ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਡਰੱਗ ਮਾਮਲੇ 'ਚ ਮਿਲੀ ਬੇਲ,ਪੜ੍ਹੋ ਪੂਰੀ ਖ਼ਬਰ
ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਡਰੱਗ ਮਾਮਲੇ 'ਚ ਮਿਲੀ ਬੇਲ,ਪੜ੍ਹੋ ਪੂਰੀ ਖ਼ਬਰ
Bollywood Drug Case: ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਬੈਂਗਲੁਰੂ ਪੁਲਿਸ ਨੇ ਐਤਵਾਰ ਰਾਤ ਨੂੰ ਇੱਕ ਪਾਰਟੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਸੀ। ਹੁਣ ਖ਼ਬਰਾਂ ਹਨ ਕਿ ਸਿਧਾਂਤ ਕਪੂਰ ਨੂੰ ਡਰੱਗ ਮਾਮਲੇ 'ਚ ਬੇਲ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
Image Source: Twitter
ਮੀਡੀਆ ਰਿਪੋਰਟਸ ਦੇ ਮੁਤਾਬਕ ਸਿਧਾਂਤ ਕਪੂਰ ਨੂੰ ਪੁਲਿਸ ਨੇ ਡਰੱਗਜ਼ ਲੈਣ ਦੇ ਦੋਸ਼ ਵਿੱਚ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਸੋਮਵਾਰ ਨੂੰ ਇੱਕ ਛਾਪੇਮਾਰੀ ਵਿੱਚ, ਸ਼ਕਤੀ ਕਪੂਰ ਦੇ ਬੇਟੇ ਨੂੰ ਇੱਕ ਰੇਵ ਪਾਰਟੀ ਵਿੱਚ ਡਰੱਗ ਲੈਣ ਦੇ ਦੋਸ਼ ਵਿੱਚ ਫੜਿਆ ਗਿਆ ਸੀ। ਇਸ ਮਾਮਲੇ 'ਚ ਸਿਧਾਂਤ ਨੂੰ ਜ਼ਮਾਨਤ ਮਿਲ ਗਈ ਹੈ, ਇਸ ਤੋਂ ਇਲਾਵਾ ਸਿਧਾਂਤ ਨਾਲ ਫੜੇ ਗਏ 4 ਹੋਰ ਲੋਕਾਂ ਨੂੰ ਵੀ ਜ਼ਮਾਨਤ ਮਿਲ ਚੁੱਕੀ ਹੈ। ਦੱਸ ਦੇਈਏ ਕਿ ਮੈਡੀਕਲ ਟੈਸਟ 'ਚ ਸਿਧਾਂਤ ਦੇ ਡਰੱਗ ਲੈਣ ਦੀ ਪੁਸ਼ਟੀ ਹੋਈ ਸੀ। ਇਸ ਸਬੰਧੀ ਬੈਂਗਲੁਰੂ ਦੇ ਡੀਸੀਪੀ ਭੀਮ ਸ਼ੰਕਰ ਗੁਲੇਦ ਦਾ ਕਹਿਣਾ ਹੈ ਕਿ ਸਿਧਾਂਤ ਅਤੇ ਬਾਕੀ ਚਾਰ ਲੋਕਾਂ ਨੂੰ ਅਗਲੀ ਕਾਰਵਾਈ ਲਈ ਥਾਣੇ ਵਿੱਚ ਪੇਸ਼ ਹੋਣਾ ਪਵੇਗਾ।
Image
ਜਾਣਕਾਰੀ ਮੁਤਾਬਕ ਪੁਲਿਸ ਨੂੰ ਇਸ ਪਾਰਟੀ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬੈਂਗਲੁਰੂ ਦੇ ਐੱਮਜੀ ਰੋਡ 'ਤੇ ਸਥਿਤ ਇੱਕ ਹੋਟਲ 'ਚ ਛਾਪੇਮਾਰੀ ਕੀਤੀ, ਇੱਥੇ ਇੱਕ ਪਾਰਟੀ ਹੋ ਰਹੀ ਸੀ। ਇਸ ਦੌਰਾਨ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੇ ਸੈਂਪਲ ਭੇਜੇ।
ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਦਾ ਸੈਂਪਲ ਵੀ ਉਨ੍ਹਾਂ ਛੇ ਵਿੱਚ ਸ਼ਾਮਲ ਸੀ ਜੋ ਕਿ ਨਸ਼ੇ ਦਾ ਸੇਵਨ ਕਰਨ ਦੇ ਦੋਸ਼ੀ ਪਾਏ ਗਏ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਨ੍ਹਾਂ ਨੇ ਨਸ਼ੇ ਦਾ ਸੇਵਨ ਕੀਤਾ ਅਤੇ ਫਿਰ ਪਾਰਟੀ 'ਚ ਆਏ ਜਾਂ ਪਾਰਟੀ ਦੌਰਾਨ ਹੋਟਲ 'ਚ ਨਸ਼ੇ ਦਾ ਸੇਵਨ ਕੀਤਾ।
Image Source: Twitter
ਇਸ ਤੋਂ ਪਹਿਲਾਂ, ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਤੌਰ 'ਤੇ ਡਰੱਗਜ਼ ਰੱਖਣ ਦੇ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਦੁਆਰਾ ਸ਼ਰਧਾ ਕਪੂਰ ਸਣੇ ਹੋਰਨਾਂ ਕਈ ਬਾਲੀਵੁੱਡ ਸੈਲੇਬਸ ਤੋਂ ਪੁੱਛਗਿੱਛ ਕੀਤੀ ਗਈ ਸੀ। ਹਾਲਾਂਕਿ, ਕੁਝ ਵੀ ਸਾਬਿਤ ਨਹੀਂ ਹੋ ਸਕਿਆ ਸੀ।
Image Source: Twitter
ਹੋਰ ਪੜ੍ਹੋ: ਕੁਲਵਿੰਦਰ ਬਿੱਲਾ, ਮੈਂਡੀ ਤੱਖਰ ਦੀ ਫਿਲਮ 'ਟੈਲੀਵਿਜ਼ਨ' ਦਾ ਟ੍ਰੇਲਰ ਕਿਸ ਦਿਨ ਹੋਵੇਗਾ ਰਿਲੀਜ਼, ਪੜ੍ਹੋ ਪੂਰੀ ਖ਼ਬਰ
ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਮਹੀਨੇ ਪਹਿਲਾਂ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਵੀ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਉਹ ਦੋਸ਼ੀ ਸਾਬਿਤ ਨਹੀਂ ਹੋਇਆ ਸੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
