Advertisment

ਅਦਾਕਾਰਾ ਭਾਗਿਆ ਸ਼੍ਰੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਪਤੀ ਨੂੰ ਵਧਾਈ

author-image
By Shaminder
New Update
ਅਦਾਕਾਰਾ ਭਾਗਿਆ ਸ਼੍ਰੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ,  ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਪਤੀ ਨੂੰ ਵਧਾਈ
Advertisment
ਭਾਗਿਆ ਸ਼੍ਰੀ (Bhagyashree) ਜੋ ਕਿ ਏਨੀਂ ਦਿਨੀਂ ਆਪਣੇ ਪਤੀ ਦੇ ਨਾਲ ਟੂਰਿਸਟ ਪਲੇਸ ‘ਤੇ ਛੁੱਟੀਆਂ ਦਾ ਅਨੰਦ ਲੈਂਦੀ ਹੋਈ ਨਜ਼ਰ ਆਈ ਸੀ, ਉੱਥੇ ਹੀ ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ
Advertisment
(Video)  ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ ਨੂੰ ਵੈਡਿੰਗ ਐਨੀਵਰਸਰੀ (Wedding Anniversary) ਦੀ ਵਧਾਈ ਦਿੱਤੀ ਹੈ । ਅਦਾਕਾਰਾ ਨੇ ਲਿਖਿਆ ‘ਹੈਪੀ ਐਨੀਵਰਸਰੀ ਮਾਈ ਡਾਰਲਿੰਗ’। ਇਸ ਵੀਡੀਓ ‘ਤੇ ਅਦਾਕਾਰਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ਅਤੇ ਲੋਕ ਕਮੈਂਟਸ ਕਰਕੇ ਇਸ ਜੋੜੀ ਦੇ ਵਧੀਆ ਜੀਵਨ ਦੀ ਕਾਮਨਾ ਕਰ ਰਹੇ ਹਨ । publive-image
Advertisment
ਹੋਰ ਪੜ੍ਹੋ : ਵਿੱਕੀ ਕੌਸ਼ਲ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ ਭਾਗਿਆ ਸ਼੍ਰੀ ਜਿਨ੍ਹਾਂ ਨੇ ਮੈਂਨੇ ਪਿਆਰ ਕਿਆ ਵਰਗੀ ਹਿੱਟ ਫ਼ਿਲਮ ਦਿੱਤੀ ਸੀ । ਪਰ ਕਈ ਕਾਮਯਾਬ ਫ਼ਿਲਮਾਂ ਦੇਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਕਿਨਾਰਾ ਕਰ ਲਿਆ ਸੀ । ਭਾਗਿਆ ਸ਼੍ਰੀ ਕੁਝ ਸਮਾਂ ਪਹਿਲਾਂ ਇੱਕ ਗੀਤ ‘ਚ ਨਜ਼ਰ ਆਈ ਸੀ । ਇਸ ਗੀਤ ਨੂੰ ਵੀ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ।ਬੀਤੇ ਕਈ ਦਿਨਾਂ ਤੋਂ ਉਹ ਆਪਣੇ ਪਤੀ ਨਾਲ ਹਿਲ ਸਟੇਸ਼ਨ ‘ਤੇ ਇਨਜੁਆਏ ਕਰਦੀ ਦਿਖਾਈ ਦਿੱਤੀ ਸੀ । bhagyashree ਆਪਣੀ ਪਹਿਲੀ ਹੀ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਖ਼ਾਸ ਜਗ੍ਹਾ ਬਣਾਈ ਸੀ । ਪਰ ਇਸ ਤੋਂ ਬਾਅਦ ਉਹ ਬਾਲੀਵੁੱਡ ਚੋਂ ਨਦਾਰਦ ਜਿਹੀ ਹੋ ਗਈ ਸੀ, ਪਰ ਹੁਣ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਦੇ ਨਾਲ ਰੁਬਰੂ ਹੁੰਦੀ ਰਹਿੰਦੀ ਹੈ । ਜਲਦ ਹੀ ਉਸਦਾ ਬੇਟਾ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲਾ ਹੈ । ਬੀਤੇ ਕੁਝ ਮਹੀਨੇ ਪਹਿਲਾਂ ਇਹ ਵੀ ਖ਼ਬਰਾਂ ਆਈਆਂ ਸਨ ਕਿ ਜਲਦ ਹੀ ਅਦਾਕਾਰਾ ਆਪਣੇ ਬੇਟੇ ਦੇ ਨਾਲ ਫ਼ਿਲਮ ‘ਚ ਨਜ਼ਰ ਆਏਗੀ ।
 
View this post on Instagram
 

A post shared by Bhagyashree (@bhagyashree.online)

Advertisment

Stay updated with the latest news headlines.

Follow us:
Advertisment
Advertisment
Latest Stories
Advertisment