਬਾਲੀਵੁੱਡ ਦੇ ਸਭ ਤੋਂ ਦਿਲਚਸਪ ਭੈਣ-ਭਰਾਵਾਂ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ ਅਤੇ ਈਸ਼ਾਨ ਖੱਟਰ ਦਾ ਨਾਂ ਜ਼ਰੂਰ ਲਿਆ ਜਾਵੇਗਾ। ਦੋਵੇਂ ਮਤਰੇਏ ਭਰਾ ਹਨ ਭਾਵ ਦੋਵੇਂ ਨੀਲਿਮਾ ਅਜ਼ੀਮ ਦੇ ਬੇਟੇ ਹਨ ਪਰ ਉਨ੍ਹਾਂ ਦੇ ਪਿਤਾ ਵੱਖਰੇ ਹਨ। ਇਸ ਦੇ ਨਾਲ ਹੀ ਦੋਹਾਂ ਦੀ ਉਮਰ 'ਚ ਕਰੀਬ 14-15 ਸਾਲ ਦਾ ਫਰਕ ਹੈ, ਇਸ ਦੇ ਬਾਵਜੂਦ ਦੋਵਾਂ ਦੀ ਕਮਿਸਟਰੀ ਸ਼ਾਨਦਾਰ ਹੈ। ਹੁਣ ਦੋਵਾਂ ਦੀ ਅਣਦੇਖਿਆ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੋਵਾਂ ਦੀ ਸ਼ਾਨਦਾਰ ਬਾਂਡਿੰਗ ਸਾਫ ਨਜ਼ਰ ਆ ਰਹੀ ਹੈ।

inside pic of shahid and ishaan image source Instagram

ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਭਰਾ ਈਸ਼ਾਨ ਖੱਟਰ ਨਾਲ 'ਰੂਪ ਤੇਰਾ ਮਸਤਾਨਾ' ਗੀਤ 'ਤੇ ਧਮਾਲ ਮਚਾ ਰਹੇ ਹਨ। ਇਸ ਵੀਡੀਓ ‘ਚ ਦੇਖ ਸਕਦੇ ਹੋ ਸ਼ਾਹਿਦ ਨੇ ਆਪਣੇ ਗਲ ‘ਚ ਪੀਲੇ ਰੰਗ ਦਾ ਦੁਪੱਟਾ ਪਿਆ ਹੋਇਆ ਹੈ ਤੇ ਆਪਣੇ ਭਰਾ ਦੇ ਨਾਲ ਜੰਮ ਕੇ ਡਾਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇੰਝ ਲੱਗਦਾ ਹੈ ਕਿ ਇਹ ਵੀਡੀਓ ਕਿਸੇ ਪਰਿਵਾਰਕ ਸਮਾਗਮ ਦਾ ਹੈ।

Shahid Kapoor Latest pics with punjabi caption image source Instagram

ਹਾਲ ਹੀ 'ਚ ਸ਼ਾਹਿਦ ਕਪੂਰ ਦੀ ਭੈਣ ਸਨਾ ਕਪੂਰ ਦੇ ਵਿਆਹ 'ਚ ਪੂਰਾ ਪਰਿਵਾਰ ਸ਼ਾਮਲ ਹੋਇਆ ਸੀ। ਪ੍ਰਸ਼ੰਸਕਾਂ ਨੂੰ ਵੀ ਅਦਾਕਾਰ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

 

 

View this post on Instagram

 

A post shared by Shahid Kapoor (@shahidkapoor)

You may also like