ਕੰਗਨਾ ਰਣੌਤ ਦੇ ਟਵੀਟ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਦਿੱਤਾ ਅਦਾਕਾਰਾ ਨੂੰ ਜਵਾਬ, ਕਿਹਾ ‘ਪੰਜਾਬ ਮੇਰਾ ਰਹੇ ਵੱਸਦਾ’

ਕੰਗਨਾ ਰਣੌਤ ਅਕਸਰ ਵਿਵਾਦਿਤ ਬਿਆਨਾਂ ਕਰਕੇ ਚਰਚਾ ‘ਚ ਰਹਿੰਦੀ ਹੈ । ਬੀਤੇ ਦਿਨ ਵੀ ਉਸ ਨੇ ਦਿਲਜੀਤ ਦੋਸਾਂਝ ‘ਤੇ ਨਿਸ਼ਾਨਾ ਸਾਧਦਿਆਂ ਹੋਇਆਂ ਉਸ ਦੇ ਨਾਲ ਇੱਕ ਪੋਸਟ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਗਾਇਕ ਨੇ ਵੀ ਮੂੰਹ ਤੋੜਵਾਂ ਜਵਾਬ ਅਦਾਕਾਰਾ ਨੂੰ ਦਿੱਤਾ ਹੈ ।

Reported by: PTC Punjabi Desk | Edited by: Shaminder  |  March 23rd 2023 11:49 AM |  Updated: March 23rd 2023 11:49 AM

ਕੰਗਨਾ ਰਣੌਤ ਦੇ ਟਵੀਟ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਦਿੱਤਾ ਅਦਾਕਾਰਾ ਨੂੰ ਜਵਾਬ, ਕਿਹਾ ‘ਪੰਜਾਬ ਮੇਰਾ ਰਹੇ ਵੱਸਦਾ’

ਕੰਗਨਾ ਰਣੌਤ  (Kangna Ranaut) ਨੇ ਬੀਤੇ ਦਿਨ ਦਿਲਜੀਤ ਦੋਸਾਂਝ (Diljit Dosanjh)‘ਤੇ ਨਿਸ਼ਾਨਾ ਸਾਧਦਿਆਂ ਇੱਕ ਪੋਸਟ ਸ਼ੇਅਰ ਕੀਤੀ ਸੀ । ਜਿਸ ਤੋਂ ਬਾਅਦ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਇਸ ਦਾ ਜਵਾਬ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦਿੱਤਾ ਹੈ । ਉਨ੍ਹਾਂ ਨੇ ਲਿਖਿਆ ‘ਪੰਜਾਬ ਮੇਰਾ ਰਹੇ ਵੱਸਦਾ’ ।ਦਿਲਜੀਤ ਵੱਲੋਂ ਦਿੱਤੇ ਗਏ ਇਸ ਜਵਾਬ ਦੀ ਲੋਕਾਂ ਦੇ ਵੱਲੋਂ ਵੀ ਤਾਰੀਫ ਕੀਤੀ ਜਾ ਰਹੀ ਹੈ । 

ਹੋਰ ਪੜ੍ਹੋ : ਕੰਠ ਕਲੇਰ ਨੇ ਖਰੀਦੀ ਨਵੀਂ ਕਾਰ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

ਕੰਗਨਾ ਨੇ ਕੀ ਕਿਹਾ ਸੀ

ਬੀਤੇ ਦਿਨ ਅਦਾਕਾਰਾ ਕੰਗਨਾ ਰਣੌਤ ਨੇ ਸਵਿਗੀ ਦੀ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ ‘ਜਸਟ ਸੇਇੰਗ ਹੈਸ਼ਟੈਗ ਨੂੰ ਜੋੜਦੇ ਹੋਏ ਦਿਲਜੀਤ ਨੂੰ ਟੈਗ ਕੀਤਾ ਸੀ ।

ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਮੀਮ ਦਾ ਜ਼ਿਕਰ ਕਰਦੇ ਹੋਏ ਲਿਖਿਆ ‘ਪੁਲਿਸ ਆ ਗਈ, ਪੁਲਿਸ ਆ ਗਈ’। ਕੰਗਨਾ ਨੇ ਖਾਲਿਸਤਾਨ ਸ਼ਬਦ ਵੀ ਜੋੜਿਆ ਅਤੇ ਇਸ ‘ਤੇ ਇੱਕ ਕਰੌਸ ਜਿਫ ਵੀ ਲਗਾ ਦਿੱਤਾ ਸੀ ।

ਕੰਗਨਾ ਰਣੌਤ ਦਿੰਦੀ ਰਹਿੰਦੀ ਹੈ ਵਿਵਾਦਿਤ ਬਿਆਨ 

ਕੰਗਨਾ ਰਣੌਤ ਅਕਸਰ ਆਪਣੇ ਵਿਵਾਦਿਤ ਬੋਲਾਂ ਦੇ ਕਾਰਨ ਚਰਚਾ ‘ਚ ਰਹਿੰਦੀ ਹੈ । ਉਹ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੀ ਹੋਈ ਨਜ਼ਰ ਆਉਂਦੀ ਹੈ । ਕਿਸਾਨ ਅੰਦੋਲਨ ਦੇ ਦੌਰਾਨ ਵੀ ਉਹ ਇੱਕ ਬਜ਼ੁਰਗ ਕਿਸਾਨ ਬੀਬੀ ਦੇ ਖਿਲਾਫ ਬਿਆਨਬਾਜ਼ੀ ਕਰਦੀ ਹੋਈ ਦਿਖਾਈ ਦਿੱਤੀ ਸੀ ।

ਜਿਸ ਤੋਂ ਬਾਅਦ ਅਦਾਕਾਰਾ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ । ਦਿਲਜੀਤ ਦੋਸਾਂਝ ‘ਤੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਅਦਾਕਾਰਾ ਨੇ ਕਾਫੀ ਬਿਆਨਬਾਜ਼ੀ ਕੀਤੀ ਸੀ । ਦੋਵਾਂ ਦਰਮਿਆਨ ਟਵਿੱਟਰ ਜੰਗ ਵੀ ਕਾਫੀ ਸਮੇਂ ਤੱਕ ਚੱਲਦੀ ਰਹੀ ਸੀ । 

- PTC PUNJABI


Popular Posts