Kiara-Sidharth: ਜੈਮਾਲ ਤੋਂ ਲੈ ਕੇ ਗਲੇ ਮਿਲਣ ਤੱਕ ਫ਼ਿਲਮੀ ਅੰਦਾਜ਼ 'ਚ ਹੋਇਆ ਸਿਥਾਰਥ ਤੇ ਕਿਆਰਾ ਦਾ ਵਿਆਹ, ਵੇਖੋ ਵਾਇਰਲ ਵੀਡੀਓ
Kiara-Sidharth: ਜੈਮਾਲ ਤੋਂ ਲੈ ਕੇ ਗਲੇ ਮਿਲਣ ਤੱਕ ਫ਼ਿਲਮੀ ਅੰਦਾਜ਼ 'ਚ ਹੋਇਆ ਸਿਥਾਰਥ ਤੇ ਕਿਆਰਾ ਦਾ ਵਿਆਹ, ਵੇਖੋ ਵਾਇਰਲ ਵੀਡੀਓ
Sidharth-Kiara Latest Wedding Video: ਬਾਲੀਵੁੱਡ ਦੀ ਮਸ਼ਹੂਰ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਅਧਿਕਾਰਤ ਤੌਰ 'ਤੇ ਇੱਕ ਦੂਜੇ ਦੇ ਹੋ ਚੁੱਕੇ ਹਨ। ਵਿਆਹ ਤੋਂ ਬਾਅਦ ਤੋਂ ਹੀ ਫੈਨਜ਼ ਇਸ ਜੋੜੇ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਲਵਬਰਡਸ ਨੇ ਹਾਲ ਹੀ ਵਿੱਚ ਆਪਣੀ ਵੈਡਿੰਗ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਵਿਆਹ ਦੀਆਂ ਕੁਝ ਝਲਕੀਆਂ ਵੇਖਣ ਨੂੰ ਮਿਲ ਰਹੀਆਂ ਹਨ।
image source: Instagram
ਦਰਅਸਲ ਇਹ ਜੋੜਾ ਇੱਕ ਤੋਂ ਬਾਅਦ ਇੱਕ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਰਿਹਾ ਹੈ। ਹਾਲ ਹੀ ਵਿੱਚ ਸਿਡ ਤੇ ਕਿਆਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀ ਇੱਕ ਝਲਕ ਸ਼ੇਅਰ ਕੀਤੀ ਹੈ।
ਕਪਲ ਵੱਲੋਂ ਸ਼ੇਅਰ ਕੀਤੀ ਗਈ ਇਸ ਵਿੱਚ ਤੁਸੀਂ ਉਨ੍ਹਾਂ ਦੇ ਵਿਆਹ ਦੀਆਂ ਕੁਝ ਝਲਕੀਆਂ ਵੇਖ ਸਕਦੇ ਹੋ। ਇਸ ਵਿੱਚ ਵਰਮਾਲਾ ਤੋਂ ਲੈ ਕੇ ਜੱਫੀ ਪਾਉਣ ਤੱਕ ਦੇ ਸਾਰੇ ਖ਼ਾਸ ਤੇ ਖੂਬਸੂਰਤ ਪਲਾਂ ਨੂੰ ਇੱਕ ਵੀਡੀਓ ਰਾਹੀਂ ਸ਼ੇਅਰ ਕੀਤਾ ਗਿਆ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਆਰਾ ਬ੍ਰਾਈਡਲ ਗਾਊਨ 'ਚ ਸਿਡ ਵੱਲ ਵਧ ਰਹੀ ਹੈ। ਇਸ ਦੌਰਾਨ ਸਿਡ ਆਪਣੀ ਦੁਲਹਨ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਕਿਆਰਾ ਆਪਣੇ ਲਾੜੇ ਰਾਜਾ ਦੇ ਕੋਲ ਡਾਂਸ ਕਰਦੇ ਹੋਏ ਆਪਣੀ ਬ੍ਰਾਈਡਲ ਐਂਟਰੀ ਲੈਂਦੀ ਹੋਈ ਨਜ਼ਰ ਆ ਰਹੀ ਹੈ। ਅਜਿਹੇ 'ਚ ਸਿਡ ਆਪਣੀ ਲਾੜੀ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਹਨ।
image source: Instagram
ਵੀਡੀਓ 'ਚ ਕਿਆਰਾ ਆਪਣੇ ਲਾੜੇ ਰਾਜਾ ਨੂੰ ਇਸ਼ਾਰੇ ਕਰਦੀ ਤੇ ਮੁਸਕੁਰਾਉਂਦੀ ਹੋਈ ਨਜ਼ਰ ਆ ਰਹੀ ਹੈ। ਲਾੜੀ ਦੇ ਨਾਲ-ਨਾਲ ਲਾੜਾ ਬਣੇ ਸਿਧਾਰਥ ਵੀ ਬਹੁਤ ਸੋਹਣੇ ਲੱਗ ਰਹੇ ਹਨ। ਦੋਵੇਂ ਇੱਕ ਦੂਜੇ ਦੇ ਗਲੇ ਵਿੱਚ ਜੈਮਾਲਾ ਪਾਉਂਦੇ ਹਨ ਤੇ ਇੱਕ ਦੂਜੇ ਨੂੰ ਗਲੇ ਮਿਲ ਕੇ ਕਿੱਸ ਕਰਦੇ ਹੋਏ ਨਜ਼ਰ ਆਉਂਦੇ ਹਨ। ਵਿਆਹ ਦੇ ਦੌਰਾਨ ਇਹ ਜੋੜਾ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਤੇ ਬੇਹੱਦ ਖੁਸ਼ ਵਿਖਾਈ ਦੇ ਰਿਹਾ ਹੈ।
ਖਾਸ ਗੱਲ ਇਹ ਹੈ ਕਿ ਪ੍ਰਸ਼ੰਸਕ ਦੋਹਾਂ ਦੀ ਇਹ ਝਲਕ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਜੋੜੇ ਦੇ ਵਿਆਹ ਦੀਆਂ ਝਲਕੀਆਂ ਸਾਂਝੀਆਂ ਕਰਨਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।ਫੈਨਜ਼ ਬਾਲੀਵੁੱਡ ਜੋੜੇ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਇਸ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਇਸ ਜੋੜੀ ਨੂੰ ਵਿਆਹ ਦੀ ਵਧਾਈ ਦੇ ਰਹੇ ਹਨ।
image source: Instagram
ਦੱਸ ਦੇਈਏ ਕਿ ਸਿਧਾਰਥ ਅਤੇ ਕਿਆਰਾ ਦਾ ਵਿਆਹ 7 ਫਰਵਰੀ 2023 ਨੂੰ ਹੋਇਆ ਸੀ (ਸਿਧਾਰਥ ਮਲਹੋਤਰਾ ਕਿਆਰਾ ਅਡਵਾਨੀ ਦਾ ਵਿਆਹ 7 ਫਰਵਰੀ 2023 ਨੂੰ)। ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ, ਦੋਵਾਂ ਨੇ ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਪਿਆਰ ਦੀਆਂ ਸਹੁੰਆਂ ਦਾ ਆਦਾਨ-ਪ੍ਰਦਾਨ ਕੀਤਾ। ਵਿਆਹ ਤੋਂ ਬਾਅਦ ਦੋਵਾਂ ਨੂੰ ਰਵਾਇਤੀ ਲੁੱਕ 'ਚ ਦੇਖਿਆ ਗਿਆ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
