ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਪੰਜਾਬੀ ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਪਤੀ ਹਰਭਜਨ ਮਾਨ ਦੇ ਨਾਲ ਆਪਣੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ।
Image Source: instagram

ਉਨ੍ਹਾਂ ਨੇ ‘H&H?’ ਕੈਪਸ਼ਨ ਦੇ ਨਾਲ ਆਪਣੀ ਤਸਵੀਰ ਸਾਂਝੀ ਕੀਤੀਹੈ। ਇਸ ਤਸਵੀਰ ਚ ਹਰਭਜਨ ਮਾਨ ਤੇ ਹਰਮਨ ਮਾਨ ਬਹੁਤ ਪਿਆਰ ਤੇ ਖੁਸ਼ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਸ ਪਿਆਰੇ ਜਿਹੇ ਕਪਲ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਗਾਇਕ ਹਰਭਜਨ ਮਾਨ ਵੀ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਪਰਿਵਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ।
Image Source: instagram
ਹਰਮਨ ਮਾਨ ਵੀ ਭਾਵੇਂ ਵਿਦੇਸ਼ ‘ਚ ਰਹਿੰਦੇ ਨੇ, ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀ ਭਾਸ਼ਾ ਨਾਲ ਜੋੜਿਆ ਰੱਖਿਆ ਹੈ। ਹਰਭਜਨ ਮਾਨ ਵੀ ਮੰਨਦੇ ਨੇ ਕਿ ਉਨ੍ਹਾਂ ਦੇ ਵਿਦੇਸ਼ ‘ਚ ਰਹਿੰਦੇ ਹੋਏ ਵੀ ਉਨ੍ਹਾਂ ਦੇ ਬੱਚੇ ਮਾਂ-ਬੋਲੀ ਪੰਜਾਬੀ ਨਾਲ ਜੁੜੇ ਹੋਏ ਹਨ । ਇਹ ਸਭ ਉਨ੍ਹਾਂ ਦੀ ਪਤਨੀ ਹਰਮਨ ਦੇ ਕਾਰਨ ਹੋਇਆ ਹੈ । ਹਰਮਨ ਮਾਨ ਵੀ ਸੋਸ਼ਲ ਮੀਡੀਆ ਉੱਤੇ ਪੰਜਾਬੀ ਤੇ ਪੰਜਾਬੀਅਤ ਦੇ ਨਾਲ ਜੁੜੀਆਂ ਪੋਸਟਾਂ ਪਾਉਂਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਘਰ ‘ਚ ਪੰਜਾਬੀ ਸਾਹਿਤ ਨਾਲ ਜੁੜੀਆਂ ਹੋਈਆਂ ਪੁਸਤਕਾਂ ਦਾ ਬਹੁਤ ਵਧੀਆ ਸੰਗ੍ਰਹਿ ਰੱਖਿਆ ਹੋਇਆ ਹੈ। ਉਹ ਅਕਸਰ ਹੀ ਆਪਣੇ ਸਹੁਰੇ ਪਿੰਡ ਖੇਮੂਆਣੇ ਨੂੰ ਯਾਦ ਕਰਦੇ ਹੋਏ ਉੱਥੇ ਬਿਤਾਏ ਹੋਏ ਪਲਾਂ ਨੂੰ ਸ਼ੇਅਰ ਕਰਦੇ ਰਹਿੰਦੇ ਨੇ।
Image Source: instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
