ਕਰੀਨਾ ਕਪੂਰ ਦੀ ਮਾਂ ਦਾ ਅੱਜ ਹੈ ਜਨਮ ਦਿਨ, ਕਰੀਨਾ ਕਪੂਰ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

written by Shaminder | April 20, 2021 02:11pm

ਕਰੀਨਾ ਕਪੂਰ ਅਤੇ ਕਰਿਸ਼ਮਾ ਕਪੁਰ ਦੀ ਮਾਂ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ਕਰੀਨਾ ਕਪੂਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਕਰੀਨਾ ਦੀ ਮੰਮੀ ਬਬਿਤਾ ਨਜ਼ਰ ਆ ਰਹੀ ਹੈ ।ਕਰੀਨਾ ਕਪੂਰ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਜਨਮ ਦਿਨ ਮੁਬਾਰਕ ਸਾਡੀ ਤਾਕਤ, ਸਾਡੀ ਦੁਨੀਆ…ਮੇਰੀ ਮਾਂ ਲੋਲੋ ਅਤੇ ਮੈਂ ਤੁਹਾਨੂੰ ਹਮੇਸ਼ਾ ਲਈ ਪ੍ਰੇਸ਼ਾਨ ਕਰਾਂਗੇ’।

Babita Image From Kareena Kapoor's Instagram

ਹੋਰ ਪੜ੍ਹੋ : ਪ੍ਰਸ਼ੰਸਕ ਦੀ ਇਸ ਹਰਕਤ ਨੂੰ ਦੇਖਕੇ ਹੈਰਾਨ ਹੋ ਗਈ ਅਰਸ਼ੀ ਖ਼ਾਨ, ਵੀਡੀਓ ਵਾਇਰਲ

Babita Image From Kareena Kapoor's Instagram

ਬਬੀਤਾ ਸ਼ਿਵਦਾਸਨੀ ਨੇ ਆਪਣੇ ਕਰੀਅਰ ਵਿਚ ਕੁੱਲ 19  ਫਿਲਮਾਂ ਵਿਚ ਕੰਮ ਕੀਤਾ ਸੀ, ਪਰ ਉਹ ਆਪਣੇ ਵੱਖਰੇ ਪ੍ਰਦਰਸ਼ਨ ਲਈ ਜਾਣੀ ਜਾਂਦੀ ਸੀ। ਬਬੀਤਾ ਸ਼ਿਵਦਾਸਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ  ਫਿਲਮ 'ਦਸ ਲਾਖ' ਨਾਲ ਕੀਤੀ ਸੀ।

Saif And Kareena Image From Kareena Kapoor's Instagram

ਉਹ ਆਪਣੀ ਪਹਿਲੀ ਫਿਲਮ ਤੋਂ ਕਾਫੀ ਸੁਰਖੀਆਂ 'ਚ ਰਹੀ। ਇਸ ਤੋਂ ਬਾਅਦ, ਬਬੀਤਾ ਸ਼ਿਵਦਾਸਨੀ ਨੇ 'ਰਾਜ਼', 'ਫਰਜ਼', 'ਹਸੀਨਾ ਮਾਨ ਜਾਏਗੀ', 'ਡੋਲੀ', 'ਜੀਤ', ਅਤੇ 'ਏਕ ਹਸੀਨਾ ਦੋ ਦੀਵਾਨੇ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ।

You may also like