Sad News! ਪ੍ਰਸਿੱਧ ਫਿਲਮ ਲੇਖਕ ਪ੍ਰਯਾਗ ਰਾਜ ਦਾ ਹੋਇਆ ਦਿਹਾਂਤ, ਲੇਖਕ ਨੇ 'ਨਸੀਬ' ਤੇ 'ਅਮਰ ਅਕਬਰ ਐਂਧਨੀ' ਵਰਗੀਆਂ ਲਿਖਿਆ ਕਈ ਸੁਪਰਹਿੱਟ ਫਿਲਮਾਂ
Film writer Prayag Raj death: ਬਾਲੀਵੁੱਡ ਜਗਤ ਤੋਂ ਹਾਲ ਹੀ 'ਚ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਫਿਲਮ ਇੰਡਸਟਰੀ ਦੇ ਮਸ਼ਹੂਰ ਲੇਖਕ ਪ੍ਰਯਾਗ ਰਾਜ ਦਾ ਦਿਹਾਂਤ ਹੋ ਗਿਆ ਹੈ, ਉਹ 88 ਸਾਲਾਂ ਦੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਫਿਲਮ ਇੰਡਸਟਰੀ 'ਚ ਸੋਗ ਲਹਿਰ ਛਾਈ ਹੋਈ ਹੈ।
ਮਸ਼ਹੂਰ ਫ਼ਿਲਮਾਂ ਦੇ ਪਟਕਥਾ ਲੇਖਕ ਪ੍ਰਯਾਗ ਰਾਜ (88) ਦਾ ਬੀਤੇ ਸ਼ਨੀਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਬਾਂਦਰਾ ਸਥਿਤ ਨਿਵਾਸ 'ਤੇ ਆਖਰੀ ਸਾਹ ਲਿਆ।
ਦੱਸ ਦਈਏ ਕਿ ਪ੍ਰਯਾਗ ਰਾਜ ਕਈ ਬੀਮਾਰੀਆਂ ਦੀ ਚਪੇਟ 'ਚ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਬੀਤੇ ਦਿਨੀਂ ਯਾਨੀਕਿ ਐਤਵਾਰ ਸਵੇਰੇ ਦਾਦਰ ਦੇ ਸ਼ਿਵਾਜੀ ਪਾਰਕ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।
ਹੋਰ ਪੜ੍ਹੋ: Happy Birthday Divya Dutta : ਪੰਜਾਬ ਦੀ ਇਹ ਧੀ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਮਨਵਾ ਚੁੱਕੀ ਹੈ ਅਦਾਕਾਰੀ ਦਾ ਲੋਹਾ
ਉਨ੍ਹਾਂ ਨੇ ਬਾਲੀਵੁੱਡ ਦੀ ਕਈ ਸੁਪਰਹਿੱਟ ਫਿਲਮਾਂ ਜਿਵੇਂ ਕਿ 'ਅਮਰ ਅਕਬਲ ਐਂਥਨੀ', 'ਨਸੀਬ' ਅਤੇ 'ਕੁਲੀ' ਵਰਗੀਆਂ 'ਸੁਹਾਗ', 'ਰੋਟੀ', 'ਮਰਦ', 'ਗ੍ਰਿਫ਼ਤਾਰ' ਅਤੇ 'ਧਰਮਵੀਰ' ਵਰਗੀਆਂ ਫ਼ਿਲਮਾਂ ਵੀ ਲਿਖੀਆਂ ਹਨ।
- PTC PUNJABI