Rishabh Pant: ਆਪਣੇ ਜਨਮਦਿਨ 'ਤੇ ਕ੍ਰਿਕਟਰ ਰਿਸ਼ਭ ਪੰਤ ਨੇ ਬਦਰੀਨਾਥ ਧਾਮ ਪਹੁੰਚ ਕੇ ਲਿਆ ਆਸ਼ੀਰਵਾਦ; ਹਾਦਸੇ ਦੇ ਬਾਅਦ ਤੋਂ ਕ੍ਰਿਕਟ ਤੋਂ ਰਹੇ ਦੂਰ

ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪ੍ਰਸਾਦ ਪੰਤ (Rishabh Pant) ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਆਪਣੇ ਜਨਮਦਿਨ ਤੋਂ ਠੀਕ ਪਹਿਲਾਂ ਕ੍ਰਿਕਟਰ ਨੇ ਮੰਗਲਵਾਰ ਨੂੰ ਬਾਬਾ ਬਦਰੀਨਾਥ ਅਤੇ ਕੇਦਾਰਨਾਥ ਧਾਮ 'ਚ ਪੂਜਾ ਅਰਚਨਾ ਕੀਤੀ। ਉਨ੍ਹਾਂ ਦੇ ਨਾਲ ਖਾਨਪੁਰ ਦੇ ਵਿਧਾਇਕ ਉਮੇਸ਼ ਕੁਮਾਰ ਵੀ ਬਦਰੀਨਾਥ-ਕੇਦਾਰਨਾਥ ਧਾਮ ਪਹੁੰਚੇ ਸਨ।

Written by  Pushp Raj   |  October 04th 2023 02:54 PM  |  Updated: October 04th 2023 02:54 PM

Rishabh Pant: ਆਪਣੇ ਜਨਮਦਿਨ 'ਤੇ ਕ੍ਰਿਕਟਰ ਰਿਸ਼ਭ ਪੰਤ ਨੇ ਬਦਰੀਨਾਥ ਧਾਮ ਪਹੁੰਚ ਕੇ ਲਿਆ ਆਸ਼ੀਰਵਾਦ; ਹਾਦਸੇ ਦੇ ਬਾਅਦ ਤੋਂ ਕ੍ਰਿਕਟ ਤੋਂ ਰਹੇ ਦੂਰ

Cricketer Rishabh Pant visits Badrinath Dham: ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ (Rishabh Pant) ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਆਪਣੇ ਜਨਮਦਿਨ ਤੋਂ ਠੀਕ ਪਹਿਲਾਂ ਕ੍ਰਿਕਟਰ ਨੇ ਮੰਗਲਵਾਰ ਨੂੰ ਬਾਬਾ ਬਦਰੀਨਾਥ ਅਤੇ ਕੇਦਾਰਨਾਥ ਧਾਮ 'ਚ ਪੂਜਾ ਅਰਚਨਾ ਕੀਤੀ। ਉਨ੍ਹਾਂ ਦੇ ਨਾਲ ਖਾਨਪੁਰ ਦੇ ਵਿਧਾਇਕ ਉਮੇਸ਼ ਕੁਮਾਰ ਵੀ ਬਦਰੀਨਾਥ-ਕੇਦਾਰਨਾਥ ਧਾਮ ਪਹੁੰਚੇ ਸਨ।

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਰਿਸ਼ਭ ਪੰਤ ਮੰਗਲਵਾਰ ਨੂੰ ਬਦਰੀਨਾਥ ਧਾਮ ਪਹੁੰਚੇ। ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨਾਂ ਲਈ ਪਹੁੰਚੇ। ਰਿਸ਼ਭ ਪੰਤ ਨੇ ਭਗਵਾਨ ਬਦਰੀ ਵਿਸ਼ਾਲ ਦੇ ਦਰਬਾਰ 'ਚ ਅਰਦਾਸ ਕਰਦੇ ਹੋਏ ਦੇਸ਼ ਵਾਸੀਆਂ ਦੀ ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਦੱਸ ਦਈਏ ਕਿ ਰਿਸ਼ਭ ਪੰਤ ਕਾਰ ਦੁਰਘਟਨਾ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਪਹਿਲੀ ਵਾਰ ਬਦਰੀ ਵਿਸ਼ਾਲ ਦੇ ਦਰਸ਼ਨਾਂ ਲਈ ਧਾਮ ਪਹੁੰਚੇ। ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਰਿਸ਼ਭ ਪੰਤ ਨੇ ਬਦਰੀ ਵਿਸ਼ਾਲ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਦਾ ਪਿਛਲੇ ਸਾਲ ਦਸੰਬਰ 'ਚ ਦਰਦਨਾਕ ਹਾਦਸਾ ਹੋਇਆ ਸੀ।

ਜਦੋਂ ਰਿਸ਼ਭ ਪੰਤ ਬਦਰੀ ਵਿਸ਼ਾਲ ਪਹੁੰਚੇ ਤਾਂ ਰਿਸ਼ਭ ਪੰਤ ਦੇ ਫੈਨਜ਼ ਉਨ੍ਹਾਂ ਦੀ ਇਕ ਝਲਕ ਵੇਖਣ ਲਈ ਉਤਸ਼ਾਹਿਤ ਨਜ਼ਰ ਆਏ। ਹਰ ਕੋਈ ਰਿਸ਼ਭ ਪੰਤ ਦੇ ਜਲਦੀ ਠੀਕ ਹੋਣ ਅਤੇ ਭਾਰਤੀ ਕ੍ਰਿਕਟ ਟੀਮ ਵਿੱਚ ਵਾਪਸੀ ਦੀ ਕਾਮਨਾ ਕਰਦਾ ਨਜ਼ਰ ਆਿਾ। ਇਸ ਦੌਰਾਨ ਖਾਨਪੁਰ ਦੇ ਵਿਧਾਇਕ ਉਮੇਸ਼ ਕੁਮਾਰ ਵੀ ਮੌਜੂਦ ਰਹੇ।

ਘਰ ਜਾਂਦੇ ਸਮੇਂ ਕ੍ਰਿਕਟਰ ਨਾਲ ਵਾਪਰਿਆ ਹਾਦਸਾ 

ਦਸੰਬਰ 2022 'ਚ ਭਾਰਤੀ ਟੀਮ ਦੇ ਨੌਜਵਾਨ ਖਿਡਾਰੀ ਰਿਸ਼ਭ ਪੰਤ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਰਿਸ਼ਭ ਪੰਤ ਇਕ ਕਾਰ 'ਚ ਦਿੱਲੀ ਤੋਂ ਰੁੜਕੀ ਵੱਲ ਆ ਰਹੇ ਸਨ। ਕਿਉਂਕਿ ਰਿਸ਼ਭ ਪੰਤ ਦਾ ਘਰ ਰੁੜਕੀ ਵਿੱਚ ਹੈ। ਜਦੋਂ ਉਨ੍ਹਾਂ ਦੀ ਕਾਰ ਨਰਸਨ ਕਸਬੇ ਕੋਲ ਪਹੁੰਚੀ ਤਾਂ ਰੇਲਿੰਗ ਅਤੇ ਖੰਭਿਆਂ ਨੂੰ ਤੋੜਦੇ ਹੋਏ ਬੇਕਾਬੂ ਹੋ ਕੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਮਰਸਡੀਜ਼ ਕਾਰ ਨੂੰ ਅੱਗ ਲੱਗ ਗਈ।

ਹੋਰ ਪੜ੍ਹੋ:  ਗਿੱਪੀ ਗਰੇਵਾਲ ਬੇਟੇ ਗੁਰਬਾਜ਼ ਗਰੇਵਾਲ ਨਾਲ ਰੈਸਲਿੰਗ ਕਰਦੇ ਆਏ ਨਜ਼ਰ, ਵਾਇਰਲ ਹੋ ਰਿਹਾ ਹੈ ਪਿਉ-ਪੁੱਤ ਦਾ ਕਿਊਟ ਵੀਡੀਓ

ਇੰਝ ਬਚੀ ਰਿਸ਼ਭ ਪੰਤ ਦੀ ਜਾਨ

 ਰਿਸ਼ਭ ਪੰਤ ਦੀ ਜਾਨ ਬਚਾਉਣ ਦਾ ਸਿਹਰਾ ਉੱਥੋਂ ਲੰਘ ਰਹੇ ਲੋਕਾਂ ਨੂੰ ਤੇ ਹਰਿਆਣਾ ਰੋਡਵੇਜ਼ ਦੇ ਬੱਸ ਕੰਡਟਰ ਤੇ ਡ੍ਰਾਈਵਰ ਨੂੰ ਜਾਂਦਾ ਹੈ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਹਾਦਸੇ 'ਚ ਰਿਸ਼ਭ ਪੰਤ ਦਾ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਖੈਰ, ਰਿਸ਼ਭ ਪੰਤ ਪਿਛਲੇ ਸਾਲ ਤੋਂ ਠੀਕ ਹੋ ਰਹੇ ਹਨ। ਇਸ ਹਾਦਸੇ 'ਚ ਉਸ ਦੀਆਂ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ। ਠੀਕ ਹੋਣ ਦੇ ਬਾਅਦ, ਉਹ ਹੁਣ ਭਗਵਾਨ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਉੱਤਰਾਖੰਡ ਪਹੁੰਚੇ ਸਨ। ਵੱਡੀ ਗਿਣਤੀ 'ਚ ਫੈਨਜ਼ ਕ੍ਰਿਕਟਰ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵਧਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਜਲਦ ਭਾਰਤੀ ਟੀਮ 'ਚ ਵਾਪਸੀ ਕਰਨ ਦਾ ਇੰਤਜ਼ਾਰ ਕਰ ਰਹੇ ਹਨ 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network