ਬਿੱਗ ਬੌਸ 13 ਫੇਮ ਮਾਹਿਰਾ ਸ਼ਰਮਾ ਅਤੇ ਪਾਰਸ ਛਾਬੜਾ ਦੇ ਵੱਖ ਹੋਣ ਦੀਆਂ ਖ਼ਬਰਾਂ, ਤਿੰਨ ਸਾਲ ਤੋਂ ਕਰ ਰਹੇ ਸਨ ਡੇਟ

ਬਿੱਗ ਬੌਸ ਫੇਮ ਇਸ ਜੋੜੀ ਨੇ ਤਿੰਨ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ । ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਰਮਿਆਨ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ । ਜਿਸ ਦੇ ਚੱਲਦਿਆਂ ਇਸ ਜੋੜੀ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ ।

Written by  Shaminder   |  April 05th 2023 11:51 AM  |  Updated: April 05th 2023 11:51 AM

ਬਿੱਗ ਬੌਸ 13 ਫੇਮ ਮਾਹਿਰਾ ਸ਼ਰਮਾ ਅਤੇ ਪਾਰਸ ਛਾਬੜਾ ਦੇ ਵੱਖ ਹੋਣ ਦੀਆਂ ਖ਼ਬਰਾਂ, ਤਿੰਨ ਸਾਲ ਤੋਂ ਕਰ ਰਹੇ ਸਨ ਡੇਟ

ਬਿੱਗ ਬੌਸ 13 (Bigg Boss-13) ‘ਚ ਕਈ ਜੋੜੀਆਂ ਬਣੀਆਂ ਸਨ । ਉਨ੍ਹਾਂ ਵਿੱਚੋਂ ਹੀ ਇੱਕ ਸੀ ਮਾਹਿਰਾ ਸ਼ਰਮਾ ਅਤੇ ਪਾਰਸ ਛਾਬੜਾ। ਜਿਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਇੱਕ ਦੂਜੇ ਤੋਂ ਵੱਖ ਹੋ ਚੁੱਕੀ ਹੈ । 

ਹੋਰ ਪੜ੍ਹੋ : ਮਸ਼ਹੂਰ ਅਦਾਕਾਰਾ ਨੇ ਫ਼ਿਲਮ ਨਿਰਮਾਤਾ ‘ਤੇ ਲਗਾਏ ਗੰਭੀਰ ਇਲਜ਼ਾਮ, ਕਿਹਾ ‘ਤਸਵੀਰਾਂ ਨੂੰ ਅਸ਼ਲੀਲ ਵੈੱਬਸਾਈਟ ‘ਤੇ ਵਾਇਰਲ ਕਰਨ ਦੀ ਦਿੱਤੀ ਧਮਕੀ’

ਦੋਵਾਂ ਵਿਚਕਾਰ ਲੜਾਈ ਦੀਆਂ ਖ਼ਬਰਾਂ

ਬਿੱਗ ਬੌਸ ਫੇਮ ਇਸ ਜੋੜੀ ਨੇ ਤਿੰਨ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ । ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਰਮਿਆਨ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ । ਜਿਸ ਦੇ ਚੱਲਦਿਆਂ ਇਸ ਜੋੜੀ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ ।

ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਬ੍ਰੇਕਅੱਪ ਤੋਂ ਪਹਿਲਾਂ ਇਹ ਜੋੜੀ ਚੰਡੀਗੜ੍ਹ ‘ਚ ਇੱਕਠਿਆਂ ਰਹਿ ਰਹੀ ਸੀ, ਪਰ ਬ੍ਰੇਕਅੱਪ ਤੋਂ ਬਾਅਦ ਮਾਹਿਰਾ ਮੁੰਬਈ ਪਰਤ ਆਈ ਹੈ ਅਤੇ ਆਪਣੇ ਕੰਮ ‘ਤੇ ਫੋਕਸ ਕਰ ਰਹੀ ਹੈ । ਬੀਤੇ ਦਿਨ ਪਾਰਸ ਛਾਬੜਾ ਵੀ ਮੁੰਬਈ ‘ਚ ਸ਼ਿਫਟ ਹੋ ਚੁੱਕੇ ਹਨ । 

ਪ੍ਰਸ਼ੰਸਕਾਂ ਨੇ ਦਿੱਤੇ ਰਿਐਕਸ਼ਨ 

ਮਾਹਿਰਾ ਸ਼ਰਮਾ ਅਤੇ ਪਾਰਸ ਛਾਬੜਾ ਦੇ ਵੱਖ ਹੋਣ ਦੀਆਂ ਖਬਰਾਂ ‘ਤੇ ਵਾਇਰਲ ਭਿਆਨੀ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ । ਪੂਨਮ ਨਾਮ ਦੀ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਜਿਸ ਜਿਸ ਨੇ ਹਮਾਰੇ ਪਿਆਰੇ ਸਿਡਨਾਜ਼ ਦਾ ਦਿਲ ਦੁਖਾਇਆ ਹੈ, ਕਭੀ ਸੁਖੀ ਨਹੀਂ ਰਹੇਗਾ।

ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਪਾਰਸ ਟੂ ਮਾਹਿਰਾ : ਨਾ ਆਨੇ ਕੀ ਖੁਸ਼ੀ, ਨਾ ਜਾਨੇ ਕਾ ਗਮ, ਭਾੜ ਮੇਂ ਜਾ ਤੇਰਾ ਕਿੱਸਾ ਖਤਮ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਮੈਂਟ ਕੀਤਾ ‘ਸੂਜੀ ਹੁਈ ਮਾਹਿਰਾ’। 

ਮਾਹਿਰਾ ਨੇ ਕਈ ਪੰਜਾਬੀ ਗੀਤਾਂ ‘ਚ ਵੀ ਕੀਤਾ ਕੰਮ 

ਮਾਹਿਰਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਕਈ ਗੀਤਾਂ ‘ਚ ਕੰਮ ਕੀਤਾ ਹੈ।ਮਾਹਿਰਾ ਮਨਕਿਰਤ ਔਲਖ ਦੇ ਗੀਤ ‘ਭਾਬੀ’ ਅਤੇ ਕਰਣ ਔਜਲਾ ਦੇ ਨਾਲ ਗੀਤ ‘ਮੈਕਸੀਕੋ ਕੋਕਾ’ ‘ਚ ਵੀ ਨਜ਼ਰ ਆ ਚੁੱਕੀ ਹੈ ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network