Thursday, 28th of May 2026

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦਾ ਵਿਆਹ : ਕਿਆਰਾ ਅਡਵਾਨੀ ਜੈਸਲਮੇਰ ਲਈ ਹੋਈ ਰਵਾਨਾ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  February 04th 2023 02:35 PM |  Updated: February 04th 2023 02:39 PM

ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦਾ ਵਿਆਹ : ਕਿਆਰਾ ਅਡਵਾਨੀ ਜੈਸਲਮੇਰ ਲਈ ਹੋਈ ਰਵਾਨਾ, ਵੇਖੋ ਵੀਡੀਓ

Sidharth Malhotra and Kiara Advani's wedding: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ । ਦੋਵਾਂ ਦਾ ਵਿਆਹ ਰਾਜਸਥਾਨ ਦੇ ਜੈਸਲਮੇਰ ‘ਚ ਹੋਣ ਜਾ ਰਿਹਾ ਹੈ । ਅੱਜ ਸਵੇਰੇ ਹੀ ਕਿਆਰਾ ਅਡਵਾਨੀ (Kiara Advani) ਮਨੀਸ਼ ਮਲਹੋਤਰਾ ਦੇ ਨਾਲ ਜੈਸਲਮੇਰ ਲਈ ਰਵਾਨਾ ਹੋਈ ਸੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

image Source : Instagram

ਹੋਰ ਪੜ੍ਹੋ : ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੇ ਸੈੱਟ ਤੋਂ ਵਾਇਰਲ ਹੋਇਆ ਵੀਡੀਓ, ਖੰਭਾ ਪੁੱਟਦਾ ਨਜ਼ਰ ਆਇਆ ਅਦਾਕਾਰ

ਤਕਰੀਬਨ 150 ਗੈਸਟ ਦੇ ਸ਼ਾਮਿਲ ਹੋਣ ਦੀ ਉਮੀਦ

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ (Sidharth Malhotra)ਵਿਆਹ ‘ਚ ਡੇਢ ਸੌ ਦੇ ਕਰੀਬ ਵੀਆਈਪੀ ਗੈਸਟ ਦੇ ਸ਼ਾਮਿਲ ਹੋਣ ਦੀ ਉਮੀਦ ਹੈ ।ਮਹਿਮਾਨ ਲਗਾਤਾਰ ਜੈਸਲਮੇਰ ਦੇ ਲਈ ਰਵਾਨਾ ਹੋ ਰਹੇ ਹਨ । ਖ਼ਬਰਾਂ ਮੁਤਾਬਕ ਸੂਰਿਆਗੜ੍ਹ ਪੈਲੇਸ ‘ਚ 84  ਦੇ ਕਰੀਬ ਕਮਰੇ ਬੁੱਕ ਕੀਤੇ ਗਏ ਹਨ ਅਤੇ ਸਿਕਓਰਿਟੀ ਦੀ ਜ਼ਿੰਮੇਵਾਰੀ ਸ਼ਾਹਰੁਖ ਖ਼ਾਨ ਦੇ ਸਾਬਕਾ ਸਿਕਓਰਿਟੀ ਇੰਚਾਰਜ ਯਾਸੀਨ ਨੂੰ ਦਿੱਤੀ ਗਈ ਹੈ । ਮਹਿਮਾਨਾਂ ਦੇ ਆਉਣ ਜਾਣ ਦੇ ਲਈ ਸੱਤਰ ਗੱਡੀਆਂ ਬੁੱਕ ਕੀਤੀਆਂ ਗਈਆਂ ਹਨ ।

Image Source : Instagram

ਹੋਰ ਪੜ੍ਹੋ : ਬਿੱਗ ਬੌਸ-16 ‘ਚ ਨਿਮਰਤ ਨੂੰ ਰਵਾਉਣ ਵਾਲਾ ਇਹ ਪ੍ਰਤੀਭਾਗੀ ਬਣਿਆ ਘਰ ਦਾ ਬੌਸ, ਇਸ ਤਰ੍ਹਾਂ ਪਲਟੀ ਗੇਮ

ਵਿਆਹ ‘ਚ ਮੋਬਾਈਲ ਫੋਨ ਲਿਜਾਣ ਦੀ ਇਜਾਜ਼ਤ ਨਹੀਂ

ਸਿਧਾਰਥ ਅਤੇ ਕਿਆਰਾ ਦੇ ਵਿਆਹ ‘ਚ ਕਿਸੇ ਵੀ ਮੋਬਾਈਲ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਹੈ । ਹੋਟਲ ਸਟਾਫ ਅਤੇ ਕਰੂ ਨੂੰ ਮੋਬਾਈਲ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ । ਇਸ ਵਿਆਹ ਦੇ ਲਈ ਕਿਆਰਾ ਅਤੇ ਸਿਧਾਰਥ ਦੇ ਵੱਲੋਂ ਕੋਈ ਵੀ ਆਫੀਸ਼ੀਅਲ ਐਲਾਨ ਨਹੀਂ ਕੀਤਾ ਗਿਆ । ਪਰ ਇਸ ਜੋੜੀ ਦੇ ਵਿਆਹ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।

Kiara Advani And Sidharth malhotra Image Source : Instagram

ਵਿਆਹ ‘ਚ ਇਹ ਵੀਆਈਪੀ ਗੈਸਟ ਹੋ ਸਕਦੇ ਨੇ ਸ਼ਾਮਿਲ

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ‘ਚ ਡੇਢ ਸੌ ਤੋਂ ਦੋ ਸੌ ਦੇ ਕਰੀਬ ਵੀਆਈਪੀ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ । ਜਿਸ ‘ਚ ਕਰਣ ਜੌਹਰ, ਸ਼ਾਹਿਦ ਕਪੂਰ, ਕੈਟਰੀਨਾ, ਵਿੱਕੀ ਕੌਸ਼ਲ, ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਸਣੇ ਕਈ ਸਿਤਾਰੇ ਸ਼ਾਮਿਲ ਹੋ ਸਕਦੇ ਹਨ ।

 

View this post on Instagram

 

A post shared by Viral Bhayani (@viralbhayani)


Popular Posts