
Sonam Kapoor and Arjun Kapoor in Koffee With Karan: ਕਰਨ ਜੌਹਰ ਦਾ ਚੈਟ ਸ਼ੋਅ 'ਕੌਫੀ ਵਿਦ ਕਰਨ' ਜਦੋਂ ਤੋਂ ਸੀਜ਼ਨ 7 ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸੁਰਖੀਆਂ 'ਚ ਹੈ। ਕਰਨ ਸ਼ੋਅ 'ਚ ਮਹਿਮਾਨ ਨਾਲ ਖੂਬ ਗੱਲਾਂ ਕਰਦੇ ਹਨ, ਜਿਸ ਕਾਰਨ ਪ੍ਰਸ਼ੰਸਕਾਂ ਨੂੰ ਇਹ ਸ਼ੋਅ ਕਾਫੀ ਪਸੰਦ ਵੀ ਆਉਂਦਾ ਹੈ। ਕੌਫੀ ਵਿਦ ਕਰਨ ਦਾ ਆਗਾਮੀ ਐਪੀਸੋਡ ਇੱਕ ਰਕਸ਼ਾ ਬੰਧਨ ਸਪੈਸ਼ਲ ਹੋਵੇਗਾ। ਅਜਿਹੇ 'ਚ ਬਾਲੀਵੁੱਡ ਦੀ ਭੈਣ-ਭਰਾ ਦੀ ਜੋੜੀ ਇਸ ਐਪੀਸੋਡ 'ਚ ਨਜ਼ਰ ਆਵੇਗੀ।

ਪਿਛਲੇ ਐਪੀਸੋਡ 'ਚ ਆਮਿਰ ਖਾਨ ਅਤੇ ਕਰੀਨਾ ਕਪੂਰ ਨੂੰ ਕਰਨ ਦੇ ਸੋਫੇ 'ਤੇ ਬੈਠੇ ਦੇਖਿਆ ਗਿਆ ਸੀ ਅਤੇ ਹੁਣ ਹਰ ਕੋਈ ਅਗਲੇ ਐਪੀਸੋਡ ਦਾ ਇੰਤਜ਼ਾਰ ਕਰ ਰਿਹਾ ਹੈ। ਕੌਫੀ ਵਿਦ ਕਰਨ ਦਾ ਆਗਾਮੀ ਐਪੀਸੋਡ ਇੱਕ ਰਕਸ਼ਾ ਬੰਧਨ ਸਪੈਸ਼ਲ ਹੋਵੇਗਾ। ਅਜਿਹੇ 'ਚ ਬਾਲੀਵੁੱਡ ਦੀ ਭੈਣ-ਭਰਾ ਦੀ ਜੋੜੀ ਸੋਨਮ ਕਪੂਰ ਤੇ ਅਰਜੂਨ ਕਪੂਰ ਇਸ ਖ਼ਾਸ ਐਪੀਸੋਡ ਵਿੱਚ ਸ਼ਿਰਕਤ ਕਰਨਗੇ।

ਕਰਨ ਜੌਹਰ ਇਸ ਐਪੀਸੋਡ ਦੀ ਸ਼ੂਟਿੰਗ ਕਰ ਚੁੱਕੇ ਹਨ ਅਤੇ ਇਸ ਐਪੀਸੋਡ 'ਚ ਸੋਨਮ ਕਪੂਰ ਅਤੇ ਅਰਜੁਨ ਕਪੂਰ, ਜੋ ਕਿ ਚਚੇਰੇ ਭੈਣ-ਭਰਾ ਹਨ, ਨਜ਼ਰ ਆਉਣਗੇ। ਦੋਵਾਂ ਦੀ ਬਾਂਡਿੰਗ ਵੀ ਕਾਫੀ ਚੰਗੀ ਹੈ। ਆਪਣੇ ਚੁਲਬੁਲੇ ਸਟਾਈਲ ਤੋਂ ਇਲਾਵਾ, ਸੋਨਮ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ, ਜਦੋਂ ਕਿ ਅਰਜੁਨ ਕਪੂਰ ਆਪਣੀ ਲਵ ਲਾਈਫ ਕਾਰਨ ਹਾਵੀ ਹੈ। ਅਜਿਹੇ 'ਚ ਦੋਵੇਂ ਕਰਨ ਜੌਹਰ ਦੇ ਸ਼ੋਅ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਕੁਝ ਦੱਸ ਸਕਦੇ ਹਨ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ਲਈ ਕਾਫੀ ਉਤਸ਼ਾਹਿਤ ਹੋਵੇਗਾ।

ਹੋਰ ਪੜ੍ਹੋ: ਫਿਲਮ ਲਾਈਗਰ ਦਾ ਨਵਾਂ ਗੀਤ 'ਆਫਤ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਵਿਜੇ ਤੇ ਅਨੰਨਿਆ ਦੀ ਕੈਮਿਸਟਰੀ
ਦੱਸ ਦੇਈਏ ਕਿ ਕਰਨ ਜੌਹਰ ਦੇ ਇਸ ਸ਼ੋਅ ਵਿੱਚ ਸੋਨਮ ਕਪੂਰ ਅਤੇ ਅਰਜੁਨ ਕਪੂਰ ਪਹਿਲਾਂ ਵੀ ਨਜ਼ਰ ਆ ਚੁੱਕੇ ਹਨ। ਹਾਲਾਂਕਿ ਦੋਵੇਂ ਵੱਖ-ਵੱਖ ਐਪੀਸੋਡ 'ਚ ਨਜ਼ਰ ਆਏ। ਸ਼ੋਅ ਦੇ ਇੱਕ ਐਪੀਸੋਡ ਵਿੱਚ ਸੋਨਮ ਕਪੂਰ ਆਪਣੀ ਭੈਣ ਰੀਆ ਕਪੂਰ ਨਾਲ ਸ਼ਾਮਲ ਹੋਈ ਸੀ। ਇਸ ਦੌਰਾਨ ਵੀ ਕਰਨ ਨੇ ਦੋਹਾਂ ਨਾਲ ਖੂਬ ਮਸਤੀ ਕੀਤੀ। ਫੈਨਜ਼ ਇਸ ਭੈਣ ਭਰਾ ਦੀ ਪਿਆਰੀ ਜੋੜੀ ਨੂੰ ਅਗਲੇ ਐਪੀਸੋਡ ਵਿੱਚ ਵੇਖਣ ਲਈ ਉਤਸ਼ਾਹਿਤ ਹਨ।