Advertisment

ਲਾੜੀ ਦੇ ਲਿਬਾਸ ‘ਚ ਸੱਜੀ ਇਹ ਕੁੜੀ ਵਿਆਹ ਤੋਂ ਪਹਿਲਾਂ ਦੇਣ ਪਹੁੰਚੀ ਪ੍ਰੀਖਿਆ, ਵੀਡੀਓ ਵਾਇਰਲ

author-image
By Shaminder
New Update
ਲਾੜੀ ਦੇ ਲਿਬਾਸ ‘ਚ ਸੱਜੀ ਇਹ ਕੁੜੀ ਵਿਆਹ ਤੋਂ ਪਹਿਲਾਂ ਦੇਣ ਪਹੁੰਚੀ ਪ੍ਰੀਖਿਆ, ਵੀਡੀਓ ਵਾਇਰਲ
Advertisment
ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਕੁੜੀ ਆਪਣੇ ਇਮਤਿਹਾਨ ਦੇਣ ਦੇ ਲਈ ਪਹੁੰਚੀ । ਇਸ ਕੁੜੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੁਲਹਨ (Bride)ਦੇ ਲਿਬਾਸ ‘ਚ ਸੱਜੀ ਹੋਈ ਇਹ ਕੁੜੀ
Advertisment
(Shivangi Bagatharia) ਆਪਣਾ ਇਮਤਿਹਾਨ ਦੇਣ ਦੇ ਲਈ ਪਹੁੰਚੀ ਹੈ । ਇਸ ਵੀਡੀਓ (Video) ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਰਾਜਕੋਟ ਸਣੇ ਸੂਬੇ ਭਰ ਦੇ ਵਿੱਦਿਅਕ ਅਦਾਰਿਆਂ ‘ਚ ਦੀਵਾਲੀ ਦੀਆਂ ਛੁੱਟੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਜਿਸ ਤੋਂ ਬਾਅਦ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ । Bride image From instagram
Advertisment
ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੂੰ ‘ਰਾਜ ਗਾਇਕਾ’ ਦੇ ਖਿਤਾਬ ਨਾਲ ਕੀਤਾ ਗਿਆ ਸਨਮਾਨਿਤ, ਗਾਇਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ ਸੌਰਾਸ਼ਟਰ ਯੂਨੀਵਰਸਿਟੀ ਵੱਲੋਂ ਵੀ 35 ਦੇ ਕਰੀਬ ਵੱਖ ਵੱਖ ਪ੍ਰੀਖਿਆਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸ ਕੁੜੀ ਦਾ ਨਾਂਅ ਸ਼ਿਵਾਂਗੀ ਬਗਾਰਥੀਆਂ ਦੱਸਿਆ ਜਾ ਰਿਹਾ ਹੈ । ਜੋ ਕਿ ਆਪਣੀ ਪ੍ਰੀਖਿਆ ਦੇਣ ਲਈ ਆਪਣੇ ਹੋਣ ਵਾਲੇ ਪਤੀ ਅਤੇ ਪਰਿਵਾਰ ਦੇ ਨਾਲ ਪ੍ਰੀਖਿਆ ਕੇਂਦਰ ‘ਚ ਪਹੁੰਚੀ ਸੀ । Bride image From instagram ਵਿਆਹ ਕਰਵਾਉਣ ਤੋਂ ਪਹਿਲਾਂ ਇਹ ਲਾੜੀ ਪ੍ਰੀਖਿਆ ਦੇ ਲਈ ਪਹੁੰਚੀ ਸੀ । ਜਿਸ ਤੋਂ ਬਾਅਦ ਇਹ ਆਪਣੇ ਜੀਵਨ ਦਾ ਨਵਾਂ ਸਫ਼ਰ ਸ਼ੁਰੂ ਕਰੇਗੀ । ਦੱਸ ਦਈਏ ਕਿ ਪਿਛਲੇ ਡੇਢ ਸਾਲ ਤੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਕੂਲ ਕਾਲਜ ਪੂਰੀ ਤਰ੍ਹਾਂ ਬੰਦ ਸਨ ਅਤੇ ਹੁਣ ਕਰੀਬ ਡੇਢ ਸਾਲ ਬਾਅਦ ਸਕੂਲ ਕਾਲਜ ਮੁੜ ਤੋਂ ਸ਼ੁਰੂ ਹੋਏ ਹਨ । ਜਿਸ ਲਈ ਪ੍ਰੀਖਿਆਵਾਂ ਵੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਇਹ ਲਾੜੀ ਵੀ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਵਿਆਹ ਤੋਂ ਪਹਿਲਾਂ ਆਪਣੀ ਪ੍ਰੀਖਿਆ ਦੇਣ ਦੇ ਲਈ ਪਹੁੰਚੀ ।
 
View this post on Instagram
 

A post shared by Viral Bhayani (@viralbhayani)

Advertisment

Stay updated with the latest news headlines.

Follow us:
Advertisment
Advertisment
Latest Stories
Advertisment