ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਾਊਥ ਸੁਪਰਸਟਾਰ ਵਰੁਣ ਤੇਜ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

Reported by: PTC Punjabi Desk | Edited by: Pushp Raj  |  January 18th 2024 12:12 PM |  Updated: January 18th 2024 12:12 PM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਾਊਥ ਸੁਪਰਸਟਾਰ ਵਰੁਣ ਤੇਜ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

Varun Tej visits Golden Temple: ਸਾਊਥ ਫਿਲਮਾਂ ਦੇ ਸੁਪਰਸਟਾਰ ਵਰੁਣ ਤੇਜ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ।ਇੱਥੇ ਗਾਇਕ ਨੇ ਗੁਰੂਘਰ ਦੇ ਦਰਸ਼ਨ ਕੀਤੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ।  ਵਰੁਣ ਤੇਜ (Varun Tej) ਅੱਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ (Golden Temple) ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇੱਥੇ ਉਨ੍ਹਾਂ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ ਤੇ ਸਰਬੱਤ ਦੇ ਭਲੇ ਲਈ ਸੁਖ ਦੀ ਕਾਮਨਾ ਕੀਤੀ।varun tejਵਰੁਣ ਤੇਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014 ਵਿੱਚ ਫਿਲਮ ਮੁਕੁੰਦ ਨਾਲ ਕੀਤੀ ਸੀ। ਵਰੁਣ ਤੇਜ ਨੇ  ਹੁਣ ਤੱਕ 15 ਤੇਲਗੂ ਫਿਲਮਾਂ ਕੀਤੀਆਂ ਹਨ। ਵਰੁਣ ਸਾਊਥ ਐਕਟਰ ਨਾਗੇਂਦਰ ਬਾਬੂ ਦੇ ਬੇਟੇ ਹਨ। ਇਸ ਸਮੇਂ ਉਹ ਆਪਣੀ ਨਵੀਂ ਹਿੰਦੀ ਫਿਲਮ, ਜੋ ਕਿ ਏਅਰ ਫੋਰਸ 'ਤੇ ਆਧਾਰਿਤ ਹੈ, ਉਸ ਦੀ ਕਾਮਯਾਬੀ ਲਈ ਅਸ਼ੀਰਵਾਦ ਲੈਣ ਪਹੁੰਚੇ ਸਨ। ਉਨ੍ਹਾਂ ਨੇ ਆਪਣੀ ਪਹਿਲੀ ਹਿੰਦੀ ਫਿਲਮ ਦੀ ਸਫਲਤਾ ਲਈ ਗੁਰੂਘਰ ਵਿੱਚ ਅਰਦਾਸ ਵੀ ਕੀਤੀ। 

ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਵਰੁਣ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਹ ਆਪਣੀ ਪਹਿਲੀ ਹਿੰਦੀ ਫਿਲਮ ਲਈ ਅਜਿਹੇ ਪਵਿੱਤਰ ਸਥਾਨ 'ਤੇ ਨਤਮਸਤਕ ਹੋਣ ਪਹੁੰਚੇ ਹਨ। ਸ੍ਰੀ ਦਰਬਾਰ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਉਨ੍ਹਾਂ ਨੇ ਹਵਾਈ ਅੱਡੇ ’ਤੇ ਹੀ ਇਸ ਪਵਿੱਤਰ ਅਸਥਾਨ ਦਾ ਮਾ਼ਡਲ ਵੇਖਿਆ ਸੀ। 

ਹੋਰ ਪੜ੍ਹੋ: ਰਣਜੀਤ ਬਾਵਾ ਦੀ ਫਿਲਮ 'ਪ੍ਰਾਹੁਣਾ 2' ਦਾ ਪੋਸਟਰ ਹੋਇਆ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ 

ਵਰੁਣ ਤੇਜ  ਨੇ ਕਿਹਾ ਇਸ ਪਵਿੱਤਰ ਸਥਾਨ 'ਤੇ ਆਉਣ ਨਾਲ ਮਿਲੀ ਸ਼ਾਂਤੀ 

ਵਰੁਣ ਤੇਜ  ਨੇ ਕਿਹਾ ਕਿ ਉਹ ਆਪਣੇ ਅਹਿਸਾਸ ਨੂੰ  ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਉਹ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਕਿੰਨੇ ਖੁਸ਼ ਹਨ। ਉਹ ਬੇਸ਼ਕ ਸਾਊਥ ਤੋਂ ਹੈ ਅਤੇ ਹੁਣ ਜਦੋਂ ਉਹ ਬਾਲੀਵੁੱਡ ਵਿੱਚ ਆਏ ਹੈ ਤਾਂ ਉਹ ਉੱਤਰੀ ਭਾਰਤ ਤੋਂ ਵੀ ਰੁਬਰੂ ਹੋ ਰਹੇ ਹਨ। ਇੱਥੇ ਆਉਣਾ ਉਨ੍ਹਾਂ ਲਈ ਬੇਹੱਦ ਸਕੂਨ ਭਰਿਆ ਤੇ ਮਨ ਨੂੰ ਸ਼ਾਂਤੀ ਦੇਣ ਵਾਲਾ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network