ਕਰਜ਼ ਤੋਂ ਤੰਗ ਆਏ ਪ੍ਰਸਿੱਧ ਕੋਰੀਓਗ੍ਰਾਫਰ ਚੈਤੰਨਿਆ ਮਾਸਟਰ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਇਆ ਸੀ ਵੀਡੀਓ

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਆ ਰਹੀ ਹੈ ਕਿ ਪ੍ਰਸਿੱਧ ਤੇਲਗੂ ਕੋਰੀਓਗ੍ਰਾਫਰ ਚੈਤੰਨਿਆ ਮਾਸਟਰ ਨੇ ਕਰਜ਼ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ । ਖ਼ਬਰਾਂ ਮੁਤਾਬਿਕ ਕੋਰੀਓਗ੍ਰਾਫਰ ਕਰਜ਼ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ ।

Written by  Shaminder   |  May 01st 2023 02:15 PM  |  Updated: May 01st 2023 02:15 PM

ਕਰਜ਼ ਤੋਂ ਤੰਗ ਆਏ ਪ੍ਰਸਿੱਧ ਕੋਰੀਓਗ੍ਰਾਫਰ ਚੈਤੰਨਿਆ ਮਾਸਟਰ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਇਆ ਸੀ ਵੀਡੀਓ

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਆ ਰਹੀ ਹੈ ਕਿ ਪ੍ਰਸਿੱਧ ਤੇਲਗੂ ਕੋਰੀਓਗ੍ਰਾਫਰ ਚੈਤੰਨਿਆ ਮਾਸਟਰ (Chaitanya Master) ਨੇ ਕਰਜ਼ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ( suicide) ਕਰ ਲਈ ਹੈ । ਖ਼ਬਰਾਂ ਮੁਤਾਬਿਕ ਕੋਰੀਓਗ੍ਰਾਫਰ ਕਰਜ਼ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ । ਉਸ ਨੇ ਕੁਝ ਸਮਾਂ ਪਹਿਲਾਂ ਕਰਜ਼ਾ ਲਿਆ ਸੀ, ਜਿਸ ਨੂੰ ਵਾਪਸ ਕਰਨ ਤੋਂ ਉਹ ਅਸਮਰਥ ਸੀ ਅਤੇ ਇਸੇ ਦੇ ਚੱਲਦਿਆਂ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ । 

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਵਿਦੇਸ਼ ‘ਚ ਪਤੀ ਨੂੰ ਕੀਤਾ ਮਿਸ, ਵੀਡੀਓ ਕਾਲ ਕਰਕੇ ਦੱਸਿਆ ਦਿਲ ਦਾ ਹਾਲ

ਫਾਹੇ ਨਾਲ ਲਟਕਦੀ ਮਿਲੀ ਲਾਸ਼ 

ਤੇਲਗੂ ਕੋਰੀਓਗ੍ਰਾਫਰ ਦੀ ਲਾਸ਼ ਪੱਖੇ ਦੇ ਨਾਲ ਲਟਕਦੀ ਮਿਲੀ ।ਉਸ ਨੇ ਆਂਧਰਾ ਪ੍ਰਦੇਸ਼ ਦੇ ਨੈਲੋਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ । ਚੈਤੰਨਿਆ ਮਾਸਟਰ ਨੂੰ ਪ੍ਰਸਿੱਧ ਤੇਲਗੂ ਡਾਂਸ ਸ਼ੋਅ ‘ਧੀ’ ‘ਚ ਵੇਖਿਆ ਗਿਆ ਸੀ ।

ਕਰਜ਼ ਨਾ ਮੋੜ ਸਕਣ ਦਾ ਉਸ ‘ਤੇ ਏਨਾਂ ਕੁ ਦਬਾਅ ਸੀ ਕਿ ਉਸ ਨੇ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈ ਸੀ । ਮੌਤ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਉਸ ਨੇ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਵੀ ਕੀਤਾ ਸੀ । 

ਖੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ 

ਅੱਜ ਕੱਲ੍ਹ ਦੀ ਦੌੜ ਭੱਜ ਭਰੀ ਜ਼ਿੰਦਗੀ ‘ਚ ਹਰ ਕੋਈ ਅੱਗੇ ਵੱਧਣਾ ਚਾਹੁੰਦਾ ਹੈ।ਹਰ ਕੋਈ ਅੱਗੇ ਵੱਧਣ ਲਈ ਕੋਸ਼ਿਸ਼ਾਂ ਕਰਦਾ ਹੈ।ਸੈਲੀਬ੍ਰੇਟੀਜ਼ ਵੀ ਆਪਣੇ ਲਾਈਫ ਸਟਾਈਲ ਨੂੰ ਮੈਂਟੇਨ ਰੱਖਣ ਦੇ ਲਈ ਖੁੱਲੇ੍ਹ ਖਰਚੇ ਕਰਦੇ ਹਨ । ਪਰ ਕਈ ਵਾਰ ਕੰਮ ਨਾ ਮਿਲਣ ਦੇ ਚੱਲਦਿਆਂ ਸੈਲੀਬ੍ਰੇਟੀਜ਼ ਨੂੰ ਮਾੜੇ ਆਰਥਿਕ ਹਾਲਾਤਾਂ ਦੇ ਨਾਲ ਜੂਝਣਾ ਪੈਂਦਾ ਹੈ। ਪਰ ਅਜਿਹੇ ‘ਚ ਖੁਦਕੁਸ਼ੀ ਵਰਗਾ ਕਦਮ ਕਿੱਥੋਂ ਤੱਕ ਸਹੀ ਹੈ? ਜ਼ਿੰਦਗੀ ਇਨਸਾਨ ਨੂੰ ਇੱਕ ਵਾਰ ਮਿਲਦੀ ਹੈ ਅਤੇ ਸੰਘਰਸ਼ ਦਾ ਨਾਮ ਹੀ ਜੀਵਨ ਹੈ ।ਅਜਿਹੇ ‘ਚ ਹਰ ਕਿਸੇ ਨੂੰ ਲੋੜ ਹੈ ਹਾਲਾਤਾਂ ਦੇ ਨਾਲ ਜੂਝਣ ਦੀ । ਨਾ ਕਿ ਹਾਲਾਤਾਂ ਅੱਗੇ ਹਾਰਨ ਦੀ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network