Parineeti-Raghav Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਤੋਂ ਪਹਿਲਾਂ ਇਨ੍ਹਾਂ ਸਿਤਾਰਿਆਂ ਦੇ ਸ਼ਾਹੀ ਵਿਆਹ ਦਾ ਗਵਾਹ ਬਣ ਚੁੱਕਿਆ ਹੈ ਰਾਜਸਥਾਨ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਝੀਲਾਂ ਦੇ ਸ਼ਹਿਰ ਉਦੈਪੁਰ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਇਸ ਜੋੜੇ ਤੋਂ ਪਹਿਲਾਂ, ਰਾਇਲ ਰਾਜਸਥਾਨ ਭਾਰਤ ਅਤੇ ਵਿਦੇਸ਼ਾਂ ਦੇ ਕਈ ਮਸ਼ਹੂਰ ਬਾਲੀਵੁੱਡ ਸੈਲੇਬਸ ਅਤੇ ਵੱਡੇ ਉਦਯੋਗਪਤੀ ਪ੍ਰਵਾਰਾਂ ਦੇ ਵਿਆਹਾਂ ਦਾ ਗਵਾਹ ਬਣ ਚੁੱਕਿਆ ਹੈ।

Reported by: PTC Punjabi Desk | Edited by: Pushp Raj  |  September 24th 2023 05:18 PM |  Updated: September 24th 2023 05:18 PM

Parineeti-Raghav Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਤੋਂ ਪਹਿਲਾਂ ਇਨ੍ਹਾਂ ਸਿਤਾਰਿਆਂ ਦੇ ਸ਼ਾਹੀ ਵਿਆਹ ਦਾ ਗਵਾਹ ਬਣ ਚੁੱਕਿਆ ਹੈ ਰਾਜਸਥਾਨ

Parineeti-Raghav Wedding Place: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਝੀਲਾਂ ਦੇ ਸ਼ਹਿਰ ਉਦੈਪੁਰ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਇਸ ਜੋੜੇ ਤੋਂ ਪਹਿਲਾਂ, ਰਾਇਲ ਰਾਜਸਥਾਨ ਭਾਰਤ ਅਤੇ ਵਿਦੇਸ਼ਾਂ ਦੇ ਕਈ ਮਸ਼ਹੂਰ ਬਾਲੀਵੁੱਡ ਸੈਲੇਬਸ ਅਤੇ ਵੱਡੇ ਉਦਯੋਗਪਤੀ ਪ੍ਰਵਾਰਾਂ ਦੇ ਵਿਆਹਾਂ ਦਾ ਗਵਾਹ ਬਣ ਚੁੱਕਿਆ ਹੈ। 

ਇਤਿਹਾਸਕ ਨਜ਼ਾਰਿਆਂ ਅਤੇ ਝੀਲਾਂ ਦੀ ਸੁੰਦਰਤਾ ਦੇ ਨਾਲ-ਨਾਲ ਆਪਣੀ ਸ਼ਾਹੀ ਸ਼ੈਲੀ ਕਾਰਨ ਉਦੈਪੁਰ ਸ਼ਾਹੀ ਵਿਆਹਾਂ ਲਈ ਇਕ ਪ੍ਰਮੁੱਖ ਡੈਸਟੀਨੇਸ਼ਨ ਹੈ। ਆਉ ਜਾਣਦੇ ਹਾਂ ਪਰਿਣੀਤੀ-ਰਾਘਵ ਤੋਂ ਪਹਿਲਾਂ ਰਾਜਸਥਾਨ  'ਚ ਕਿਹੜੀਆਂ ਮਸ਼ਹੂਰ ਹਸਤੀਆਂ ਨੇ ਵਿਆਹ ਕਰਵਾਇਆ। 

ਪ੍ਰਿਅੰਕਾ ਚੋਪੜਾ-ਨਿਕ ਜੋਨਸ

ਪਰਿਣੀਤੀ ਚੋਪੜਾ ਦੀ ਭੈਣ ਪ੍ਰਿਯੰਕਾ ਚੋਪੜਾ ਨੇ 2018 ਵਿੱਚ ਨਿਕ ਜੋਨਸ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦਾ ਵਿਆਹ ਉਦੈਪੁਰ ਦੇ ਉਮੇਦ ਭਵਨ ਪੈਲੇਸ 'ਚ ਹੋਇਆ ਸੀ। ਸੰਗੀਤ ਅਤੇ ਮਹਿੰਦੀ ਵਰਗੇ ਸਮਾਰੋਹ ਵੀ ਇਥੇ ਹੀ ਹੋਏ ਸਨ।

ਕੈਟਰੀਨਾ ਕੈਫ-ਵਿੱਕੀ ਕੌਸ਼ਲ

9 ਦਸੰਬਰ 2021 ਨੂੰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਸਵਾਈ ਮਾਧੋਪੁਰ ਦੇ ਫੋਰਟ ਬਰਵਾਡਾ ਵਿਖੇ ਹੋਇਆ। ਮੀਡੀਆ 'ਚ ਇਸ ਵਿਆਹ ਦੀ ਕਾਫੀ ਚਰਚਾ ਹੋਈ ਸੀ। ਇਸ ਵਿਆਹ 'ਚ ਸਿਰਫ ਪ੍ਰਵਾਰ ਅਤੇ ਬਹੁਤ ਹੀ ਕਰੀਬੀ ਦੋਸਤ ਸ਼ਾਮਲ ਹੋਏ।

ਸ਼੍ਰੀਯਾ ਸਰਨ-ਐਂਡਰੇਈ ਕੋਸੇਵਿਚ

ਸ਼੍ਰੀਆ ਸਰਨ ਨੇ ਅਪਣੇ ਵਿਦੇਸ਼ੀ ਬੁਆਏਫ੍ਰੈਂਡ ਆਂਦਰੇਈ ਕੋਸਵਿਚ ਨਾਲ ਮਾਰਚ 2018 ਵਿਚ ਉਦੈਪੁਰ 'ਚ ਵਿਆਹ ਕਰਵਾਇਆ ਸੀ। ਇਹ ਵਿਆਹ ਵੀ ਕਾਫੀ ਚਰਚਾ ਵਿਚ ਰਿਹਾ।

ਰਵੀਨਾ ਟੰਡਨ-ਅਨਿਲ ਥਡਾਨੀ    

19 ਸਾਲ ਪਹਿਲਾਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰਵੀਨਾ ਟੰਡਨ ਨੇ ਅਨਿਲ ਅਡਾਨੀ ਨਾਲ ਵਿਆਹ ਕਰਵਾਇਆ ਸੀ। ਸਾਲ 2004 'ਚ ਹੋਏ ਇਸ ਵਿਆਹ ਵਿਚ ਕਰੋੜਾਂ ਰੁਪਏ ਖਰਚੇ ਗਏ ਅਤੇ ਇਸ ਵਿਆਹ ਨੇ ਮੀਡੀਆ ਵਿਚ ਸੁਰਖੀਆਂ ਵੀ ਬਟੋਰੀਆਂ।

ਹੋਰ ਪੜ੍ਹੋ: Parineeti-Raghav Wedding: ਪਰਿਣੀਤੀ ਤੇ ਰਾਘਵ ਚੱਢਾ ਦੇ ਸੰਗੀਤ ਸਮਾਰੋਹ 'ਚ ਗਾਇਕ ਨਵਰਾਜ ਹੰਸ ਨੇ ਲਾਈਆਂ ਰੌਣਕਾਂ, ਭੰਗੜਾ ਪਾਉਂਦੇ ਨਜ਼ਰ ਆਏ CM ਮਾਨ

ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ

ਇਸ ਸਾਲ 7 ਫਰਵਰੀ ਨੂੰ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦਾ ਵੀ ਰਾਇਲ ਰਾਜਸਥਾਨ 'ਚ ਵਿਆਹ ਹੋਇਆ ਸੀ। ਇਹ ਸ਼ਾਹੀ ਵਿਆਹ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਵਿਚ ਹੋਇਆ। ਇਹ ਵਿਆਹ ਕਾਫੀ ਲਾਈਮਲਾਈਟ 'ਚ ਰਿਹਾ ਸੀ। ਬਾਲੀਵੁੱਡ ਦੇ ਕਈ ਵੱਡੇ ਸੈਲੇਬਸ ਅਤੇ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਵੀ ਇਸ ਵਿਆਹ ਦੀ ਗਵਾਹ ਬਣੀ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network