ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਪੀਜੀਆਈ ‘ਚ ਕੀਤਾ ਗਿਆ ਰੈਫਰ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਪੀਜੀਆਈ ‘ਚ ਕੀਤਾ ਗਿਆ ਰੈਫਰ
ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਪਿਤਾ ਬਲਕੌਰ ਸਿੰਘ ਸਿੱਧੂ (Balkaur Singh Sidhu)ਨੂੰ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਹੈ । ਖਬਰਾਂ ਮੁਤਾਬਕ ਵੀਰਵਾਰ ਦੀ ਰਾਤ ਨੂੰ ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਅਤੇ ਛਾਤੀ ‘ਚ ਦਰਦ ਹੋਣ ਕਾਰਨ ਪਟਿਆਲਾ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।
Image Source: Twitter
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਪਤੀ ਦੇ ਨਾਲ ਹੋਈ ਰੋਮਾਂਟਿਕ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ
ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ।ਬਲਕੌਰ ਸਿੰਘ ਦੀ ਈ.ਸੀ.ਜੀ ਅਤੇ ਐਂਜੀਓਗ੍ਰਾਫੀ ਕੀਤੀ, ਜਿਸ ਵਿਚ ਖਰਾਬੀ ਆਈ. ਬਲਕੌਰ ਸਿੰਘ ਦੀਆਂ ਧਮਨੀਆਂ ਵਿੱਚ ਰੁਕਾਵਟ ਪਾਈ ਗਈ ਅਤੇ ਉਸ ਨੂੰ ਬਾਈਪਾਸ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਗਈ ।
Image Source: Instagram
ਹੋਰ ਪੜ੍ਹੋ : ਅਪਾਰਸ਼ਕਤੀ ਖੁਰਾਣਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਹੋ ਰਿਹਾ ਵਾਇਰਲ
ਸੁੱਰਖਿਆ ਕਾਰਨਾਂ ਦੇ ਚੱਲਦਿਆਂ ਉਨ੍ਹਾਂ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਮੁੁੱਹਈਆ ਨਹੀਂ ਹੋ ਪਾ ਰਹੀ ਹੈ । ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਮਾਪੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਅਤੇ ਆਪਣੇ ਪੁੱਤਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਲਗਾਤਾਰ ਪੁਲਿਸ ‘ਤੇ ਦਬਾਅ ਬਣਾ ਰਹੇ ਹਨ । ਹਾਲੇ ਤੱਕ ਇਸ ਮਾਮਲੇ ‘ਚ ਮੁਲਜ਼ਮ ਲੋਕਾਂ ਨੂੰ ਸਜ਼ਾ ਨਹੀਂ ਹੋਈ ਹੈ ।
image From instagram
ਜਿਸ ਨੂੰ ਲੈ ਕੇ ਪਿਛਲੇ ਦਿਨੀਂ ਸਿੱਧੂ ਦੇ ਮਾਪਿਆਂ ਦੇ ਵੱਲੋਂ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ । ਦੱਸ ਦਈਏ ਕਿ ਬੀਤੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਦੇਸ਼ ਵਿਦੇਸ਼ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸਿੱਧੂ ਨੂੰ ਇਨਸਾਫ ਦਿਵਾਉਣ ਦੀ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
