Eid ul Fitr 2024: ਭਾਰਤ 'ਚ ਅੱਜ ਮਨਾਇਆ ਜਾ ਰਿਹਾ ਈਦ-ਉਲ-ਫਿਤਰ ਦਾ ਤਿਉਹਾਰ , ਜਾਣੋ ਇਸ ਦਾ ਮਹੱਤਵ
Eid ul Fitr 2024 : ਭਾਰਤ 'ਚ ਅੱਜ ਮਨਾਇਆ ਜਾ ਰਿਹਾ ਈਦ ਓਲ ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਇੱਕ ਵੱਡਾ ਤਿਉਹਾਰ ਹੈ। ਰਮਜ਼ਾਨ ਦੇ ਪਵਿੱਤਰ ਮਹੀਨੇ 'ਚ ਰੋਜ਼ੇ ਰੱਖਣ ਤੋਂ ਬਾਅਦ ਈਦ-ਉਲ-ਫਿਤਰ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਆਉਂਦੀ ਹੈ।
ਚੰਨ ਨਜ਼ਰ ਆਉਣ ਮਗਰੋਂ ਮਨਾਈ ਜਾਂਦੀ ਹੈ ਈਦ
ਚੰਨ ਨਜ਼ਰ ਆਉਣ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਈਦ ਦਾ ਤਿਉਹਾਰ ਮਨਾਉਂਦੇ ਹਨ ਅਤੇ ਇਸ ਦਿਨ ਉਨ੍ਹਾਂ ਦਾ ਇਕ ਮਹੀਨੇ ਦਾ ਰੋਜ਼ਾ ਖਤਮ ਹੁੰਦਾ ਹੈ। ਇਸ ਸਾਲ ਭਾਰਤ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ 11 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ।
ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਬੇਹੱਦ ਖੁਸ਼ੀ ਦਾ ਤਿਉਹਾਰ ਹੈ ਈਦ
ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਲਈ ਬਹੁਤ ਖਾਸ ਹੈ। ਇਸਲਾਮੀ ਕੈਲੰਡਰ ਦੇ ਅਨੁਸਾਰ, ਰਮਜ਼ਾਨ ਨੌਵਾਂ ਮਹੀਨਾ ਹੈ ਜਿਸ ਵਿੱਚ ਵਰਤ ਰੱਖਿਆ ਜਾਂਦਾ ਹੈ। ਦਸਵੇਂ ਮਹੀਨੇ ਵਿੱਚ ਸ਼ਵਾਲ ਹੈ। ਸ਼ਵਾਲ ਦਾ ਅਰਥ ਹੁੰਦਾ ਹੈ ਰੋਜ਼ੇ ਖੋਲ੍ਹਣ ਦਾ ਤਿਉਹਾਰ। ਇਸ ਲਈ ਇਸ ਸਾਲ ਈਦ ਦਾ ਤਿਉਹਾਰ ਸ਼ਵਾਲ ਮਹੀਨੇ ਦੀ ਸ਼ੁਰੂਆਤ ਨਾਲ ਮਨਾਇਆ ਜਾਂਦਾ ਹੈ।
ਈਦ-ਉਲ-ਫਿਤਰ ਦਾ ਤਿਉਹਾਰ ਪੂਰੀ ਦੁਨੀਆ ਵਿੱਚ ਵੱਖ-ਵੱਖ ਦਿਨਾਂ ਤੇ ਸਮਿਆਂ 'ਤੇ ਮਨਾਇਆ ਜਾਂਦਾ ਹੈ। ਇਹ ਉਸ ਦੇਸ਼ ਵਿੱਚ ਚੰਦਰਮਾ ਦੇ ਦਰਸ਼ਨ ਦੇ ਸਮੇਂ 'ਤੇ ਨਿਰਭਰ ਕਰਦਾ ਹੈ। ਕਈ ਦੇਸ਼ਾਂ ਦੇ ਮੁਸਲਮਾਨ ਈਦ ਦਾ ਤਿਉਹਾਰ ਆਪਣੇ ਸਥਾਨਕ ਸਮੇਂ ਦੀ ਬਜਾਏ ਮੱਕਾ ਵਿੱਚ ਚੰਦ ਦੇ ਨਜ਼ਰ ਆਉਣ ਦੇ ਅਨੁਸਾਰ ਮਨਾਉਂਦੇ ਹਨ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਨਵਾਂ ਗੀਤ '410' ਹੋਇਆ ਰਿਲੀਜ਼, ਫੈਨਜ਼ ਬਰਸਾ ਰਹੇ ਨੇ ਪਿਆਰ
ਈਦ ਦੀ ਸਵੇਰ, ਮੁਸਲਮਾਨ ਗ਼ੁਸਲ ਕਰਨ ਤੋਂ ਬਾਅਦ ਨਵੇਂ ਕੱਪੜੇ ਪਹਿਨਦੇ ਹਨ। ਗ਼ੁਸਲ ਇੱਕ ਰਸਮ ਹੈ ਜਿਸ ਵਿੱਚ ਸਰੀਰ ਨੂੰ ਕੁਝ ਤਰੀਕਿਆਂ ਨਾਲ ਸ਼ੁੱਧ ਕੀਤਾ ਜਾਂਦਾ ਹੈ। ਈਦ ਦੀ ਸਵੇਰ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ। ਕੁਝ ਮੁਸਲਮਾਨ ਇਸ ਦਿਨ ਰਵਾਇਤੀ ਪਹਿਰਾਵਾ ਪਹਿਨਦੇ ਹਨ। ਈਦ ਦੇ ਦਿਨ, ਵੱਡੀ ਗਿਣਤੀ ਵਿੱਚ ਮੁਸਲਮਾਨ ਇੱਕ ਦੂਜੇ ਨੂੰ 'ਈਦ ਮੁਬਾਰਕ' ਦੀ ਸ਼ੁਭਕਾਮਨਾਵਾਂ ਦੇਣ ਲਈ ਇਕੱਠੇ ਹੁੰਦੇ ਹਨ ਤੇ ਇੱਕ ਦੂਜੇ ਨੂੰ ਗਲੇ ਮਿਲ ਕੇ ਧੂਮਧਾਮ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ।
- PTC PUNJABI