ਨਿਮਰਤ ਖਹਿਰਾ ਦਾ ਅੱਜ ਜੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਸ ਘਟਨਾ ਤੋਂ ਬਾਅਦ ਗਾਇਕੀ ‘ਚ ਕਰੀਅਰ ਬਨਾਉਣ ਦਾ ਲਿਆ ਸੀ ਫੈਸਲਾ

written by Shaminder | August 08, 2022

ਨਿਮਰਤ ਖਹਿਰਾ (Nimrat Kharia ) ਦਾ ਅੱਜ ਜਨਮ ਦਿਨ (Birthday)  ਹੈ । ਗਾਇਕਾ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਨਿਮਰਤ ਖਹਿਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ ‘ਚ 1992  ‘ਚ ਹੋਇਆ । ਉਨ੍ਹਾਂ ਦਾ ਪੂਰਾ ਨਾਂਅ ਨਿਮਰਤਪਾਲ ਕੌਰ ਖਹਿਰਾ ਹੈ ।ਸਕੂਲ ਦੀ ਪੜ੍ਹਾਈ ਤੋਂ ਬਾਅਦ ਨਿਮਰਤ ਖਹਿਰਾ ਨੇ ਬੀ.ਏ. ਦੀ ਪੜ੍ਹਾਈ ਐੱਚ.ਐੱਮ.ਵੀ ਕਾਲਜ ਤੋਂ ਪੂਰੀ ਕੀਤੀ । ਉਨ੍ਹਾਂ ਦਾ ਪਹਿਲਾ ਗਾਣਾ ਰੱਬ ਕਰਕੇ ਨਿਸ਼ਾਂਤ ਭੁੱਲਰ ਨਾਲ ਆਇਆ ਸੀ ।

Nimrat khaira ,,,-

ਹੋਰ ਪੜ੍ਹੋ : ਨਿਮਰਤ ਖਹਿਰਾ ਦਾ ਗੀਤ ‘ਫਿਰੋਜ਼ੀ’ ਦਰਸ਼ਕਾਂ ਨੂੰ ਆ ਰਿਹਾ ਪਸੰਦ

ਦੂਜਾ ਗੀਤ ਐੱਸਪੀ ਦੇ ਰੈਂਕ ਵੀ ਹਿੱਟ ਗੀਤ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ । ਪਰ ਇੱਕ ਵਾਰ ਸਕੂਲ ‘ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦੇ ਲਈ ਜਦੋਂ ਉਨ੍ਹਾਂ ਨੇ ਮਾਈਕ ਫੜਿਆ ਤਾਂ ਉਸ ਤੋਂ ਮਾਈਕ ਖੋਹ ਲਿਆ ਗਿਆ ਸੀ । ਜਿਸ ਤੋਂ ਬਾਅਦ ਉਸ ਨੇ ਗਾਇਕੀ ਦੇ ਖੇਤਰ ‘ਚ ਹੀ ਕੁਝ ਕਰ ਗੁਜ਼ਰਨ ਦਾ ਮਨ ਬਣਾ ਲਿਆ ਸੀ ।

nimrat khaira image From instagram

ਹੋਰ ਪੜ੍ਹੋ : ਐਮੀ ਵਿਰਕ ਅਤੇ ਨਿਮਰਤ ਖਹਿਰਾ ਦੀ ਆਵਾਜ਼ ‘ਚ ਗੀਤ ‘ਸਾਡੇ ਕੋਠੇ ਉੱਤੇ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਤੇ ਬਕਾਇਦਾ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ । 2012 ‘ਚ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਸ਼ੋਅ ਵਾਇਸ ਆਫ਼ ਪੰਜਾਬ ‘ਚ ਭਾਗ ਲੈ ਕੇ ਵਾਇਸ ਆਫ਼ ਪੰਜਾਬ ਦਾ ਖਿਤਾਬ ਜਿੱਤਿਆ ।

nimrat khaira image From instagram

ਨਿਮਰਤ ਖਹਿਰਾ ਦੇ ਸ਼ੌਂਕ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਗਾਇਕੀ ਤੋਂ ਇਲਾਵਾ ਜਿੰਮ ਅਤੇ ਪੜ੍ਹਨ,ਯੋਗਾ ਐਕਟਿੰਗ ਦਾ ਸ਼ੌਕ ਹੈ । ਕੌਰ ਬੀ ਅਤੇ ਦਿਲਜੀਤ ਦੋਸਾਂਝ,ਗੈਰੀ ਸੰਧੂ, ਉਨ੍ਹਾਂ ਦੇ ਪਸੰਦੀਦਾ ਕਲਾਕਾਰ ਹਨ । ਪੀਲਾ ਰੰਗ ਉਨ੍ਹਾਂ ਨੂੰ ਬਹੁਤ ਪਸੰਦ ਹੈ । ਨਿਮਰਤ ਖਹਿਰਾ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਰ ਅੱਜ ਕੱਲ੍ਹ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰਦੀ ਦਿਖਾਈ ਦੇ ਰਹੀ ਹੈ ।

 

View this post on Instagram

 

A post shared by NIMRAT KHAIRA (@nimratkhairaofficial)

You may also like