ਪ੍ਰੋਜੈਕਟ K’ ਤੋਂ ਪ੍ਰਭਾਸ ਦੀ ਪਹਿਲੀ ਝਲਕ ਹੋਈ ਰਿਲੀਜ਼, ਅਦਾਕਾਰ ਦਾ ਲੁੱਕ ਵੇਖ ਫੈਨਸ ਨੇ ਇੰਝ ਦਿੱਤਾ ਰਿਐਕਸ਼ਨ

ਹਰ ਕੋਈ ਪ੍ਰਭਾਸ ਦੀ ਆਉਣ ਵਾਲੀ ਫਿਲਮ ‘ਪ੍ਰੋਜੈਕਟ ਕੇ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਫੈਨਸ ਦੇ ਉਤਸ਼ਾਹ ਨੂੰ ਦੇਖਦੇ ਹੋਏ ਮੇਕਰਸ ਨੇ ਫਿਲਮ ਤੋਂ ਪ੍ਰਭਾਸ ਦੇ ਲੁੱਕ ਦਾ ਖੁਲਾਸਾ ਕੀਤਾ ਹੈ। ਐਕਟਰ ਦਾ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ।

Written by  Pushp Raj   |  July 19th 2023 06:41 PM  |  Updated: July 21st 2023 12:02 PM

ਪ੍ਰੋਜੈਕਟ K’ ਤੋਂ ਪ੍ਰਭਾਸ ਦੀ ਪਹਿਲੀ ਝਲਕ ਹੋਈ ਰਿਲੀਜ਼, ਅਦਾਕਾਰ ਦਾ ਲੁੱਕ ਵੇਖ ਫੈਨਸ ਨੇ ਇੰਝ ਦਿੱਤਾ ਰਿਐਕਸ਼ਨ

Project K  First Look: ਇਨ੍ਹੀਂ ਦਿਨੀਂ ਹਰ ਕੋਈ ਪ੍ਰਭਾਸ ਦੀ ਆਉਣ ਵਾਲੀ ਫਿਲਮ ‘ਪ੍ਰੋਜੈਕਟ ਕੇ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਫੈਨਸ ਦੇ ਉਤਸ਼ਾਹ ਨੂੰ ਦੇਖਦੇ ਹੋਏ ਮੇਕਰਸ ਨੇ ਫਿਲਮ ਤੋਂ ਪ੍ਰਭਾਸ ਦੇ ਲੁੱਕ ਦਾ ਖੁਲਾਸਾ ਕੀਤਾ ਹੈ। ਐਕਟਰ ਦਾ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ। 

 ਇਸ ਦੇ ਨਾਲ ਹੀ ਹੁਣ ਪ੍ਰਭਾਸ ਦਾ ਇਹ ਲੁੱਕ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਪ੍ਰਭਾਸ ਦੇ ਲੁੱਕ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦੱਸ ਦੇਈਏ ਕਿ ਫਿਲਮ ਦੇ ਪੋਸਟਰ ‘ਚ ਪ੍ਰਭਾਸ ਦਾ ਦਮਦਾਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਨਾਲ ਹੀ, ਪੋਸਟਰ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ- ਉਸ ਦੇ ਵਾਲ ਲੰਬੇ ਹ

ਦੱਸ ਦੇਈਏ ਕਿ ਐਕਟਰ ਦਾ ਪਹਿਲਾ ਲੁੱਕ ਵੈਜਯੰਤੀ ਮੂਵੀਜ਼ ਨੇ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ-”ਹੀਰੋ ਦਾ ਉਦੈ ਹੁੰਦਾ ਹੈ..ਹੁਣ ਤੋਂ, ਗੇਮ ਬਦਲ ਜਾਂਦਾ ਹੈ। ਇਹ #ProjectK ਦਾ ਬਾਗੀ ਸਟਾਰ #ਪ੍ਰਭਾਸ ਹੈ।

ਫੈਨਸ ਅਦਾਕਾਰ ਦੇ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ  ਜਦੋਂਕਿ ਕਿ ਕੁਝ ਲੋਕ ਇਸ ਨੂੰ ਫ਼ਿਲਮ ਆਈਰਨ ਮੈਨ ਦੀ ਸਸਤਾ ਕਾਪੀ ਦੱਸ ਰਹੇ ਹਨ। ਇਸ ਦੇ ਨਾਲ ਹੀ ਹੁਣ ਹਰ ਕੋਈ ਇਸ ‘ਤੇ ਕਮੈਂਟ ਕਰ ਰਿਹਾ ਹੈ ਅਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ ਅਤੇ ਉਸ ਦੀ ਖੂਬ ਤਾਰੀਫ ਵੀ ਕਰ ਰਿਹਾ ਹੈ ਤੇ ਕੋਈ ਇਸ ਨੂੰ ਚੀਪ ਫੋਟੋਸ਼ਾਪ ਦਾ ਕਮਾਲ ਦੱਸ ਰਿਹਾ ਹੈ। 

ਹੋਰ ਪੜ੍ਹੋ: Meena Kumari's biopic : ਮੀਨਾ ਕੁਮਾਰੀ ਦੀ ਬਾਈਓਪਿਕ ਨੂੰ ਲੈ ਕੇ ਅਦਾਕਾਰਾ ਦੇ ਬੇਟੇ ਤਾਜਦਾਰ ਅਮਰੋਹੀ ਨੇ ਦਿੱਤੀ ਪ੍ਰਤੀਕਿਰਿਆ, ਕ੍ਰੀਤੀ ਸੈਨਨ ਨੂੰ ਦਿੱਤੀ ਇਹ ਸਲਾਹ

ਇਸ ਦਿਨ ਰਿਲੀਜ਼ ਹੋਵੇਗੀ ਫਿਲਮ

ਦੱਸ ਦੇਈਏ ਕਿ ਹਾਲ ਹੀ ‘ਚ ਫਿਲਮ ‘ਚੋਂ ਐਕਟਰਸ ਦੀਪਿਕਾ ਦਾ ਲੁੱਕ ਸਾਹਮਣੇ ਆਇਆ ਸੀ, ਜਿਸ ਨੂੰ ਲਕੋਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਪ੍ਰਭਾਸ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਹ ਪ੍ਰੋਜੈਕਟ ਵੈਜਯੰਤੀ ਮੂਵੀਜ਼ ਵਲੋਂ ਨਿਰਮਿਤ ਬਹੁ-ਭਾਸ਼ਾਈ ਵਿਗਿਆਨਕ ਫਿਲਮ ਹੈ। ਫਿਲਮ ‘ਪ੍ਰੋਜੈਕਟ ਕੇ’ ਅਗਲੇ ਸਾਲ 12 ਜਨਵਰੀ 2024 ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਸਿਰਫ ਹਿੰਦੀ ਹੀ ਨਹੀਂ ਬਲਕਿ ਤੇਲਗੂ, ਤਾਮਿਲ, ਮਲਿਆਲਮ, ਕੰਨੜ ਅਤੇ ਅੰਗਰੇਜ਼ੀ ਵਿੱਚ ਵੀ ਰਿਲੀਜ਼ ਹੋਵੇਗੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network