ਕੀ ਰਾਘਵ ਚੱਢਾ ਨੂੰ ਡੇਟ ਕਰ ਰਹੀ ਹੈ ਅਦਾਕਾਰਾ ਪਰੀਣੀਤੀ ਚੋਪੜਾ ? ਰਾਘਵ ਚੱਢਾ ਦੇ ਨਾਲ ਰੈਸਟੋਰੈਂਟ ਦੇ ਬਾਹਰ ਆਈ ਨਜ਼ਰ

ਰਾਘਵ ਚੱਢਾ ਅਤੇ ਪਰੀਣੀਤੀ ਚੋਪੜਾ ਦੇ ਇੱਕਠਿਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਦੇ ਨਾਲ-ਨਾਲ ਸਿਆਸੀ ਗਲਿਆਰਿਆਂ ‘ਚ ਵੀ ਨਵੀਂ ਚਰਚਾ ਛਿੜ ਚੁੱਕੀ ਹੈ । ਲੋਕ ਪੁੱਛ ਰਹੇ ਹਨ ਕਿ, ਕੀ ? ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ।

Reported by: PTC Punjabi Desk | Edited by: Shaminder  |  March 23rd 2023 03:31 PM |  Updated: March 23rd 2023 03:31 PM

ਕੀ ਰਾਘਵ ਚੱਢਾ ਨੂੰ ਡੇਟ ਕਰ ਰਹੀ ਹੈ ਅਦਾਕਾਰਾ ਪਰੀਣੀਤੀ ਚੋਪੜਾ ? ਰਾਘਵ ਚੱਢਾ ਦੇ ਨਾਲ ਰੈਸਟੋਰੈਂਟ ਦੇ ਬਾਹਰ ਆਈ ਨਜ਼ਰ

ਰਾਘਵ ਚੱਢਾ (Raghav Chadha) ਦੇ ਨਾਲ ਅਦਾਕਾਰਾ ਪਰੀਣੀਤੀ ਚੋਪੜਾ  (Parineeti Chopra) ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਦੋਵੇਂ ਇੱਕ ਰੈਸਟੋਰੈਂਟ ਦੇ ਬਾਹਰ ਨਜ਼ਰ ਆਏ । ਜਿਸ ਤੋਂ ਬਾਅਦ ਬਾਲੀਵੁੱਡ ਦੇ ਗਲਿਆਰਿਆਂ ‘ਚ ਨਵੀਂ ਚਰਚਾ ਛਿੜ ਗਈ ਹੈ ।ਲੋਕ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਦੋਵਾਂ ਦਾ ਅਫੇਅਰ ਚੱਲ ਰਿਹਾ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । 

ਹੋਰ ਪੜ੍ਹੋ : ਕੰਗਨਾ ਰਣੌਤ ਦੇ ਟਵੀਟ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਦਿੱਤਾ ਅਦਾਕਾਰਾ ਨੂੰ ਜਵਾਬ, ਕਿਹਾ ‘ਪੰਜਾਬ ਮੇਰਾ ਰਹੇ ਵੱਸਦਾ’

ਰੈਸਟੋਰੈਂਟ ਦੇ ਬਾਹਰ ਕੂਲ ਲੁੱਕ ‘ਚ ਆਏ ਨਜ਼ਰ

ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦੋਵੇਂ ਕੂਲ ਲੁੱਕ ‘ਚ ਦਿਖਾਈ ਦਿੱਤੇ । ਦੋਵਾਂ ਨੇ ਵ੍ਹਾਈਟ ਕਲਰ ਦੀ ਸ਼ਰਟ ਪਾਈ ਹੋਈ ਸੀ ।ਰਾਘਵ ਚੱਢਾ ਆਮ ਆਦਮੀ ਪਾਰਟੀ ਤੋਂ ਐੱਮ ਪੀ ਹਨ, ਜਦੋਂਕਿ ਪਰੀਣੀਤੀ ਚੋਪੜਾ ਬਾਲੀਵੁੱਡ ਦੀਆਂ ਮਸ਼ਹੂਰ ਹੀਰੋਇਨਾਂ ਚੋਂ ਇੱਕ ਹੈ । 

ਪਰੀਣੀਤੀ ਜਲਦ ਦਿਲਜੀਤ ਦੇ ਨਾਲ ਫ਼ਿਲਮ ‘ਚਮਕੀਲਾ’ ‘ਚ ਆਏਗੀ ਨਜ਼ਰ

 ਪਰਣੀਤੀ ਚੋਪੜਾ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਚਮਕੀਲਾ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਇਹ ਫ਼ਿਲਮ ਅਮਰ ਸਿੰਘ ਚਮਕੀਲਾ ਅਤੇ ਗਾਇਕਾ ਅਮਰਜੋਤ ਦੀ ਜ਼ਿੰਦਗੀ ‘ਤੇ ਅਧਾਰਿਤ ਹੈ ।

ਅਮਰ ਸਿੰਘ ਚਮਕੀਲਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਨ । ਜਿਨ੍ਹਾਂ ਦਾ ਕਤਲ ਉਸ ਵੇਲੇ ਕਰ ਦਿੱਤਾ ਗਿਆ ਸੀ, ਜਦੋਂ ਇਹ ਗਾਇਕ ਜੋੜੀ ਕਿਤੇ ਪਰਫਾਰਮ ਕਰਨ ਦੇ ਲਈ ਜਾ ਰਹੀ ਸੀ, ਪਰ ਰਸਤੇ ‘ਚ ਹੀ ਦੋਵਾਂ ਦੀ ਕਾਰ ਨੂੰ ਰੋਕ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network