Happy Birthday Allu Arjun : ਸਾਊਥ ਸੁਪਰਸਟਾਰ ਅੱਲੂ ਅਰਜੁਨ ਮਨਾ ਰਹੇ ਨੇ ਆਪਣਾ 41ਵਾਂ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ

ਅੱਜ ਅੱਲੂ ਅਰਜੁਨ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਫ਼ਿਲਮ ਪੁਸ਼ਪਾ ਤੋਂ ਦੇਸ਼ ਤੇ ਵਿਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਲੂ ਅਰਜੁਨ ਨੇ ਪਿਛਲੇ ਕੁਝ ਸਮੇਂ ਤੋਂ ਦੇਸ਼ ਭਰ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਆਓ ਉਨ੍ਹਾਂ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਖਾਸ ਗੱਲਾਂ ਬਾਰੇ।

Reported by: PTC Punjabi Desk | Edited by: Pushp Raj  |  April 08th 2024 04:14 PM |  Updated: April 08th 2024 05:25 PM

Happy Birthday Allu Arjun : ਸਾਊਥ ਸੁਪਰਸਟਾਰ ਅੱਲੂ ਅਰਜੁਨ ਮਨਾ ਰਹੇ ਨੇ ਆਪਣਾ 41ਵਾਂ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ

Happy Birthday Allu Arjun : ਸਾਊਥ ਫ਼ਿਲਮ ਇੰਡਸਟਰੀ ਵਿੱਚ ਦਮਦਾਰ ਅਦਾਕਾਰੀ ਅਤੇ ਸ਼ਾਨਦਾਰ ਐਕਸ਼ਨ ਲਈ ਜਾਣੇ ਜਾਂਦੇ ਅੱਲੂ ਅਰਜੁਨ ਦੀ ਫੈਨ ਫਾਲੋਇੰਗ ਕਿਸੇ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ। ਅੱਜ ਅੱਲੂ ਅਰਜੁਨ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਆਓ ਉਨ੍ਹਾਂ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੇ ਖਾਸ ਗੱਲਾਂ ਬਾਰੇ।

ਅੱਲੂ ਅਰਜੁਨ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਫਿਲਮ ਹਰ ਵਾਰ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਸਫਲ ਸਾਬਿਤ ਹੋਈ ਹੈ। ਇਸ ਕਾਰਨ ਖ਼ੁਦ ਅੱਲੂ ਅਰਜੁਨ ਹਨ, ਕਿਉਂਕਿ ਉਹ ਹਰ ਵਾਰ ਆਪਣੇ ਲਈ ਨਵੇਂ ਕਿਰਦਾਰ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਮਨੋਰੰਜ਼ਨ ਹੋ ਸਕੇ।

ਸੁਪਰਸਟਾਰ ਬਣ ਚੁੱਕੇ ਅੱਲੂ ਅਰਜੁਨ ਹਰ ਸਾਲ 8 ਅਪ੍ਰੈਲ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਅੱਲੂ ਅਰਜੁਨ ਨਾ ਸਿਰਫ ਵੱਡੇ ਪਰਦੇ 'ਤੇ ਸਗੋਂ ਅਸਲ ਜ਼ਿੰਦਗੀ 'ਚ ਵੀ ਬਹੁਤ ਸਟਾਈਲਿਸ਼ ਹਨ। ਅੱਲੂ ਅਰਜੁਨ ਜਿੰਨਾ ਸ਼ਾਨਦਾਰ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਹੀ ਉਹ ਜ਼ਮੀਨ ਤੇ ਆਪਣੇ ਸਭਿਆਚਾਰ ਨਾਲ ਵੀ ਜੁੜੇ ਹੋਏ ਹਨ।

ਅੱਲੂ ਅਰਜੁਨ ਦਾ ਜਨਮ 8 ਅਪ੍ਰੈਲ 1982 ਚੇਨਈ, ਤਾਮਿਲਨਾਡੂ ਭਾਰਤ ਵਿੱਚ ਹੋਇਆ ਸੀ। ਕੇ ਵੱਲੋਂ ਨਿਰਦੇਸ਼ਤ 'ਗੰਗੋਤਰੀ' ਉਨ੍ਹਾਂ ਦੇ ਕਰੀਅਰ ਦੀ ਪਹਿਲੀ ਅਜਿਹੀ ਫ਼ਿਲਮ ਸੀ ਜਿਸ ਵਿੱਚ ਉਹ ਬਤੌਰ ਲੀਡ ਰੋਲ ਐਕਟਰ ਨਜ਼ਰ ਆਏ। ਮੌਜੂਦਾ ਸਮੇਂ ਉਨ੍ਹਾਂ ਦੀ ਰਿਹਾਇਸ਼ ਹੈਦਰਾਬਾਦ, ਤੇਲੰਗਾਨਾ ਭਾਰਤ ਵਿੱਚ ਹੈ। ਅੱਲੂ ਅਰਜੁਨ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਫਿਲਮ ਨਿਰਮਾਤਾ, ਪਲੇਬੈਕ ਗਾਇਕ ਅਤੇ ਡਾਂਸਰ ਵੀ ਹਨ। ਉਨ੍ਹਾਂ ਦਾ ਵਿਆਹ ਸਨੇਹਾ ਰੈੱਡੀ ਨਾਲ 2011 ਵਿੱਚ ਹੋਇਆ। ਅੱਲੂ ਦੇ ਦੋ 2 ਬੱਚੇ ਵੀ ਹਨ।

ਉਨ੍ਹਾਂ ਦਾ ਘਰ ਮਹਿਲ ਵਰਗਾ ਆਲੀਸ਼ਾਨ ਹੀ ਨਹੀਂ ਹੈ, ਇਸ ਦੇ ਨਾਲ ਹੀ ਉਨ੍ਹਾਂ ਦੀ ਵੈਨਿਟੀ ਵੈਨ ਵੀ ਲਗਜ਼ਰੀ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹੈ। ਇਹ ਵੈਨ ਬਾਹਰੋਂ ਜਿੰਨੀ ਸ਼ਾਨਦਾਰ ਦਿਖਾਈ ਦਿੰਦੀ ਹੈ, ਅੰਦਰੋਂ ਵੀ ਬਹੁਤ ਆਲੀਸ਼ਾਨ ਹੈ। ਇਸ ਦੀ ਕੀਮਤ ਵੀ ਇੰਨੀ ਹੈ ਕਿ ਛੋਟੇ ਬਜਟ ਦੀ ਫਿਲਮ ਬਣਾਈ ਜਾ ਸਕਦੀ ਹੈ।

ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੀ ਫਿਲਮ ਪੁਸ਼ਪਾ ਦਸੰਬਰ 2021 ਨੂੰ ਰਿਲੀਜ ਹੋਈ ਸੀ। ਫਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ। ਮੈਥਰੀ ਮੂਵੀ ਮੇਕਰਸ ਯਰਨੇਨੀ ਅਤੇ ਵਾਈ ਰਵੀ ਸ਼ੰਕਰ ਫਿਲਮ ਦੇ ਨਿਰਮਾਤਾ ਹੈ। ਫਿਲਮ ਪੁਸ਼ਪਾ ਇੱਕ ਐਕਸ਼ਨ ਥਰਿਲਰ ਫਿਲਮ ਹੈ। ਜੋ ਦੋ ਭਾਗਾਂ ਵਿੱਚ ਬਣ ਰਹੀ ਹੈ। ਫਿਲਮ ਪੁਸ਼ਪਾ ਦਾ ਦੂਜਾ ਇਸੇ ਸਾਲ ਜਲਦ ਰਿਲੀਜ਼ ਹੋਣ ਵਾਲਾ ਹੈ।  ਵਿੱਚ ਰਿਲੀਜ ਹੋਵੇਗਾ।

 ਹੋਰ ਪੜ੍ਹੋ : ਜਲਦ ਆ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ, ਗਾਇਕ ਸੰਨੀ ਮਾਲਟਨ ਨੇ ਫੈਨਜ਼ ਨਾਲ ਸ਼ੇਅਰ ਕੀਤੀ ਖੁਸ਼ਖਬਰੀ

ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ - ਦਿ ਰਾਈਜ਼: ਪਾਰਟ-1 ਨੇ ਪਿਛਲੇ ਸਾਲ ਰਿਲੀਜ਼ ਹੁੰਦੇ ਹੀ ਦੇਸ਼ ਅਤੇ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਸੀ। ਅੱਜ ਵੀ ਪੁਸ਼ਪਾ ਦੇ ਡਾਂਸ ਅਤੇ ਡਾਇਲਾਗ 'ਮੈਂ ਝੁਕੇਗਾ ਨਹੀਂ...' ਦਾ ਬੁਖਾਰ ਘੱਟ ਨਹੀਂ ਹੋਇਆ ਹੈ। 'ਪੁਸ਼ਪਾ-2' ਫਿਲਮ ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਅਤੇ ਅੱਜ ਹੀ ਇਸ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network