Dussehra 2023: ਦੇਸ਼ ਭਰ 'ਚ ਅੱਜ ਮਨਾਇਆ ਜਾ ਰਿਹਾ ਦੁਸ਼ਹਿਰੇ ਦਾ ਤਿਉਹਾਰ, ਜਾਣੋ ਪੂਜਾ ਦਾ ਸ਼ੁੱਭ ਮਹੁਰਤ

ਦੁਸ਼ਹਿਰੇ (Dussehra ) ਦੇ ਨਾਂ ਨਾਲ ਜਾਣਿਆ ਜਾਣ ਵਾਲਾ ਤਿਉਹਾਰ ਵਿਜੇ ਦਸ਼ਮੀ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੁੰਦਾ ਹੈ। ਦੁਸ਼ਹਿਰੇ ਬੁਰਾਈ ‘ਤੇ ਭਲਾਈ ਦੀ ਜਿੱਤ, ਝੂਠ ਉਪਰ ਸੱਚ ਦੀ ਜਿੱਤ ‘ਚ ਮਨਾਇਆ ਜਾਣ ਵਾਲਾ ਇਕ ਪ੍ਰੇਰਣਾਦਾਇਕ ਤਿਉਹਾਰ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਮਹਾਪੁਰਸ਼ ਅਤੇ ਅਵਤਾਰਾਂ ਨੇ ਸ਼ਸਤਰ ਧਾਰਨ ਕਰਕੇ ਉਸ ਸਮੇਂ ਦੀ ਬੇਇਨਸਾਫ਼ੀ ਤੇ ਦਬਾਉਣ ਵਾਲੀਆਂ ਤਾਕਤਾਂ ਨਾਲ ਲੋਹਾ ਲਿਆ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਸ਼ਕਤੀ, ਸਦਾਚਾਰ, ਸੱਚਾਈ ਅਤੇ ਕਰਤੱਵ ਦੀ ਪਾਲਣਾ ਕਰਨ ਦੀ ਮੂਰਤੀ ਬਣ ਕੇ ਇਕ ਆਦਰਸ਼ ਉਦਾਹਰਣ ਪੇਸ਼ ਕਰ ਗਏ।

Reported by: PTC Punjabi Desk | Edited by: Pushp Raj  |  October 23rd 2023 07:18 PM |  Updated: October 24th 2023 10:19 AM

Dussehra 2023: ਦੇਸ਼ ਭਰ 'ਚ ਅੱਜ ਮਨਾਇਆ ਜਾ ਰਿਹਾ ਦੁਸ਼ਹਿਰੇ ਦਾ ਤਿਉਹਾਰ, ਜਾਣੋ ਪੂਜਾ ਦਾ ਸ਼ੁੱਭ ਮਹੁਰਤ

Dussehra 2023: ਦੁਸ਼ਹਿਰੇ (Dussehra ) ਦੇ ਨਾਂ ਨਾਲ ਜਾਣਿਆ ਜਾਣ ਵਾਲਾ ਤਿਉਹਾਰ ਵਿਜੇ ਦਸ਼ਮੀ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੁੰਦਾ ਹੈ। ਦੁਸ਼ਹਿਰੇ ਬੁਰਾਈ ‘ਤੇ ਭਲਾਈ ਦੀ ਜਿੱਤ, ਝੂਠ ਉਪਰ ਸੱਚ ਦੀ ਜਿੱਤ ‘ਚ ਮਨਾਇਆ ਜਾਣ ਵਾਲਾ ਇਕ ਪ੍ਰੇਰਣਾਦਾਇਕ ਤਿਉਹਾਰ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਮਹਾਪੁਰਸ਼ ਅਤੇ ਅਵਤਾਰਾਂ ਨੇ ਸ਼ਸਤਰ ਧਾਰਨ ਕਰਕੇ ਉਸ ਸਮੇਂ ਦੀ ਬੇਇਨਸਾਫ਼ੀ ਤੇ ਦਬਾਉਣ ਵਾਲੀਆਂ ਤਾਕਤਾਂ ਨਾਲ ਲੋਹਾ ਲਿਆ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਸ਼ਕਤੀ, ਸਦਾਚਾਰ, ਸੱਚਾਈ ਅਤੇ ਕਰਤੱਵ ਦੀ ਪਾਲਣਾ ਕਰਨ ਦੀ ਮੂਰਤੀ ਬਣ ਕੇ ਇਕ ਆਦਰਸ਼ ਉਦਾਹਰਣ ਪੇਸ਼ ਕਰ ਗਏ। 

‘ਰਾਮਾਇਣ’ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਜਦੋਂ ਤਾਕਤ ਅਗਿਆਨੀ, ਕ੍ਰੋਧੀ, ਹਿੰਸਕ ਜਾਂ ਦੁਰਾਚਾਰੀ ਦੇ ਹੱਥਾਂ ਵਿਚ ਚਲੀ ਜਾਂਦੀ ਹੈ ਅਤੇ ਉਹ ਸੁਆਰਥੀ ਅਤੇ ਦੁਰਾਚਾਰੀ ਹੋ ਜਾਂਦਾ ਹੈ। ਉਸ ਵੇਲੇ ਸਾਧੂਆਂ ਦੀ ਰੱਖਿਆ, ਸੱਚ ਦੀ ਰੱਖਿਆ ਅਤੇ ਝੂਠ ਦਾ ਨਾਸ਼ ਕਰਨ ਲਈ ਕਿਸੇ ਮਹਾਪੁਰਸ਼ ਨੂੰ ਇਸ ਦੁਨੀਆ 'ਚ ਜਨਮ ਲੈ ਕੇ ਉਸ ਬੇਇਨਸਾਫ਼ੀ ਅਤੇ ਦਬਾਅ ਸ਼ਕਤੀ ਨੂੰ ਸਮਾਪਤ ਕਰਨਾ ਪੈਂਦਾ ਹੈ।

ਦੁਸ਼ਹਿਰੇ 2023 ਮਿਤੀ ਅਤੇ ਸਮਾਂ

ਹਿੰਦੂ ਕੈਲੰਡਰ ਦੇ ਮੁਤਾਬਕ, ਇਸ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਤਿਥੀ ਸੋਮਵਾਰ, 23 ਅਕਤੂਬਰ ਨੂੰ ਸ਼ਾਮ 5:44 ਵਜੇ ਤੋਂ ਸ਼ੁਰੂ ਹੋਵੇਗੀ। ਇਹ ਮਿਤੀ ਮੰਗਲਵਾਰ, ਅਕਤੂਬਰ 24 ਨੂੰ ਦੁਪਹਿਰ 03:14 ਵਜੇ ਸਮਾਪਤ ਹੋਵੇਗੀ। ਅਜਿਹੇ 'ਚ 24 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਸਹੀ ਢੰਗ ਨਾਲ ਪੂਜਾ ਕਰਨ ਨਾਲ ਜੀਵਨ ਵਿੱਚ ਖੁਸ਼ਹਾਲੀ ਆਵੇਗੀ।

ਦੁਸ਼ਹਿਰੇ 2023 ਨੂੰ ਸ਼ਾਸਤਰ ਪੂਜਾ ਦਾ ਸਮਾਂ ਕੀ ਹੈ?

ਸ਼ਾਸਤਰਾਂ ਮੁਤਾਬਕ ਵਿਜੇ ਮੁਹੂਰਤ ਵਿੱਚ ਦੁਸਹਿਰੇ ਵਾਲੇ ਦਿਨ ਸ਼ਸਤਰ ਪੂਜਾ ਕਰਨ ਦਾ ਨਿਯਮ ਹੈ। ਅਜਿਹੇ 'ਚ 24 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਸ਼ਸਤਰ ਪੂਜਾ ਦਾ ਸ਼ੁਭ ਸਮਾਂ 11:26 ਤੋਂ 12:39 ਤੱਕ ਹੈ। ਵੈਦਿਕ ਰੀਤੀ ਰਿਵਾਜਾਂ ਮੁਤਾਬਕ ਪੂਜਾ ਕਰਨ ਨਾਲ ਕੇਵਲ ਮੰਗਲ ਗ੍ਰਹਿ ਦਾ ਪ੍ਰਭਾਵ ਮਿਲਦਾ ਹੈ, ਮੰਗਲ ਕਦੇ ਵੀ ਅਸ਼ੁਭ ਨਹੀਂ ਹੁੰਦਾ।

ਦੁਸ਼ਹਿਰੇ 2023 'ਤੇ ਰਾਵਣ ਦਹਨ ਦਾ ਸਹੀ ਸਮਾਂ?

ਦੇਸ਼ ਭਰ ਵਿੱਚ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਜਾਂਦੇ ਹਨ। ਇਸ ਤੋਂ ਬਾਅਦ ਲੋਕ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 24 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਰਾਵਣ ਦਹਿਣ ਦਾ ਸ਼ੁਭ ਸਮਾਂ ਸੂਰਜ ਡੁੱਬਣ ਤੋਂ ਲੈ ਕੇ ਢਾਈ ਵਜੇ ਤੱਕ ਹੋਵੇਗਾ। ਹਾਲਾਂਕਿ ਦੁਸ਼ਹਿਰੇ ਵਾਲੇ ਦਿਨ ਸੂਰਜ ਡੁੱਬਣ ਦਾ ਸਮਾਂ ਸ਼ਾਮ 5:43 ਵਜੇ ਹੋਵੇਗਾ। ਪ੍ਰਦੋਸ਼ ਕਾਲ ਵਿੱਚ ਰਾਵਣ ਨੂੰ ਸਾੜਨ ਦੀ ਪਰੰਪਰਾ ਹੈ। ਸੂਰਜ ਡੁੱਬਣ ਤੋਂ ਲੈ ਕੇ ਢਾਈ ਘੰਟੇ ਤੱਕ ਪ੍ਰਦੋਸ਼ ਕਾਲ ਮੰਨਿਆ ਜਾਂਦਾ ਹੈ।

 ਹੋਰ ਪੜ੍ਹੋ: Shera:ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਦਰਜ ਕਰਵਾਈ FIR, ਜਾਣੋ ਕਿਉਂ

ਦੁਸ਼ਹਿਰੇ 2023 'ਤੇ ਕਿਹੜੇ ਸ਼ੁਭ ਮੌਕੇ ਬਣ ਰਹੇ ਹਨ?

ਇਸ ਸਾਲ ਦੁਸ਼ਹਿਰੇ 'ਤੇ ਰਵੀ ਯੋਗ ਅਤੇ ਵ੍ਰਿਧੀ ਯੋਗ ਦਾ ਗਠਨ ਕੀਤਾ ਗਿਆ ਹੈ। ਰਵੀ ਯੋਗ ਸਵੇਰੇ 06:27 ਤੋਂ ਦੁਪਹਿਰ 03:38 ਤੱਕ ਹੋਵੇਗਾ। ਇਸ ਤੋਂ ਬਾਅਦ 25 ਅਕਤੂਬਰ ਨੂੰ ਸ਼ਾਮ 06:38 ਤੋਂ 06:28 ਤੱਕ ਰਵੀ ਯੋਗ ਹੋਵੇਗਾ। ਹਾਲਾਂਕਿ, ਦੁਸ਼ਹਿਰੇ 'ਤੇ ਵ੍ਰਿਧੀ ਯੋਗ ਦੁਪਹਿਰ 03:40 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਪੂਰੀ ਰਾਤ ਚੱਲੇਗਾ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network