ਅਨੰਤ ਅੰਬਾਨੀ ਤੇ ਰਾਧਿਕ ਮਰਚੈਂਕ ਵਰਮਾਲਾ ਸੈਰਾਮਨੀ ਦੌਰਾਨ ਹੋਏ ਭਾਵੁਕ, ਵੇਖੋ ਵੀਡੀਓ
Anant-Radhika Wedding Inside Video: ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਆਪਣੇ ਬੇਟੇ ਅਨੰਤ ਅੰਬਾਨੀ ਦੇ ਸ਼ਾਨਦਾਰ ਵਿਆਹ ਦਾ ਆਯੋਜਨ ਕੀਤਾ ਹੈ। ਇਸ ਵਿਆਹ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਹਜ਼ਾਰਾਂ ਮਹਿਮਾਨ ਸ਼ਾਮਲ ਹੋਏ। ਅਨੰਤ ਅਤੇ ਰਾਧਿਕਾ ਮਰਚੈਂਟ ਆਖਿਰਕਾਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਦੇ ਸ਼ਾਨਦਾਰ ਵਿਆਹ ਦੀਆਂ ਵੀਡੀਓ ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ
ਸ਼ੁੱਕਰਵਾਰ 12 ਜੁਲਾਈ ਨੂੰ ਵਿਆਹ ਦੇ ਸ਼ੁਭ ਮੌਕੇ 'ਤੇ ਅਨੰਤ ਅਤੇ ਰਾਧਿਕਾ ਨੇ ਇੱਕ ਦੂਜੇ ਨੂੰ ਹਾਰ ਪਹਿਨਾਏ ਅਤੇ ਇੱਕ ਦੂਜੇ ਦੇ ਹੋ ਗਏ। ਅਨੰਤ ਅਤੇ ਰਾਧਿਕਾ ਦੇ ਵਿਆਹ ਦੀਆਂ ਅੰਦਰੂਨੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਸ 'ਚ ਨਵ-ਵਿਆਹੁਤਾ ਲਾੜਾ-ਲਾੜੀ ਵਿਆਹ ਤੋਂ ਬਾਅਦ ਲਗਾਤਾਰ ਇਕ-ਦੂਜੇ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਦੇਖ ਕੇ ਤੁਹਾਡਾ ਵੀ ਦਿਨ ਬਣ ਜਾਵੇਗਾ।
ਵਰਮਾਲਾ ਦੇ ਬਾਅਦ ਜੋੜੇ ਨੇ ਕੀਤਾ ਡਾਂਸ
ਅੰਬਾਨੀ ਪਰਿਵਾਰ ਦੇ ਫੈਨ ਪੇਜ 'ਤੇ ਅਨੰਤ-ਰਾਧਿਕਾ ਦੇ ਵਿਆਹ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਅਨੰਤ ਅਤੇ ਰਾਧਿਕਾ ਦੀ ਮਾਲਾ ਦੀ ਵੀਡੀਓ ਵੀ ਸ਼ਾਮਲ ਹੈ। ਇੱਕ ਦੂਜੇ ਨੂੰ ਮਾਲਾ ਪਹਿਨਾਉਣ ਤੋਂ ਬਾਅਦ ਅਨੰਤ ਅਤੇ ਰਾਧਿਕਾ ਕਾਫੀ ਦੇਰ ਤੱਕ ਇੱਕ ਦੂਜੇ ਦਾ ਹੱਥ ਫੜ ਕੇ ਨੱਚਦੇ ਰਹੇ। ਪਿਛੋਕੜ ਵਿੱਚ ਧਾਰਮਿਕ ਭਜਨ ਅਤੇ ਢੋਲ ਵੱਜ ਰਹੇ ਹਨ ਅਤੇ ਦੋਵੇਂ ਨੱਚ ਰਹੇ ਹਨ। ਜੋੜੇ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਹੈ।
ਹੋਰ ਪੜ੍ਹੋ : ਏਪੀ ਢਿੱਲੋਂ ਨੇ ਆਪਣੇ ਗੀਤਾਂ ਰਾਹੀਂ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਲਾਈਆਂ ਰੌਣਕਾਂ, ਵੇਖੋ ਵੀਡੀਓ
ਫੈਨਜ਼ ਇਸ ਜੋੜੇ ਦੀਆਂ ਵੀਡੀਓਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨਵ-ਵਿਆਹੀ ਜੋੜੀ ਯਾਨੀ ਕਿ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਨੂੰ ਵਧਾਈਆਂ ਦੇ ਰਹੇ ਹਨ।
- PTC PUNJABI