ਸ਼ਿਬਾਨੀ ਦਾਂਡੇਕਰ ਨੇ ਸ਼ੇਅਰ ਕੀਤੀਆਂ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ
ਸ਼ਿਬਾਨੀ ਦਾਂਡੇਕਰ ਨੇ ਸ਼ੇਅਰ ਕੀਤੀਆਂ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਰਹਾਨ ਅਖਤਰ ਅਤੇ ਸ਼ਿਬਾਨੀ ਦਾਂਡੇਕਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਤੋਂ ਬਾਅਦ ਫਰਹਾਨ ਦੀ ਪਤਨੀ ਸ਼ਿਬਾਨੀ ਦਾਂਡੇਕਰ ਨੇ ਵਿਆਹ ਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤੀਆ ਹਨ। ਹੁਣ ਦੋਹਾਂ ਦੀ ਮਹਿੰਦੀ ਅਤੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਸ਼ਿਬਾਨੀ ਦਾਂਡੇਕਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਰਸਮਾਂ ਦੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਿਬਾਨੀ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀਆਂ ਭੈਣਾਂ ਦੇ ਲਈ ਇੱਕ ਪਿਆਰੀ ਜਿਹੀ ਪੋਸਟ ਵੀ ਪਾਈ ਹੈ।
image From instagram
ਸ਼ਿਬਾਨੀ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " ਇਹ ਦੋ ਸਭ ਤੋਂ ਵਧੀਆ ਦੋਸਤਾਂ, ਮੇਰੀਆਂ ਭੈਣਾਂ, ਮੇਰੇ ਰੱਖਿਅਕ, ਮੇਰੇ ਜੀਵਨ ਦੀਆਂ ਸ਼ਾਨ, ਨੇ ਮੇਰੀ ਮਹਿੰਦੀ ਸੈਰੇਮਨੀ ਨੂੰ ਸਭ ਤੋਂ ਸ਼ਾਨਦਾਰ ਬਣਾ ਦਿੱਤਾ! ਮੈਂ ਮਹਿਸੂਸ ਕੀਤਾ ਕਿ ਕਮਰੇ ਵਿੱਚ ਪਿਆਰ ਅਤੇ ਊਰਜਾ ਨੂੰ ਕਠਿਨ ਹੋ ਸਕਦੀ ਹੈ। ਮੇਰੇ ਵਿਆਹ ਦੌਰਾਨ ਅਤੇ ਮੇਰੇ ਜੀਵਨ ਦੇ ਦੌਰਾਨ ਹਮੇਸ਼ਾ ਮੇਰੇ ਨਾਲ ਖੜੇ ਹੋਣ ਲਈ @payalsinghal @nehalikotian ਪਿਆਰ ਬਹੁਤ ਡੂੰਘੇ ਤੋਂ ਵੀ ਪਰੇ ਹੈ! ਤੁਸੀਂ ਦੋਵੇਂ ਮੇਰੇ ਲਈ ਇਹ ਚਾਹੁੰਦੇ ਹੋ ਜਿੰਨਾ ਚਿਰ ਮੈਂ ਇਹ ਚਾਹੁੰਦੀ ਸੀ। ਇਸ ਲਈ ਮੇਰਾ ਅਨੁਮਾਨ ਹੈ ਕਿ ਤੁਹਾਡੇ ਸੁਫਨੇ ਸੱਚ ਹੋਏ ਹਨ! ਤੁਹਾਡੇ ਪਿਆਰ ਅਤੇ ਵਫ਼ਾਦਾਰੀ ਨੂੰ ਬਿਆਨ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ, ਸਿਰਫ ਖੁਸ਼ੀ ਦੇ ਹੰਝੂ ️ ਇਸ ਲਈ ਤੁਹਾਡਾ ਧੰਨਵਾਦ! ਮੈਂ ਹਮੇਸ਼ਾ ਇਹ ਯਾਦ ਰੱਖਾਂਗੀ।
ਫਰਹਾਨ ਸ਼ਿਬਾਨੀ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੋਵਾਂ ਦੀ ਮਹਿੰਦੀ ਸੈਰੇਮਨੀ 'ਚ ਪਰਿਵਾਰਕ ਮੈਂਬਰ ਅਤੇ ਦੋਸਤ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਸਾਰਿਆਂ ਨੇ ਇਸ ਖਾਸ ਪਲ ਦਾ ਪੂਰਾ ਆਨੰਦ ਲਿਆ। ਤਸਵੀਰਾਂ 'ਚ ਫਰਹਾਨ ਅਤੇ ਸ਼ਿਬਾਨੀ ਦੋਵੇਂ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਸ਼ਬਾਨਾ ਆਜ਼ਮੀ ਨੇ ਵੀ ਸਮਾਗਮ ਦਾ ਭਰਪੂਰ ਆਨੰਦ ਲਿਆ।
image From instagram
ਹੋਰ ਪੜ੍ਹੋ : ਭਾਰਤੀ ਸਿੰਘ ਨੇ ਸ਼ੇਅਰ ਕੀਤੀਆਂ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਖੂਬਸੂਰਤ ਤਸਵੀਰਾਂ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ
ਤਸਵੀਰ 'ਚ ਲੋਕ ਦੋਹਾਂ 'ਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ, ਜਦੋਂ ਕਿ ਦੂਜੀਆਂ ਤਸਵੀਰਾਂ 'ਚ ਉਹ ਕਦੇ ਫਰਹਾਨ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਕਦੇ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਆਪਣੀ ਮਹਿੰਦੀ ਸੈਰੇਮਨੀ 'ਚ ਸ਼ਿਬਾਨੀ ਨੇ ਕ੍ਰੌਪ ਟਾਪ ਅਤੇ ਗੋਲ ਪਲਾਜ਼ੋ ਪਹਿਨਿਆ ਸੀ। ਉਸ ਨੇ ਆਪਣੇ ਵਾਲਾਂ ਨੂੰ ਫੁੱਲਾਂ ਨਾਲ ਸਜਾਇਆ ਸੀ। ਇਸ ਸਿੰਪਲ ਲੁੱਕ 'ਚ ਵੀ ਸ਼ਿਬਾਨੀ ਕਾਫੀ ਖੂਬਸੂਰਤ ਲੱਗ ਰਹੀ ਸੀ।
image From instagram
ਸ਼ਿਬਾਨੀ ਨੇ ਆਪਣੀ ਮਹਿੰਦੀ 'ਚ ਖੂਬ ਮਸਤੀ ਕੀਤੀ। ਉਸ ਨੇ ਆਪਣੇ ਹੱਥਾਂ ਨਾਲ ਫਰਹਾਨ ਦੇ ਗੁੱਟ 'ਤੇ S ਅਤੇ F ਲਿਖਿਆ ਹੈ। ਇਸ ਫੰਕਸ਼ਨ ਦੀ ਹਰ ਇੱਕ ਤਸਵੀਰ ਬਹੁਤ ਖੂਬਸੂਰਤ ਹੈ। ਸ਼ਬਾਨਾ ਆਜ਼ਮੀ ਵੀ ਆਪਣੀ ਨੂੰਹ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸ਼ਿਬਾਨੀ ਨੇ ਇਸ ਸਮਾਰੋਹ ਦੀਆਂ ਕਈ ਤਸਵੀਰਾਂ ਸ਼ੇਅਰ ਕਰਕੇ ਪਰਿਵਾਰ ਅਤੇ ਦੋਸਤਾਂ ਦਾ ਧੰਨਵਾਦ ਕੀਤਾ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
