Aishwarya Rajnikanth: ਧਨੁਸ਼ ਦੀ ਸਾਬਕਾ ਪਤਨੀ ਐਸ਼ਵਰਿਆ ਦੇ ਘਰ ਹੋਈ ਚੋਰੀ ਦਾ ਹੋਇਆ ਖੁਲਾਸਾ, ਡਰਾਈਵਰ ਤੇ ਨੌਕਰਾਣੀ ਗ੍ਰਿਫ਼ਤਾਰ

ਸਾਊਥ ਅਦਾਕਾਰ ਰਜਨੀਕਾਂਤ ਦੀ ਧੀ ਐਸ਼ਵਰਿਆ ਦੇ ਘਰ ਹੋਈ ਗਹਿਣੀਆਂ ਦੀ ਚੋਰੀ ਦਾ ਖੁਲਾਸਾ ਹੋ ਗਿਆ ਹੈ। ਇਹ ਚੋਰੀ ਅਦਾਕਾਰਾ ਦੇ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਤੇ ਡਰਾਈਵਰ ਵੱਲੋਂ ਕੀਤੀ ਗਈ। ਪੁਲਿਸ ਨੇ ਇਸ ਮਾਮਲੇ 'ਚ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Written by  Pushp Raj   |  March 22nd 2023 01:51 PM  |  Updated: March 22nd 2023 01:51 PM

Aishwarya Rajnikanth: ਧਨੁਸ਼ ਦੀ ਸਾਬਕਾ ਪਤਨੀ ਐਸ਼ਵਰਿਆ ਦੇ ਘਰ ਹੋਈ ਚੋਰੀ ਦਾ ਹੋਇਆ ਖੁਲਾਸਾ, ਡਰਾਈਵਰ ਤੇ ਨੌਕਰਾਣੀ ਗ੍ਰਿਫ਼ਤਾਰ

 Aishwarya Rajnikanth jewelry missing case: ਸਾਊਥ ਸੁਪਰ ਸਟਾਰ ਰਜਨੀਕਾਂਤ ਦੀ ਵੱਡੀ ਧੀ ਤੇ ਅਦਾਕਾਰ ਧਨੁਸ਼ ਦੀ ਸਾਬਕਾ ਪਤਨੀ ਐਸ਼ਵਰਿਆ ਰਜਨੀਕਾਂਤ ਨੇ ਨੈਤਿਨਮਪੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਘਰ ਤੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਹੋਏ ਹਨ। ਹੁਣ ਇਸ ਚੋਰੀ ਦੇ ਮਾਮਲੇ ਦਾ ਖੁਲਾਸਾ ਹੋ ਗਿਆ ਹੈ। ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ। 

ਦੱਸ ਦਈਏ ਕਿ ਫ਼ਿਲਮ ਨਿਰਮਾਤਾ ਐਸ਼ਵਰਿਆ ਰਜਨੀਕਾਂਤ ਦੇ ਘਰ ਫਰਵਰੀ 'ਚ ਚੋਰੀ ਹੋਈ ਸੀ। ਉਸ ਨੇ ਆਪਣੀ ਨੌਕਰਾਣੀ ਅਤੇ ਡਰਾਈਵਰ 'ਤੇ ਸ਼ੱਕ ਜਤਾਇਆ ਸੀ। ਇਸ ਦੇ ਨਾਲ ਹੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਹੁਣ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਅਦਾਕਾਰ ਦੀ ਬੇਟੀ ਦਾ ਸ਼ੱਕ ਸਹੀ ਸੀ। ਇਸ ਦੇ ਪਿੱਛੇ ਨੌਕਰਾਣੀ ਈਸ਼ਵਰੀ ਅਤੇ ਡਰਾਈਵਰ ਸਨ।

ਜਾਂਚ ਤੋਂ ਬਾਅਦ ਪੁਲਿਸ ਨੇ 21 ਮਾਰਚ ਮੰਗਲਵਾਰ ਨੂੰ ਐਸ਼ਵਰਿਆ ਰਜਨੀਕਾਂਤ ਦੀ ਨੌਕਰਾਣੀ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੋਹਾਂ 'ਤੇ ਇਲਜ਼ਾਮ ਹੈ ਕਿ ਉਨ੍ਹਾੰ ਨੇ ਘਰੋਂ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਕਰ ਲਏ ਸਨ।

ਮੀਡੀਆ ਰਿਪੋਰਟਸ ਦੇ ਮੁਤਾਬਕ, ਐਸ਼ਵਰਿਆ ਦੇ ਡਰਾਈਵਰ ਦਾ ਨਾਮ ਵੈਂਕਸ਼ੇਤਨ ਹੈ, ਜਿਸ ਦੇ ਕਹਿਣ 'ਤੇ ਨੌਕਰਾਣੀ ਈਸ਼ਵਰੀ ਨੇ ਲਗਭਗ 100 ਤੋਲੇ ਵਜ਼ਨ ਦੇ ਸੋਨੇ ਦੇ ਗਹਿਣੇ ਅਤੇ 30 ਗ੍ਰਾਮ ਵਜ਼ਨ ਦੇ ਹੀਰੇ ਦੇ ਗਹਿਣੇ ਅਤੇ 4 ਕਿਲੋ ਵਜ਼ਨ ਦੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਸਨ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮਹਿਲਾ ਨੇ ਸਾਰੇ ਗਹਿਣੇ ਵੇਚ ਦਿੱਤੇ ਹਨ ਅਤੇ ਇਸ ਤੋਂ ਮਿਲੇ ਪੈਸਿਆਂ ਦੀ ਵਰਤੋਂ ਘਰ ਖਰੀਦਣ ਲਈ ਕੀਤੀ ਹੈ।

ਈਸ਼ਵਰੀ ਨੇ 18 ਸਾਲ ਤੱਕ ਐਸ਼ਵਰਿਆ ਰਜਨੀਕਾਂਤ ਦੇ ਘਰ ਨੌਕਰਾਣੀ ਦਾ ਕੰਮ ਕੀਤਾ। ਅਜਿਹੇ ਵਿੱਚ ਉਹ ਘਰ ਦੇ ਹਰ ਕੋਨੇ ਤੋਂ ਜਾਣੂ ਸੀ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਈ ਵਾਰ ਲਾਕਰ ਖੋਲ੍ਹ ਕੇ ਚੋਰੀ ਕਰ ਚੁੱਕੀ ਹੈ। ਉਹ ਚਾਭੀ ਬਾਰੇ ਜਾਣਦੀ ਸੀ ਅਤੇ ਲਾਕਰ ਖੋਲ੍ਹਣ ਲਈ ਇਸ ਦੀ ਵਰਤੋਂ ਕਰਦੀ ਸੀ।

ਐਸ਼ਵਰਿਆ ਦੇ ਗਹਿਣੇ ਵੇਚ ਨੌਕਰਾਣੀ ਨੇ ਖਰੀਦੀਆ ਘਰ 

ਪੁਲਿਸ ਨੇ ਦੱਸਿਆ ਕਿ ਨੌਕਰਾਣੀ ਤੋਂ ਚੋਰੀ ਹੋਈ ਕੁਝ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਘਰ ਦੀ ਖਰੀਦਦਾਰੀ ਨਾਲ ਸਬੰਧਤ ਦਸਤਾਵੇਜ਼ ਵੀ ਜ਼ਬਤ ਕਰ ਲਏ ਗਏ ਹਨ। ਜਾਂਚ ਇਸ ਆਧਾਰ 'ਤੇ ਕੀਤੀ ਗਈ ਕਿ ਐਸ਼ਵਰਿਆ ਨੇ ਪਿਛਲੇ ਮਹੀਨੇ ਫਰਵਰੀ 'ਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network