Trending:
ਮਨੋਰੰਜਨ ਜਗਤ ਤੋਂ ਬੁਰੀ ਖ਼ਬਰ, ਮਸ਼ਹੂਰ ਫ਼ਿਲਮ ਨਿਰਦੇਸ਼ਕ ਸਿੱਦੀਕੀ ਦਾ ਦਿਹਾਂਤ, ਦਿਲ ਦਾ ਦੌਰਾ ਪੈਣ ਦੇ ਕਾਰਨ ਦਿਹਾਂਤ
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਮਸ਼ਹੂਰ ਫ਼ਿਲਮ ਨਿਰਦੇਸ਼ਕ ਸਿੱਦੀਕੀ ( Siddique) ਦਾ ਦਿਹਾਂਤ ਹੋ ਗਿਆ ਹੈ । ਖ਼ਬਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਦੇ ਕਾਰਨ ਸਿੱਦੀਕੀ ਦੀ ਮੌਤ ਹੋਈ ਹੈ । ਉਨ੍ਹਾਂ ਨੇ ਬੀਤੇ ਦਿਨ ਹਸਪਤਾਲ ‘ਚ ਆਖਰੀ ਸਾਹ ਲਏ ।
-(1280-×-720px)-(720-×-1280px)-(1280-×-720px)_2530b04b60b8bf4c146963b91973c1fc_1280X720.webp)
ਹੋਰ ਪੜ੍ਹੋ : ਕਿਸ-ਕਿਸ ਨੇ ਬਚਪਨ ‘ਚ ਇਸ ਤਰ੍ਹਾਂ ਸਕੂਲ ‘ਚ ਸਿੱਖਿਆ ਸੀ 'ੳ,ਅ '
ਹਿੰਦੀ ਫ਼ਿਲਮ ‘ਬੌਡੀਗਾਰਡ’ ਦਾ ਕੀਤਾ ਸੀ ਨਿਰਦੇਸ਼ਨ
ਦੱਸ ਦਈਏ ਕਿ ਸਿੱਦੀਕੀ ਨੇ ਫ਼ਿਲਮ ‘ਬੌਡੀਗਾਰਡ’ ਦਾ ਵੀ ਨਿਰਦੇਸ਼ਨ ਕੀਤਾ ਸੀ ।ਸੋਮਵਾਰ ਨੂੰ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਦੋਂ ਤੱਕ ਉਹ ਹਸਪਤਾਲ ਪਹੁੰਚੇ ਉਨ੍ਹਾਂ ਦੀ ਹਾਲਤ ਕਾਫੀ ਵਿਗੜ ਚੁੱਕੀ ਸੀ ।

ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ ।
_ed3ec6eb7810d20440ed35baa05e4eb7_1280X720.webp)
ਉਨ੍ਹਾਂ ਦੇ ਦਿਹਾਂਤ ‘ਤੇ ਸਾਊਥ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਦੇ ਵੱਲੋਂ ਵੀ ਡੂੰਘੇ ਦੁੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਸਾਊਥ ਸਿਨੇਮਾ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਵੀ ਵਿਜੇ ਰਾਘਵੇਂਦਰਾ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ । ਇਸ ਤੋਂ ਪਹਿਲਾਂ ਵੀ ਇੱਕ ਅਦਾਕਾਰ ਦੀ ਮੌਤ ਹੋ ਗਈ ਸੀ ।
- PTC PUNJABI