ਰੇਖਾ ਦੀ ਗੋਦੀ ‘ਚ ਨਜ਼ਰ ਆਉਣ ਵਾਲੀ ਇਹ ਛੋਟੀ ਕੁੜੀ ਅੱਜ ਹੈ ਇੱਕ ਸੁਪਰਸਟਾਰ ਅਦਾਕਾਰਾ, ਕੀ ਤੁਸੀਂ ਪਹਿਚਾਣਿਆ ਹੈ?

written by Lajwinder kaur | August 21, 2022

ਸੋਸ਼ਲ ਮੀਡੀਆ ਇੱਕ ਅਜਿਹੀ ਥਾਂ ਹੈ ਜਿੱਥੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਹੈ। ਇਨ੍ਹੀਂ ਦਿਨੀਂ ਬਾਲੀਵੁੱਡ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਜਿਵੇਂ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਲੋਕ ਉਨ੍ਹਾਂ ਦੀ ਪਹਿਚਾਣ ਦੀ ਕੋਸ਼ਿਸ਼ ਕਰ ਰਹੇ ਹਨ।

ਹੁਣ ਤੱਕ ਤੁਸੀਂ ਇੰਟਰਨੈੱਟ 'ਤੇ ਕਈ ਫਿਲਮੀ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ। ਸੋਸ਼ਲ ਮੀਡੀਆ ਉੱਤੇ ਬਾਲੀਵੁੱਡ ਜਗਤ ਦੀ ਨਾਮੀ ਅਦਾਕਾਰਾ ਰੇਖਾ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਰੇਖਾ ਨੇ ਇੱਕ ਛੋਟੀ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਹੈ। ਇਹ ਛੋਟੀ ਬੱਚੀ ਅੱਜ ਬਾਲੀਵੁੱਡ ਜਗਤ ਦੀ ਚਰਚਿਤ ਅਦਾਕਾਰਾ ਹੈ।

ਹੋਰ ਪੜ੍ਹੋ : ਭਾਰਤ ‘ਚ ਜੰਮੀ ਹੋਈ ਬੁਲਬੁਲ-ਏ-ਪਾਕਿਸਤਾਨ ਦੀ ਮੌਤ: Nayyara Noor ਨੇ 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

inside image of bollywood actress rekha image source Instagram

ਵਾਇਰਲ ਹੋ ਰਹੀ ਇਸ ਤਸਵੀਰ 'ਚ ਤੁਸੀਂ ਐਵਰਗਰੀਨ ਅਦਾਕਾਰਾ ਰੇਖਾ ਨੂੰ ਦੇਖ ਸਕਦੇ ਹੋ। ਰੇਖਾ ਨੂੰ ਤਾਂ ਹਰ ਕੋਈ ਪਛਾਣਦਾ ਹੈ ਪਰ ਉਸ ਦੀ ਗੋਦ 'ਚ ਨਜ਼ਰ ਆਉਣ ਵਾਲੀ ਛੋਟੀ ਬੱਚੀ ਨੂੰ ਪਛਾਣਨਾ ਲੋਕਾਂ ਦੇ ਬਸ ਦੀ ਗੱਲ ਨਹੀਂ।

inside image of rekha with cute girl image source Instagram

ਕੀ ਤੁਸੀਂ ਪਹਿਚਾਣ ਲਿਆ ਕਿ ਇਹ ਹੈ ਕੌਣ? ਜੇ ਨਹੀਂ, ਤਾਂ ਇੱਕ ਸੰਕੇਤ ਦੇ ਦਿੰਦੇ ਹਾਂ ਕਿ ਇਹ ਕੁੜੀ ਅੱਜ ਬਾਲੀਵੁੱਡ ਦੀ ਚੋਟੀ ਦੀ ਅਭਿਨੇਤਰੀ ਹੈ ਅਤੇ ਜਲਦੀ ਹੀ ਦੱਖਣੀ ਸੁਪਰਸਟਾਰ ਵਿਜੇ ਦੇਵਰਕੋਂਡਾ ਨਾਲ ਫਿਲਮ ਵਿੱਚ ਨਜ਼ਰ ਆਵੇਗੀ। ਆਓ ਦੱਸਦੇ ਹਾਂ ਇਹ ਬੱਚੀ ਹੈ ਕੌਣ। ਰੇਖਾ ਦੀ ਗੋਦ 'ਚ ਨਜ਼ਰ ਆਉਣ ਵਾਲੀ ਇਹ ਲੜਕੀ ਕੋਈ ਹੋਰ ਨਹੀਂ ਸਗੋਂ ਅਨੰਨਿਆ ਪਾਂਡੇ ਹੈ। ਅਨੰਨਿਆ ਪਾਂਡੇ ਦੀ ਇਹ ਫੋਟੋ ਬਚਪਨ ਦੀ ਹੈ। ਇਸ ਤਸਵੀਰ 'ਚ ਰੇਖਾ ਜਿੱਥੇ ਪਹਿਲਾਂ ਵਾਂਗ ਹੀ ਖੂਬਸੂਰਤ ਲੱਗ ਰਹੀ ਹੈ, ਉੱਥੇ ਹੀ ਛੋਟੀ ਅਨੰਨਿਆ ਇਸ ਤਸਵੀਰ 'ਚ ਪਿਆਰੀ ਲੱਗ ਰਹੀ ਹੈ।

inside image of bollywood actress rekha image source Instagram

ਅਨੰਨਿਆ ਪਾਂਡੇ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਦੀਪਿਕਾ ਪਾਦੁਕੋਣ ਦੀ ਫਿਲਮ 'ਗਹਿਰਾਈਆਂ' 'ਚ ਨਜ਼ਰ ਆਈ ਸੀ। ਜਲਦ ਹੀ ਉਹ ਵਿਜੇ ਦੇਵਰਕੋਂਡਾ ਨਾਲ 'ਲਾਈਗਰ' 'ਚ ਨਜ਼ਰ ਆਵੇਗੀ।

You may also like