ਦੁਖਦ ਖ਼ਬਰ ! ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਤੇ ਮਸ਼ਹੂਰ ਜੋਤਸ਼ੀ ਪੀ ਖੁਰਾਨਾ ਦਾ ਹੋਇਆ ਦਿਹਾਂਤ

ਮਸ਼ਹੂਰ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਘਰੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਜੋਤਸ਼ੀ ਅਤੇ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਪੀ.ਕੇ ਖੁਰਾਨਾ ਦਾ ਦਿਹਾਂਤ ਹੋ ਗਿਆ ਹੈ।

Written by  Pushp Raj   |  May 19th 2023 03:17 PM  |  Updated: May 19th 2023 03:56 PM

ਦੁਖਦ ਖ਼ਬਰ ! ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਤੇ ਮਸ਼ਹੂਰ ਜੋਤਸ਼ੀ ਪੀ ਖੁਰਾਨਾ ਦਾ ਹੋਇਆ ਦਿਹਾਂਤ

Ayushmann Khurrana father PK Khurrana passes away: ਭਾਰਤ ਦੇ ਮਸ਼ਹੂਰ ਜੋਤਸ਼ੀ ਅਤੇ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ  ਅਤੇ ਆਪਾਰ ਸ਼ਕਤੀ ਦੇ ਪਿਤਾ ਪੀਕੇ ਖੁਰਾਨਾ ਦਾ ਦਿਹਾਂਤ ਹੋ ਗਿਆ ਹੈ।

ਪੀਟੀਸੀ ਦੇ ਸੂਤਰਾਂ ਮੁਤਾਬਿਕ ਉਨ੍ਹਾਂ ਨੇ ਮੁਹਾਲੀ ਦੇ ਨਿਜੀ ਹਸਪਤਾਲ ’ਚ ਆਪਣੇ ਆਖਰੀ ਸਾਹ ਲਏ। ਪੀ ਕੇ ਖੁਰਾਨਾ ਸਰੀਰ ਦੇ ਸੈੱਲਾਂ ਦਾ ਵਿਗੜਨ ਸਬੰਧੀ ਦੁਰਲੱਭ ਬਿਮਾਰੀ ਦੇ ਸ਼ਿਕਾਰ ਹੋ ਗਏ ਸਨ, ਜਿਸ ਦੇ ਚੱਲਦੇ ਉਨ੍ਹਾਂ ਦੇ  ਦਿਲ, ਫੇਫੜੇ ਅਤੇ ਗੁਰਦੇ ਪ੍ਰਭਾਵਿਤ ਹੋਣ ਲੱਗੇ ਸਨ। ਉਨ੍ਹਾਂ ਨੂੰ ਮੁਹਾਲੀ ਦੇ ਨਿਜੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦੱਸ ਦਈਏ ਕਿ ਸ਼ਾਮ ਸਮੇਂ ਮਣੀਮਾਜਰਾ ਸ਼ਮਸਾਨ ਘਾਟ ’ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਆਯੁਸ਼ਮਾਨ ਖੁਰਾਨਾ ਦੇ ਪਿਤਾ ਪੀਕੇ ਖੁਰਾਨਾ ਬਾਰੇ ਗੱਲ ਕਰੀਏ ਤਾਂ ਉਹ ਭਾਰਤ ਦੇ ਮਸ਼ਹੂਰ ਜੋਤਸ਼ੀ ਸਨ। ਉਨ੍ਹਾਂ ਨੇ  ਜੋਤਿਸ਼ ਨਾਲ ਸਬੰਧਤ 34 ਪੁਸਤਕਾਂ ਲਿਖਿਆ ਅਤੇ ਉਹ ਮਸ਼ਹੂਰ ਜੋਤਸ਼ੀ ਵਜੋਂ ਪ੍ਰਸਿੱਧ ਸਨ। ਪੀ. ਖੁਰਾਣਾ ਇੱਕ ਉੱਘੀ ਸ਼ਖ਼ਸੀਅਤ ਅਤੇ ਮਨੁੱਖਤਾ ਦੇ ਹਿਤੈਸ਼ੀ ਸਨ।

ਹੋਰ ਪੜ੍ਹੋ: ਨਿਮਰਤ ਖਹਿਰਾ ਤੇ ਬਾਲੀਵੁੱਡ ਗਾਇਕ ਅਰਮਾਨ ਮਲਿਕ ਜਲਦ ਹੀ ਨਵੇਂ ਪ੍ਰੋਜੈਕਟ 'ਚ Collab ਕਰਦੇ ਆਉਣਗੇ ਨਜ਼ਰ

ਆਯੁਸ਼ਮਾਨ ਖੁਰਾਨਾ ਨੂੰ  ਭਲਕੇ ਕੀਤਾ ਜਾਣਾ ਸੀ ਸਨਮਾਨਿਤ 

ਦੱਸ ਦਈਏ ਕਿ ਭਲਕੇ ਉਪ ਰਾਸ਼ਟਰਪਤੀ ਵੱਲੋਂ ਆਯੁਸ਼ਮਾਨ ਖੁਰਾਨਾ ਨੂੰ D lit ਦੀ ਡਿਗਰੀ ਨਾਲ ਸਨਮਾਨਿਤ ਕੀਤਾ ਜਾਣਾ ਹੈ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network