Sidharth-Kiara wedding reception: ਸਿਡ-ਕਿਆਰਾ ਦੀ ਰਿਸੈਪਸ਼ਨ 'ਚ ਲੱਗਿਆ ਬਾਲੀਵੁੱਡ ਸਿਤਾਰਿਆਂ ਦਾ ਮੇਲਾ, ਬੇਹੱਦ ਖੂਬਸੂਰਤ ਨਜ਼ਰ ਆਈ ਨਵ-ਵਿਆਹੀ ਜੋੜੀ
Sidharth-Kiara wedding reception: ਸਿਡ-ਕਿਆਰਾ ਦੀ ਰਿਸੈਪਸ਼ਨ 'ਚ ਲੱਗਿਆ ਬਾਲੀਵੁੱਡ ਸਿਤਾਰਿਆਂ ਦਾ ਮੇਲਾ, ਬੇਹੱਦ ਖੂਬਸੂਰਤ ਨਜ਼ਰ ਆਈ ਨਵ-ਵਿਆਹੀ ਜੋੜੀ
Sidharth-Kiara wedding reception:ਬਾਲੀਵੁੱਡ ਦੀ ਨਵ-ਵਿਆਹੀ ਜੋੜੀ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਵਿਆਹ ਕਰਵਾ ਕੇ ਮੁੰਬਈ ਪਹੁੰਚ ਚੁੱਕੇ ਹਨ। ਇਸ ਜੋੜੀ ਨੇ ਆਪਣੇ ਸਾਥੀ ਕਲਾਕਾਰਾਂ ਲਈ ਗ੍ਰੈਂਡ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ਵਿੱਚ ਵੱਡੀ ਗਿਣਤੀ 'ਚ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
image source: Instagram
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਵਿਆਹ ਤੋਂ ਬਾਅਦ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ। ਇਸ ਮੌਕੇ 'ਤੇ ਕਈ ਸੈਲੇਬਸ ਨਜ਼ਰ ਆਏ। ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੇ ਨਾਲ ਇਸ ਨਵੇਂ ਸਫਰ ਦਾ ਜਸ਼ਨ ਮਨਾਇਆ। ਇਸ ਦੌਰਾਨ ਨਵੇਂ ਵਿਆਹੇ ਜੋੜੇ ਦੀ ਪਹਿਲੀ ਝਲਕ ਸਾਹਮਣੇ ਆਈ , ਜਿਸ ਨੂੰ ਦੇਖ ਕੇ ਫੈਨਜ਼ ਬੇਹੱਦ ਖੁਸ਼ ਹੋ ਗਏ ਹਨ।
ਕਿਆਰਾ ਅਡਵਾਨੀ ਦੇ ਰਿਸੈਪਸ਼ਨ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਰਵਾਇਤੀ ਪਹਿਰਾਵੇ ਦੀ ਬਜਾਏ ਲਾਂਗ ਗਾਊਨ ਪਹਿਨੀਆ ਹੋਇਆ ਸੀ। ਉਸ ਨੇ ਇਸ ਬਲੈਕ ਐਂਡ ਵ੍ਹਾਈਟ ਗਾਊਨ 'ਤੇ ਐਮਰਾਲਡ ਜਿਊਲਰੀ ਪਾਈ ਹੋਈ ਸੀ, ਜੋ ਕਿ ਕਾਫੀ ਹੈਵੀ ਹੈ। ਇਸ ਦੇ ਨਾਲ ਹੀ ਕਿਆਰਾ ਦੇ ਪਤੀ ਸਿਧਾਰਥ ਮਲਹੋਤਰਾ ਕੰਪਲੀਟ ਬਲੈਕ ਸੂਟ 'ਚ ਨਜ਼ਰ ਆਏ।
image source: Instagram
ਇਸ ਜੋੜੇ ਨੇ ਆਪਣੇ ਰਿਸੈਪਸ਼ਨ ਪਾਰਟੀ ਦੌਰਾਨ ਪੈਪਰਾਜ਼ੀਸ ਲਈ ਕਈ ਰੋਮਾਂਟਿਕ ਪੋਜ਼ ਦਿੱਤੇ। ਇਹ ਨਵ-ਵਿਆਹੀ ਜੋੜੀ ਇੱਕ-ਦੂਜੇ ਹੱਥ ਫੜ ਕੇ ਤੇ ਬਾਹਾਂ 'ਚ ਬਾਹਾਂ ਪਾ ਕੇ ਤਸਵੀਰਾਂ ਖਿਚਵਾਉਂਦੀ ਹੋਈ ਨਜ਼ਰ ਆਈ। ਹੁਣ ਇਸ ਜੋੜੇ ਦੇ ਗ੍ਰੈਂਡ ਰਿਸੈਪਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਜੋੜਾ ਬਾਲੀਵੁੱਡ ਸਿਤਾਰਿਆਂ ਦਾ ਸਵਾਗਤ ਕਰਦਾ ਹੋਇਆ ਨਜ਼ਰ ਆਇਆ।
ਕਿਆਰਾ ਪਾਰਟੀ 'ਚ ਕਾਜੋਲ ਨੂੰ ਗ੍ਰੀਟ ਕਰਦੀ ਹੋਈ ਨਜ਼ਰ ਆਈ ਤੇ ਇਸ ਦੇ ਨਾਲ ਹੀ ਸਿਧਾਰਥ ਮਲਹੋਤਰਾ ਅਜੇ ਦੇਵਗਨ ਨੂੰ ਜੱਫੀ ਪਾਉਂਦੇ ਨਜ਼ਰ ਆਏ। ਕਾਜੋਲ ਪਾਰਟੀ 'ਚ ਸਿਲਵਰ ਕਲਰ ਦੀ ਸਾੜੀ 'ਚ ਨਜ਼ਰ ਆਈ, ਜਦੋਂਕਿ ਉਸ ਦੇ ਪਤੀ ਅਜੇ ਦੇਵਗਨ ਫਾਰਮਲ ਲੁੱਕ 'ਚ ਦਿਖ ਰਹੇ ਸਨ।
image source: Instagram
ਇਸ ਖਾਸ ਮੌਕੇ 'ਤੇ ਸਿਡ ਅਤੇ ਕਿਆਰਾ ਦਾ ਪੂਰਾ ਪਰਿਵਾਰ ਇਕੱਠੇ ਦੇਖਿਆ ਗਿਆ। ਕਿਆਰਾ ਦੀ ਮਾਂ ਵੀ ਉਨ੍ਹਾਂ ਨਾਲ ਨਜ਼ਰ ਆਈ। ਇਸ ਪਾਰਟੀ 'ਚ ਕਿਆਰਾ ਦੀ ਭੈਣ ਇਸ਼ਿਤਾ ਅਡਵਾਨੀ ਵੀ ਪਹੁੰਚੀ। ਇੰਨਾ ਹੀ ਨਹੀਂ ਇਸ ਪਾਰਟੀ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਜਿਵੇਂ ਆਲੀਆ ਭੱਟ, ਨੀਤੂ ਕਪੂਰ, ਅਜੇ ਦੇਵਗਨ ਤੇ ਕਾਜੋਲ, ਕਰਨ ਜੌਹਰ, ਮਨੀਸ਼ ਮਲਹੋਤਰਾ, ਕ੍ਰਿਤੀ ਸੈਨਨ, ਸਣੇ ਕਈ ਬਾਲੀਵੁੱਡ ਸੈਲਬਸ ਨੇ ਸ਼ਿਰਕਤ ਕੀਤੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
