ਹਿੰਮਤ ਸੰਧੂ ਦਾ ਨਵਾਂ ਗੀਤ 'ਪਰਾਂਦਾ' ਜਲਦ ਹੋਵੇਗਾ ਰਿਲੀਜ਼,ਸਾਂਝਾ ਕੀਤਾ ਪੋਸਟਰ 

Reported by: PTC Punjabi Desk | Edited by: Shaminder  |  August 02nd 2019 05:28 PM |  Updated: August 02nd 2019 05:28 PM

ਹਿੰਮਤ ਸੰਧੂ ਦਾ ਨਵਾਂ ਗੀਤ 'ਪਰਾਂਦਾ' ਜਲਦ ਹੋਵੇਗਾ ਰਿਲੀਜ਼,ਸਾਂਝਾ ਕੀਤਾ ਪੋਸਟਰ 

ਹਿੰਮਤ ਸੰਧੂ ਜਲਦ ਹੀ ਆਪਣਾ ਨਵਾਂ ਗੀਤ 'ਪਰਾਂਦਾ' ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਉਣ ਆ ਰਹੇ ਨੇ । ਇਸ ਗੀਤ ਨੂੰ ਦੇਸੀ ਕਰਿਊ ਨੇ ਮਿਊਜ਼ਿਕ ਦਿੱਤਾ ਹੈ ਜਦਕਿ ਬੋਲ ਮਨਦੀਪ ਮਾਵੀ ਨੇ ਲਿਖੇ ਹਨ । ਹਿੰਮਤ ਸੰਧੂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।

ਹੋਰ ਵੇਖੋ :ਹਿੰਮਤ ਸੰਧੂ ਦੀ ਆਵਾਜ਼ ‘ਚ ਸ਼ਿੰਗਾਰਿਆ ਸਿਕੰਦਰ- 2 ਦਾ ਨਵਾਂ ਗੀਤ ‘ਜ਼ੋਰਾਵਰ ਜੱਟ’ ਹੋਇਆ ਰਿਲੀਜ਼

https://www.instagram.com/p/B0qJEzaBX4k/

ਬਲਾਕਬਸਟਰ ਫ਼ਿਲਮ ਬਲੈਕੀਆ 'ਚ ਉਨ੍ਹਾਂ ਦੇ ਗਾਏ ਟਾਈਟਲ ਟ੍ਰੈਕ ਨੇ ਵੀ ਸੁਰਖੀਆਂ ਵਟੋਰੀਆਂ ਸਨ ।ਇਸ ਤੋਂ ਇਲਾਵਾ ਸਿਕੰਦਰ -2 'ਚ ਵੀ ਉਨ੍ਹਾਂ ਨੇ ਗੀਤ ਗਾਇਆ ਹੈ ।ਹਿੰਮਤ ਸੰਧੂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ ਅਤੇ ਹਾਲ 'ਚ ਹੀ ਉਨ੍ਹਾਂ ਦਾ ਗੀਤ ਆਇਆ ਸੀ ਬੁਰਜ ਖਲੀਫਾ ਉਸ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲਿਆ ਸੀ ਅਤੇ ਹਿੰਮਤ ਸੰਧੂ ਮੁੜ ਤੋਂ ਨਵਾਂ ਗੀਤ ਲੈ ਕੇ ਆ ਰਹੇ ਨੇ ।

https://www.instagram.com/p/B0n8vbgBkm9/

'ਪਰਾਂਦਾ' ਇਹ ਗੀਤ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਉਨ੍ਹਾਂ ਦਾ ਪਸੰਦੀਦਾ ਟ੍ਰੈਕ ਹੈ । ਇਹ ਗੀਤ ਹੁਣ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ । ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network