
Liger Song 'Aafat' Out: ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਲਾਈਗਰ' ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲੀਆ ਹੈ। ਹੁਣ ਇਸ ਫਿਲਮ ਦਾ ਤੀਜਾ ਗੀਤ 'ਆਫਤ' ਰਿਲੀਜ਼ ਹੋ ਚੁੱਕਾ ਹੈ ਤੇ ਫੈਨਜ਼ ਵੱਲੋਂ ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਜੇਕਰ ਫਿਲਮ ਲਾਈਗਰ ਦੇ ਤੀਜੇ ਗੀਤ 'ਆਫ਼ਤ' ਦੀ ਗੱਲ ਕਰੀਏ ਤਾਂ ਇਹ ਗੀਤ ਹਿੰਦੀ ਭਾਸ਼ਾ ਵਿੱਚ ਵੀ ਰਿਲੀਜ਼ ਹੋ ਗਿਆ ਹੈ। ਇਹ ਗੀਤ ਇੱਕ ਰੋਮੈਂਟਿਕ ਗੀਤ ਹੈ। ਇਸ ਗੀਤ ਨੂੰ ਤਨਿਸ਼ਕ ਬਾਗੀਚੀ ਅਤੇ ਜ਼ਾਹਰਾ ਖ਼ਾਨ ਵੱਲੋਂ ਗਾਇਆ ਗਿਆ ਹੈ।
ਦੱਸ ਦੇਈਏ ਕਿ ਲਾਈਗਰ ਦੇ ਨਿਰਮਾਤਾ ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ 4 ਵਜੇ 'ਆਫਤ' ਗੀਤ ਰਿਲੀਜ਼ ਕਰਨ ਵਾਲੇ ਸਨਪਰ ਅਣਜਾਣ ਕਾਰਨਾਂ ਕਰਕੇ, ਨਿਰਮਾਤਾਵਾਂ ਨੇ ਰਿਲੀਜ਼ ਤੋਂ ਕੁਝ ਮਿੰਟ ਪਹਿਲਾਂ ਇਸ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ।

ਨਿਰਦੇਸ਼ਕ ਪੁਰੀ ਜਗਨਨਾਥ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਸੀ ਕਿ ਤਕਨੀਕੀ ਖਰਾਬੀ ਕਾਰਨ 'ਆਫਤ' ਗੀਤ 5 ਅਗਸਤ ਨੂੰ ਰਿਲੀਜ਼ ਨਹੀਂ ਹੋਵੇਗਾ ਅਤੇ 6 ਅਗਸਤ ਨੂੰ ਸਵੇਰੇ 9 ਵਜੇ ਰਿਲੀਜ਼ ਹੋਵੇਗਾ।
ਫਿਲਮ ‘ਲਾਈਗਰ’ ਨੂੰ ਸੈਂਸਰ ਅਧਿਕਾਰੀਆਂ ਵੱਲੋਂ ‘ਯੂਏ’ ਸਰਟੀਫਿਕੇਟ ਮਿਲ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦਾ ਰਨਟਾਈਮ 2 ਘੰਟੇ 20 ਮਿੰਟ ਹੈ, ਜਿਸ 'ਚ ਪਹਿਲਾ ਹਾਫ 1 ਘੰਟਾ 15 ਮਿੰਟ ਅਤੇ ਦੂਜਾ ਹਾਫ 1 ਘੰਟਾ 5 ਮਿੰਟ ਹੈ। ਪ੍ਰੋਡਕਸ਼ਨ ਹਾਊਸ ਦੇ ਸੂਤਰਾਂ ਨੇ ਦੱਸਿਆ ਕਿ ਫਿਲਮ ਵਿੱਚ ਸੱਤ ਲੜਾਈ ਦੇ ਸੀਨ ਅਤੇ ਛੇ ਗੀਤ ਹਨ। ਯਾਨੀ ਹੁਣ ਫਿਲਮ ਦੇ ਤਿੰਨ ਹੋਰ ਗੀਤ ਰਿਲੀਜ਼ ਹੋਣਗੇ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ 40-50 ਗੀਤ ਹਾਲੇ ਰਿਲੀਜ਼ ਹੋਣੇ ਬਾਕੀ, ਗਿੱਪੀ ਗਰੇਵਾਲ ਨੇ ਕੀਤਾ ਖੁਲਾਸਾ
ਫਿਲਮ ਦਾ ਨਿਰਦੇਸ਼ਨ ਦੱਖਣ ਦੇ ਮਸ਼ਹੂਰ ਨਿਰਦੇਸ਼ਕ ਪੁਰੀ ਜਗਨਨਾਥ ਨੇ ਕੀਤਾ ਹੈ। ਵਿਜੇ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰ ਰਹੇ ਹਨ ਅਤੇ ਅਨੰਨਿਆ ਤੇਲਗੂ ਸਿਨੇਮਾ ਵੱਲ ਕਦਮ ਵਧਾ ਰਹੀ ਹੈ। ਫਿਲਮ ਤੋਂ ਵਿਜੇ ਦੇਵਕੋਂਡਾ ਦੇ ਕਈ ਲੁੱਕ ਸਾਹਮਣੇ ਆਏ ਹਨ।