ਗਾਇਕ ਦਿਲਜਾਨ ਦੀ 11 ਅਪ੍ਰੈਲ ਨੂੰ ਹੋਵੇਗੀ ਅੰਤਿਮ ਅਰਦਾਸ

written by Rupinder Kaler | April 10, 2021 12:48pm

ਮਰਹੂਮ ਗਾਇਕ ਦਿਲਜਾਨ ਦੀ ਅੰਤਿਮ ਅਰਦਾਸ 11 ਅਪ੍ਰੈਲ 2021 ਨੂੰ ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਘਰ ਆਰੀਆ ਨਗਰ ਕਰਤਾਰਪੁਰ ਵਿੱਚ ਕੀਤੀ ਜਾਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜਾਨ ਆਪਣੀ ਕਾਰ ਵਿਚ ਅੰਮ੍ਰਿਤਸਰ ਤੋਂ ਕਰਤਾਰਪੁਰ ਜਾ ਰਹੇ ਸਨ, ਅਤੇ ਇਸ ਦੌਰਾਨ ਜੰਡਿਆਲਾ ਗੁਰੂ ਦੇ ਕੋਲ ਉਨ੍ਹਾਂ ਦੀ ਕਾਰ ਇੱਕ ਡਿਵਾਇਡਰ ਨਾਲ ਟਕਰਾਈ ਜਿਸ ਦੀ ਵਜ੍ਹਾਂ ਕਰਕੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ।

ਹੋਰ ਪੜ੍ਹੋ :

ਹੁਣ ਕਪਿਲ ਸ਼ਰਮਾ ਦੀ ਜ਼ਿੰਦਗੀ ’ਤੇ ਸਕੂਲਾਂ ਵਿੱਚ ਪੜ੍ਹਾਇਆ ਜਾਵੇਗਾ ਚੈਪਟਰ, ਕਪਿਲ ਨੇ ਜਤਾਈ ਖੁਸ਼ੀ

Diljaan

2 ਅਪ੍ਰੈਲ ਨੂੰ ਦਿਲਜਾਨ ਦਾ ਨਵਾਂ ਗਾਣਾ ਰਿਲੀਜ਼ ਹੋਣਾ ਸੀ ਇਸ ਸਿਲਸਿਲੇ ਦੇ ਵਿਚ ਮੀਟਿੰਗ ਅਟੈਂਡ ਕਰਕੇ ਸੋਮਵਾਰ ਨੂੰ ਆਪਣੀ ਮਹਿੰਦਰਾ ਗੱਡੀ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਗਏ ਸੀ ਦੇਰ ਰਾਤੀਂ ਵਾਪਸ ਆਉਂਦੇ ਸਮੇਂ ਹਾਦਸਾ ਹੋ ਗਿਆ ਜਿਸ 'ਚ ਉਸ ਦੀ ਮੌਤ ਹੋ ਗਈ ਸੀ ।

diljaan

ਦੱਸ ਦਈਏ ਕਿ ਟੀਵੀ ਦੇ ਪ੍ਰੋਗਰਾਮ ਸੁਰ ਸ਼ੇਤਰ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਹੋਏ ਗਾਇਕੀ ਮੁਕਾਬਲੇ ਵਿੱਚ ਦਿਲਜਾਨ ਜੇਤੂ ਸਨ ਇਸ ਬਦੌਲਤ ਉਨ੍ਹਾਂ ਨੂੰ ਰਾਤੋਂ ਰਾਤ ਸ਼ੌਹਰਤ ਮਿਲੀ ਸੀ ।

You may also like