Bigg Boss 17: ਧਮਾਕੇਦਾਰ ਅੰਦਾਜ਼ ਹੋਈ ਬਿੱਗ ਬੌਸ 17' ਦੀ ਸ਼ੁਰੂਆਤ, ਜਾਣੋ ਸ਼ੋਅ 'ਚ ਹਿੱਸਾ ਲੈ ਰਹੇ ਕੰਟੈਸਟੈਂਟਸ ਬਾਰੇ

ਟੀਵੀ ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ 17ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਹ ਸ਼ੋਅ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ 'ਚ ਸੀ। ਪ੍ਰਸ਼ੰਸਕ ਵੀ ਉਤਸੁਕ ਸਨ ਕਿ ਇਸ ਵਿਚ ਕਿਹੜੇ-ਕਿਹੜੇ ਮੁਕਾਬਲੇਬਾਜ਼ ਹਿੱਸਾ ਲੈਣਗੇ। ਹਾਲ ਹੀ 'ਚ ਸਲਮਾਨ ਖਾਨ ਦੇ ਸ਼ੋਅ ਦਾ ਪ੍ਰੀਮੀਅਰ ਹੋਇਆ, ਜਿਸ ਤੋਂ ਬਾਅਦ 17ਵੇਂ ਸੀਜ਼ਨ ਦੇ ਮੁਕਾਬਲੇਬਾਜ਼ਾਂ ਦੇ ਨਾਮ ਸਾਹਮਣੇ ਆਏ ਹਨ।

Written by  Pushp Raj   |  October 16th 2023 03:16 PM  |  Updated: October 16th 2023 03:16 PM

Bigg Boss 17: ਧਮਾਕੇਦਾਰ ਅੰਦਾਜ਼ ਹੋਈ ਬਿੱਗ ਬੌਸ 17' ਦੀ ਸ਼ੁਰੂਆਤ, ਜਾਣੋ ਸ਼ੋਅ 'ਚ ਹਿੱਸਾ ਲੈ ਰਹੇ ਕੰਟੈਸਟੈਂਟਸ ਬਾਰੇ

Bigg Boss 17 Contestants: ਟੀਵੀ ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ 17ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਹ ਸ਼ੋਅ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ 'ਚ ਸੀ। ਪ੍ਰਸ਼ੰਸਕ ਵੀ ਉਤਸੁਕ ਸਨ ਕਿ ਇਸ ਵਿਚ ਕਿਹੜੇ-ਕਿਹੜੇ ਮੁਕਾਬਲੇਬਾਜ਼ ਹਿੱਸਾ ਲੈਣਗੇ। ਹਾਲ ਹੀ 'ਚ ਸਲਮਾਨ ਖਾਨ ਦੇ ਸ਼ੋਅ ਦਾ ਪ੍ਰੀਮੀਅਰ ਹੋਇਆ, ਜਿਸ ਤੋਂ ਬਾਅਦ 17ਵੇਂ ਸੀਜ਼ਨ ਦੇ ਮੁਕਾਬਲੇਬਾਜ਼ਾਂ ਦੇ ਨਾਮ ਸਾਹਮਣੇ ਆਏ ਹਨ।

ਇਸ ਸਾਲ 'ਬਿੱਗ ਬੌਸ' ਦੇ 17ਵੇਂ ਸੀਜ਼ਨ 'ਚ 17 ਪ੍ਰਤੀਯੋਗੀ ਹਿੱਸਾ ਲੈ ਰਹੇ ਹਨ ਅਤੇ ਉਹ 105 ਦਿਨ ਬਿੱਗ ਬੌਸ ਦੇ ਘਰ 'ਚ ਰਹਿਣਗੇ। ਇਸ ਕੜੀ 'ਚ ਦੋ ਜੋੜਿਆਂ ਨੇ ਵੀ ਐਂਟਰੀ ਕੀਤੀ ਹੈ। ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਨਾਲ ਸ਼ੋਅ ਵਿੱਚ ਹਿੱਸਾ ਲਿਆ ਹੈ। ਇਸ ਤੋਂ ਇਲਾਵਾ ਕਾਮੇਡੀਅਨ ਅਤੇ ਲਾਕਅੱਪ ਸ਼ੋਅ ਦੇ ਜੇਤੂ ਮੁਨੱਵਰ ਫਾਰੂਕੀ ਵੀ ਇਸ ਐਪੀਸੋਡ 'ਚ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਬ੍ਰੇਕਅੱਪ ਹੋ ਚੁੱਕੇ ਦੋ ਕਲਾਕਾਰਾਂ ਨੇ ਵੀ ਸ਼ੋਅ 'ਚ ਹਿੱਸਾ ਲਿਆ ਅਤੇ ਗ੍ਰੈਂਡ ਪ੍ਰੀਮੀਅਰ 'ਚ ਹੀ ਉਨ੍ਹਾਂ ਦੀ ਲੜਾਈ ਹੋਈ, ਜਿਸ ਨੂੰ ਸੁਲਝਾਉਣ ਲਈ ਸਲਮਾਨ ਖਾਨ ਨੂੰ ਦਖਲ ਦੇਣਾ ਪਿਆ।

  'ਬਿੱਗ ਬੌਸ-17' ਦੇ ਕੰਟੈਸਟੈਂਟ

ਮੰਨਾਰਾ ਚੋਪੜਾ, ਮੁੰਨਵਰ ਫਾਰੂਕੀ, ਐਸ਼ਵਰਿਆ ਸ਼ਰਮਾ, ਨੀਲ ਭੱਟ, ਨਵੀਦ ਸੋਲ, ਅਨੁਰਾਗ ਡੋਵਾਲ, ਸਨਾ ਰਈਸ ਖਾਨ, ਜਿਗਨਾ ਵੋਰਾ, ਅੰਕਿਤਾ ਲੋਖੰਡੇ, ਵਿੱਕੀ ਜੈਨ, ਸੋਨੀਆ ਬਾਂਸਲ, ਖਾਨਜ਼ਾਦੀ, ਸੰਨੀ ਆਰੀਆ, ਰਿੰਕੂ ਧਵਨ, ਅਰੁਣਮ ਸ਼ੈਟੀ, ਅਭਿਸ਼ੇਕ ਕੁਮਾਰ ਅਤੇ ਈਸ਼ਾ ਮਾਲਵੀਆ।

ਇਸ ਦੌਰਾਨ 'ਬਿੱਗ ਬੌਸ' ਦੇ ਇਸ ਐਪੀਸੋਡ 'ਚ ਕਈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਦਰਸ਼ਕਾਂ ਦਾ ਧਿਆਨ ਖਿੱਚਣ ਲਈ ਇਸ ਸਾਲ ਕਈ ਟਵਿਸਟ ਰੱਖੇ ਗਏ ਹਨ। ਘਰ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਇਹ ਥੀਮ 'ਦਿਲ, ਦਿਮਾਗ ਅਤੇ ਸਾਹ' 'ਤੇ ਅਧਾਰਿਤ ਹੈ। ਦਰਸ਼ਕ ਇਸ ਸ਼ੋਅ ਨੂੰ ਕਲਰਸ ਟੀਵੀ 'ਤੇ ਦੇਖ ਸਕਦੇ ਹਨ। ਸ਼ੋਅ ਨੂੰ ਜੀਓ ਸਿਨੇਮਾ ਐਪ ਅਤੇ ਵੈੱਬਸਾਈਟ 'ਤੇ ਵੀ ਸਟ੍ਰੀਮ ਕੀਤਾ ਜਾਵੇਗਾ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network