ਮਸ਼ਹੂਰ ਤਮਿਲ ਅਦਾਕਾਰ ਦੀ ਮੌਤ, ਘਰ ‘ਚ ਹੀ ਮਿਲੀ ਲਾਸ਼

ਤਮਿਲ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਤਮਿਲ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਕੇ ਵਿਜੇਅਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਉਸ ਵੇਲੇ ਸਭ ਨੂੰ ਪਤਾ ਲੱਗੀ ਜਦੋਂ ਉਨ੍ਹਾਂ ਦਾ ਇੱਕ ਦੋਸਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਣ ਦੇ ਲਈ ਗਿਆ ।

Reported by: PTC Punjabi Desk | Edited by: Shaminder  |  June 14th 2024 12:03 PM |  Updated: June 14th 2024 12:03 PM

ਮਸ਼ਹੂਰ ਤਮਿਲ ਅਦਾਕਾਰ ਦੀ ਮੌਤ, ਘਰ ‘ਚ ਹੀ ਮਿਲੀ ਲਾਸ਼

 ਤਮਿਲ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਤਮਿਲ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਕੇ ਵਿਜੇਅਨ (Pradeep K Vijayan ) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਉਸ ਵੇਲੇ ਸਭ ਨੂੰ ਪਤਾ ਲੱਗੀ ਜਦੋਂ ਉਨ੍ਹਾਂ ਦਾ ਇੱਕ ਦੋਸਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਣ ਦੇ ਲਈ ਗਿਆ । ਦੋਸਤ ਜਦੋਂ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਉਸ ਦੀ ਲਾਸ਼ ਘਰ ‘ਚ ਪਈ ਸੀ। ਜਿਉਂ ਹੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਫੈਨਸ ਨੂੰ ਮਿਲੀ ਤਾਂ ਸੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 

ਹੋਰ ਪੜ੍ਹੋ  : ਅੱਜ ਹੈ ਪੰਜਾਬੀ ਗਾਇਕ ਸਰਬਜੀਤ ਚੀਮਾ ਦਾ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈ

12  ਜੂਨ ਨੂੰ ਮ੍ਰਿਤਕ ਮਿਲੇ ਅਦਾਕਾਰ 

ਅਦਾਕਾਰ ਦਾ ਦੋਸਤ ਦੋ ਦਿਨਾਂ ਤੋਂ ਉਸ ਦੇ ਨਾਲ ਸੰਪਰਕ ਕਰ ਰਿਹਾ ਸੀ, ਪਰ ਉਨ੍ਹਾਂ ਦੇ ਵੱਲੋਂ ਕੋਈ ਜਵਾਬ ਨਾ ਆਉਣ ‘ਤੇ ਉਹ ਉਸ ਦੇ ਘਰ ਪਹੁੰਚਿਆ ਸੀ ਅਤੇ ਬਾਰਾਂ ਜੂਨ ਨੂੰ ਉਨ੍ਹਾਂ ਨੂੰ ਮ੍ਰਿਤਕ ਹਾਲਤ ‘ਚ ਘਰ ‘ਚ ਪਾਇਆ ਗਿਆ ।ਅਦਾਕਾਰ ਦੀ ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਪਾਇਆ ਹੈ ਤੇ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਘਰ ਦਾ ਦਰਵਾਜ਼ਾ ਬੰਦ ਸੀ ਅਤੇ ਦੋਸਤ ਦੇ ਵੱਲੋਂ ਵਾਰ ਵਾਰ ਖੜਕਾਉਣ ਦੇ ਬਾਵਜੂਦ ਵੀ ਪ੍ਰਦੀਪ ਨੇ ਦਰਵਾਜ਼ਾ ਨਹੀਂ ਖੋਲਿ੍ਹਆ । ਜਿਸ ਤੋਂ ਬਾਅਦ ਅਦਾਕਾਰ ਦੇ ਦੋਸਤ ਨੇ ਪੁਲਿਸ ਨੂੰ ਸੂਚਨਾ ਦਿੱਤੀ । ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਰ ਦਾ ਦਰਵਾਜ਼ ਤੋੜਿਆ ਅਤੇ ਪੁਲਿਸ ਨੂੰ ਐਕਟਰ ਦੇ ਸਿਰ ‘ਤੇ ਸੱਟ ਦੇ ਨਿਸ਼ਾਨ ਵੀ ਮਿਲੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network